ਵਿਸ਼ਵ ਗੱਤਕਾ ਫੈਡਰੇਸ਼ਨ ਤੇ ਏਸ਼ੀਅਨ ਗੱਤਕਾ ਫੈਡਰੇਸ਼ਨ ਵਲੋਂ ਗੱਤਕੇ ਨੂੰ ਕੌਮੀ ਖੇਡਾਂ' ਚ ਸ਼ਾਮਲ ਕਰਨ ਤੇ ਖੁਸ਼ੀ ਦਾ ਪ੍ਰਗਟਾਵਾ

ਵਿਸ਼ਵ ਗੱਤਕਾ ਫੈਡਰੇਸ਼ਨ ਤੇ ਏਸ਼ੀਅਨ ਗੱਤਕਾ ਫੈਡਰੇਸ਼ਨ ਵਲੋਂ ਗੱਤਕੇ ਨੂੰ ਕੌਮੀ ਖੇਡਾਂ' ਚ ਸ਼ਾਮਲ ਕਰਨ ਤੇ ਖੁਸ਼ੀ ਦਾ ਪ੍ਰਗਟਾਵਾ
ਫੋਟੋ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਡਾ: ਦੀਪ ਸਿੰਘ (ਅਮਰੀਕਾ)

86 ਸਾਲ ਬਾਅਦ ਗੱਤਕਾ ਖੇਡ ਨੂੰ ਮਿਲਿਆ ਮਾਣ- ਦੁਬਾਰਾ ਕੌਮਾਂਤਰੀ ਖੇਡਾਂ ਵਿੱਚ ਸ਼ਾਮਿਲ ਹੋਇਆ, ਅਗਲਾ ਟੀਚਾ ਗੱਤਕੇ ਨੂੰ ਏਸ਼ੀਅਨ ਸੈਫ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ' ਚ ਸ਼ਾਮਲ ਕਰਾਉਣਾ: ਡਾ. ਦੀਪ ਸਿੰਘ,ਅਮਰੀਕਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

 ਨਿਉਯਾਰਕ,4 ਜੂਨ (ਰਾਜ ਗੋਗਨਾ)-  ਵਿਸ਼ਵ ਦੇ ਸਮੂਹ ਮੁਲਕਾਂ ਦੀਆਂ ਗੱਤਕਾ ਫੈਡਰੇਸ਼ਨਾਂ ਦੀ ਨੁਮਾਇੰਦਾ ਖੇਡ ਜੱਥੇਬੰਦੀ, ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਏਸ਼ੀਅਨ ਗੱਤਕਾ ਫੈਡਰੇਸ਼ਨ  ਨੇ ਭਾਰਤ ਵਿੱਚ ਗੱਤਕਾ ਖੇਡ ਨੂੰ ਨੈਸ਼ਨਲ ਖੇਡਾਂ ਵਿੱਚ ਸ਼ਾਮਲ ਕਰਨ ਤੇ ਅਥਾਹ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਇਸ ਪ੍ਰਾਪਤੀ ਦਾ ਸਦਕਾ ਕੁੱਲ ਦੁਨੀਆਂ ਦੇ ਗੱਤਕਾ ਖਿਡਾਰੀਆਂ ਵਿੱਚ ਵੱਡੀ ਖੁਸ਼ੀ ਦੀ ਲਹਿਰ ਹੈ ਅਤੇ ਭਾਰਤ ਵਿੱਚ ਗੱਤਕਾ ਖੇਡ ਨੂੰ ਮਾਨਤਾ ਤੇ ਮਿਲੀ ਤਰੱਕੀ ਦਾ ਮਾਡਲ ਹੋਰਨਾਂ ਮੁਲਕਾਂ ਵਿੱਚ ਵੀ ਲਾਗੂ ਕਰਵਾਇਆ ਜਾਵੇਗਾ ਤਾਂ ਜੋ ਇਸ ਮਾਣ-ਮੱਤੀ ਖੇਡ ਨੂੰ ਸਮੁੱਚੀ ਦੁਨੀਆਂ ਵਿੱਚ ਮਾਨਤਾ ਦਿਵਾ ਕੇ ਮਕਬੂਲ ਕੀਤਾ ਜਾ ਸਕੇ।
ਪ੍ਰੈਸ ਨਾਲ ਖੁਸ਼ੀ ਜਹਿਰ  ਕਰਦਿਆਂ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਡਾ. ਦੀਪ ਸਿੰਘ ਨਿਊਯਾਰਕ (ਅਮਰੀਕਾ) ਨੇ ਦਸਿੱਆ ਕਿ ਉਲਪਿੰਕ ਕਮੇਟੀ ਵਲੋਂ ਲਗਭਗ 86 ਸਾਲ ਬਾਅਦ ਗੱਤਕਾ ਖੇਡ ਨੂੰ ਦੁਬਾਰਾ ਮਾਨਤਾ ਦੇਣਾ ਜਿੱਥੇ ਇਸ ਵਿਰਾਸਤੀ ਖੇਡ ਵਿੱਚ ਦੁਬਾਰਾ ਜਾਨ ਪਾਵੇਗੀ ਉੱਥੇ ਹੀ ਇਸ ਖੇਡ ਨਾਲ ਜੁੜੀਆਂ ਫੈਡਰੇਸ਼ਨਾਂ, ਕੋਚਾਂ ਅਤੇ ਖਿਡਾਰੀਆ ਲਈ ਵੀ ਬਹੁਤ ਹੀ ਲਾਹੇਵੰਦ ਸਾਬਿਤ ਹੋਵੇਗੀ। ਇਸ ਮੋਕੇ ਜਿੱਥੇ ਉਹਨਾਂ ਵਲੋਂ ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਮਾਨਤਾ ਪ੍ਰਾਪਤ ਨੈਸ਼ਨਲ ਗੱਤਕਾ ਐਸੋਸ਼ੀਏਸ਼ਨ ਆਫ ਇੰਡੀਆਂ, ਜੋ ਕਿ ਭਾਰਤ ਵਿੱਚ ਗੱਤਕਾ ਖੇਡ ਦੀ ਤਰੱਕੀ ਲਈ ਪੱਬਾ ਭਾਰ ਹੋ ਕੇ ਕੰਮ ਕਰ ਰਹੀ ਹੈ ਦੇ ਅਣਧੱਕ ਯਤਨਾਂ ਦੀ ਸ਼ਲਾਘਾ ਕਰਦਿਆ ਪ੍ਰਧਾਨ,ਸ. ਹਰਜੀਤ ਸਿੰਘ ਗਰੇਵਾਲ ਨੰੁ ਵਧਾਈ ਵੀ ਦਿੱਤੀ ਉੱਥੇ ਹੀ ਉਹਨਾਂ ਵਲੋਂ ਉਲਪਿੰਕ ਐਸੋਸ਼ੀਏਨ ਦਾ ਧੰਨਵਾਦ ਵੀ ਕੀਤਾ ਗਿਆ।ਉਹਨਾਂ ਵਿਰਾਸਤੀ ਖੇਡ ਦੇ ਮਾਣ-ਮੱਤੇ ਇਤਿਹਾਸ ਦਾ ਜਿਕਰ ਕਰਦਿਆਂ ਦਸਿੱਆਂ ਕਿ ਗੱਤਕਾ  ਖੇਡ  ਸੰਨ 1936 ਵਿੱਚ ਅਣਵੰਡੇ ਪੰਜਾਬ ਦੀ ਲਾਹੋਰ ਯੂਨੀਵਰਸਿਟੀ (ਹੁਣ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਵਿੱਚ ਬਤੌਰ ਯੂਨੀਵਰਸਟੀ ਦੇ ਖੇਡ ਕੈਲੰਡਰ ਦਾ ਹਿੱਸਾ ਹੋਇਆ ਕਰਦੀ ਸੀ।ਉਸ ਸਮੇਂ ਦੀ ਸਚਿੱਤਰ ਰੂਲ-ਬੁੱਕ (ਇੰਗਲਿਸ਼ ਵਿੱਚ) ਸ. ਕੇ.ਐਸ. ਅਕਾਲੀ, ਖੇਡ ਡਾਇਰੈਕਰਟਰ, ਆਰ.ਐਸ.ਡੀ. ਕਾਲਜ, ਫਿਰੋਜਪੁਰ, ਪੰਜਾਬ ਰਾਜ ਵਲੋਂ ਲਿਖੀ ਗਈ ਸੀ ਜੋ ਕਿ ਉਸ ਸਮੇਂ ਯੂਨੀਵਰਸਿਟੀ ਅਤੇ ਕਾਲਜਾਂ ਵਿੱਚ ਹੋਣ ਵਾਲੇ ਗੱਤਕਾ ਖੇਡ ਦੇ ਮੁਕਾਬਲਿਆਂ ਵਿੱਚ ਅਧਿਕਾਰਿਤ ਤੌਰ ਤੇ ਵਰਤੀ ਜਾਂਦੀ ਰਹੀ ਹੈ।
ਅੱਗੇ ਦਸਦਿੱਆਂ ਉਹਨਾਂ ਚਾਨਣਾ ਪਾਇਆ ਕਿ ਵਿਸ਼ਵ ਗੱਤਕਾ ਫੈਡਰੇਸ਼ਨਨ ਵਲੋਂ ਗੱਤਕਾ ਖੇਡ ਨੂੰ ਪ੍ਰਫੁੱਲਿਤ  ਅਤੇ ਕੁੱਲ ਦੁਨੀਆਂ ਤੱਕ ਪ੍ਰਚਾਰਨ ਹਿੱਤ ਰੋਡ ਮੈਪ ਉਲੀਕਦਿਆਂ ਇੱਕ "ਵਿਜਨ ਡਾਕੂਮੈਂਟ-2030" ਵੀ ਤਿਆਰ ਕੀਤਾ ਗਿਆ ਹੈ।ਜਿਸ ਤਹਿਤ ਅਗਲਾ ਟੀਚਾ ਗੱਤਕਾ ਖੇਡ ਨੂੰ ਏਸ਼ੀਆਡ, ਸ਼ੈਫ ਗੇਮਜ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਾਮਿਲ ਕਰਾਉਣਾ ਹੈ ਕਿਉਕਿ ਗੱਤਕਾ ਖੇਡ ਦੇ ਹਾਣ ਦੀਆਂ ਖੇਡਾਂ ਪਹਿਲਾਂ ਹੀ ਉਪਰੋਕਤ ਕੌਮਾਂਤਰੀ ਪੱਧਰ ਦੀਆਂ ਖੇਡਾਂ ਵਿੱਚ ਸ਼ਾਮਿਲ ਹੋ ਚੁੱਕੀਆਂ ਹਨ।ਉਹਨਾਂ ਵਿਸ਼ਵ ਗੱਤਕਾ ਫੈਡਰੇਸ਼ਨ ਤੋਂ ਮਾਨਤਾ ਪ੍ਰਾਪਤ ਵੱਖ -2 ਮੁਲਕਾਂ ਦੀਆਂ ਗੱਤਕਾ ਫੈਡਰੇਸ਼ਨਾਂ ਅਤੇ ਮੁੱਖ ਤੋਰ ਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਸਮੁ੍ਹਹ ਅਹੁਦੇਦਾਰਾਂ, ਕੋਚਾਂ ਅਤੇ ਖਿਡਾਰੀਆਂ ਨੂੰ ਇਸ ਮੋਕੇ ਵਧਾਈ ਦਿੱਤੀ ਅਤੇ ਉਹਨਾਂ ਵਲੋਂ ਪਾਏ ਯੋਗਦਾਨ ਦੀ ਸ਼ਲਾਘਾ ਵੀ ਕੀਤੀ। ਇਸ ਮੋਕੇ ਉਹਨਾਂ ਨਾਲ ਸ. ਲਵਪ੍ਰੀਤ ਸਿੰਘ ਅਮਨ, ਇੰਟਰਨੈਸ਼ਨਲ ਰੈਫਰੀ ਕੌਸ਼ਲ ਦੇ ਸੀਨੀਅਰ ਰੈਫਰੀ ਕਨੈਡਾ, ਸ. ਕਲਵਿੰਦਰ ਸਿੰਘ ਰਾਏ, ਵਾਇਸ ਪ੍ਰਧਾਨ, ਗੱਤਕਾ ਫੈਡਰੇਸ਼ਨ ਯੂ.ਐਸ.ਏ, ਕੈਲੇਫੋਰਨੀਆਂ, ਸ. ਗਗਨਦੀਪ ਸਿੰਘ ਬਰੇਲੀ, ਨਿਉਯਾਰਕ, ਸ. ਸੁਜਾਨ ਸਿੰਘ ਤੇ ਸ. ਜਸਕੀਰਤ ਸਿੰਘ, ਸ. ਬਲਜਿੰਦਰ ਸਿੰਘ ਸਾਰੇ ਸੀਨੀਅਰ ਕੌਚ, ਅਤੇ ਬੀਬਾ ਸਰਬਜੀਤ ਕੌਰ ਵੀ ਹਾਜਿਰ ਸਨ।