ਮਝੈਲਾਂ ਨਾਲ ਦਗਾ ਕਮਾ ਗਿਆ ਸੰਨੀ ਦਿਓਲ; ਕਿਸਾਨ ਵਿਰੋਧੀ ਬਿੱਲਾਂ ਦਾ ਸਮਰਥਨ ਕੀਤਾ

ਮਝੈਲਾਂ ਨਾਲ ਦਗਾ ਕਮਾ ਗਿਆ ਸੰਨੀ ਦਿਓਲ; ਕਿਸਾਨ ਵਿਰੋਧੀ ਬਿੱਲਾਂ ਦਾ ਸਮਰਥਨ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਮਾਝੇ ਦੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਮਝੈਲਾਂ ਵੱਲੋਂ ਚੋਣ ਜਿਤਾ ਕੇ ਲੋਕ ਸਭਾ ਵਿਚ ਭੇਜੇ ਗਏ ਫਿਲਮੀ ਅਦਾਕਾਰ ਸੰਨੀ ਦਿਓਲ ਨੇ ਮਝੈਲਾਂ ਨਾਲ ਧੋਖਾ ਕਰਦਿਆਂ ਆਪਣੇ ਸਿਆਸੀ ਅਕਾਵਾਂ ਦਾ ਪੱਖ ਪੂਰਦਿਆਂ ਕਿਸਾਨ ਵਿਰੋਧੀ ਬਿੱਲਾਂ ਦਾ ਸਮਰਥਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੰਨੀ ਦਿਓਲ ਭਾਜਪਾ ਵੱਲੋਂ ਚੋਣ ਲੜਿਆ ਸੀ ਅਤੇ ਗਠਜੋੜ ਦੇ ਚਲਦਿਆਂ ਮਾਝੇ ਦੇ ਇਸ ਇਲਾਕੇ ਵਿਚਲੇ ਅਕਾਲੀਆਂ ਨੇ ਉਸਨੂੰ ਵੱਡੀ ਜਿੱਤ ਦੁਆਈ ਸੀ। ਇਹ ਲੋਕ ਜ਼ਿਆਦਾ ਤਰ ਕਿਸਾਨੀ ਦੇ ਕਿੱਤੇ ਨਾਲ ਹੀ ਜੁੜੇ ਹੋਏ ਹਨ।

ਜਿੱਥੇ ਇਕ ਪਾਸੇ ਪੰਜਾਬ ਦਾ ਕਿਸਾਨ ਪਿਛਲੇ ਕਈ ਦਿਨਾਂ ਤੋਂ ਇਹਨਾਂ ਕਿਸਾਨ ਵਿਰੋਧੀ ਬਿੱਲਾਂ ਖਿਲਾਫ ਸੜਕਾਂ 'ਤੇ ਉਤਰਿਆ ਹੋਇਆ ਹੈ ਉੱਥੇ ਸੰਨੀ ਦਿਓਲ ਨੇ ਬੀਤੇ ਕੱਲ੍ਹ ਇਹਨਾਂ ਕਿਸਾਨ ਵਿਰੋਧੀ ਬਿੱਲਾਂ ਦਾ ਸਮਰਥਨ ਕਰਦਿਆਂ ਕਿਹਾ, "ਭਾਰਤ ਸਰਕਾਰ ਨੇ ਇਸ ਗੱਲ ਨੂੰ ਮਾਨਤਾ ਦਿੱਤੀ ਹੈ ਕਿ ਕਿਸਾਨ ਬੇਹਤਰ ਮੁੱਲ ’ਤੇ ਖੇਤੀ ਉਤਪਾਦ ਨੂੰ ਆਪਣੀ ਮਨਪਸੰਦ ਥਾਂ ’ਤੇ ਵੇਚ ਸਕਦਾ ਹੈ, ਜਿਸ ਨਾਲ ਸੰਭਾਵਿਤ ਖਰੀਦਦਾਰਾਂ ਦੀ ਗਿਣਤੀ ਵਧੇਗੀ। ਜੈ ਕਿਸਾਨ, ਅਤਮਨਿਰਭਰ ਕ੍ਰਿਸ਼ੀ।"

ਪੰਜਾਬ ਦੇ 13 ਲੋਕ ਸਭਾ ਮੈਂਬਰਾਂ ਵਿਚੋਂ ਭਾਜਪਾ ਦੇ ਦੋ ਮੈਂਬਰਾਂ ਨੂੰ ਛੱਡ ਕੇ ਬਾਕੀ ਸਾਰੇ ਮੈਂਬਰ ਪੰਜਾਬ ਅਤੇ ਕਿਸਾਨੀ ਵਿਰੋਧੀ ਇਹਨਾਂ ਬਿੱਲਾਂ ਦੇ ਖਿਲਾਫ ਹਨ। 

ਇਹਨਾਂ ਕਿਸਾਨ ਆਰਡੀਨੈਂਸਾਂ ਬਾਰੇ ਵਿਸਥਾਰ ਵਿਚ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ:
ਖੇਤੀਬਾੜੀ ਬਿੱਲ ਕਿਸਾਨ ਵਿਰੋਧੀ ਕਿਵੇਂ ਹਨ? ਵਿਸਥਾਰ ਵਿਚ ਪੜ੍ਹੋ