ਹੁਣ ਮਾਮਲਾ ਚਲਦਿਆਂ ਪੁਲਿਸ ਅਚੱਲ ਜ਼ਾਇਦਾਦ ਨੂੰ ਜ਼ਬਤ ਨਹੀਂ ਕਰ ਸਕਦੀ

ਹੁਣ ਮਾਮਲਾ ਚਲਦਿਆਂ ਪੁਲਿਸ ਅਚੱਲ ਜ਼ਾਇਦਾਦ ਨੂੰ ਜ਼ਬਤ ਨਹੀਂ ਕਰ ਸਕਦੀ

ਨਵੀਂ ਦਿੱਲੀ: ਭਾਰਤ ਦੀ ਸੁਪਰੀਮ ਕੋਰਟ ਨੇ ਅੱਜ ਆਪਣੇ ਇੱਕ ਫ਼ੈਸਲੇ 'ਚ ਕਿਹਾ ਹੈ ਕਿ ਕਿਸੇ ਅਪਰਾਧਿਕ ਮਾਮਲੇ ਦੇ ਚਲਦਿਆਂ ਪੁਲਿਸ ਅਚੱਲ ਜ਼ਾਇਦਾਦ ਨੂੰ ਜ਼ਬਤ ਨਹੀਂ ਕਰ ਸਕਦੀ। 

ਭਾਰਤ ਦੇ ਮੁੱਖ ਜੱਜ ਰੰਜਨ ਗੋਗੋਈ ਅਤੇ ਜੱਜ ਦੀਪਕ ਗੁਪਤਾ ਤੇ ਜੱਜ ਸੰਜੀਵ ਖੱਨਾ ਦੇ ਮੇਜ ਵੱਲੋਂ ਕਿਹਾ ਗਿਆ ਕਿ ਸੀਆਰਪੀਸੀ ਦੀ ਧਾਰਾ 102 ਪੁਲਿਸ ਨੂੰ ਅਚੱਲ ਜ਼ਾਇਦਾਦ ਨੂੰ ਜ਼ਬਤ ਕਰਨ ਜਾਂ ਨੱਥੀ ਕਰਨ ਦਾ ਹੱਕ ਨਹੀਂ ਦਿੰਦੀ। 

ਦੱਸ ਦਈਏ ਕਿ ਇਹੀ ਫੈਂਸਲਾ ਬੰਬੇ ਹਾਈ ਕੋਰਟ ਵੱਲੋਂ ਸੁਣਾਇਆ ਗਿਆ ਸੀ ਜਿਸ ਨੂੰ ਮਹਾਰਾਸ਼ਟਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ।