ਗੁਜਰਾਤ 'ਚ ਗੁਰੂ ਨਾਨਕ ਪਾਤਸ਼ਾਹ ਦੀ ਮੂਰਤੀ ਮਗਰੋਂ ਪੰਜਾਬ 'ਚ ਗੁਰੂ ਨਾਨਕ ਪਾਤਸ਼ਾਹ ਦੀ ਮੂਰਤੀ ਦਾ ਮਾਮਲਾ ਸਾਹਮਣੇ ਆਇਆ

ਗੁਜਰਾਤ 'ਚ ਗੁਰੂ ਨਾਨਕ ਪਾਤਸ਼ਾਹ ਦੀ ਮੂਰਤੀ ਮਗਰੋਂ ਪੰਜਾਬ 'ਚ ਗੁਰੂ ਨਾਨਕ ਪਾਤਸ਼ਾਹ ਦੀ ਮੂਰਤੀ ਦਾ ਮਾਮਲਾ ਸਾਹਮਣੇ ਆਇਆ
ਗੇਟ 'ਤੇ ਲਾਈ ਗਈ ਮੂਰਤੀ

ਮਲੋਟ: ਗੁਜਰਾਤ ਦੇ ਭਾਵਨਗਰ ਵਿੱਚ ਸੜਕ ਦੇ ਚੌਂਕ 'ਤੇ ਗੁਰੂ ਨਾਨਕ ਪਾਤਸ਼ਾਹ ਦੀ ਮੂਰਤੀ ਸਥਾਪਿਤ ਕੀਤੇ ਜਾਣ ਦਾ ਵਿਰੋਧ ਹੋਣ ਮਗਰੋਂ ਉਹ ਮੂਰਤੀ ਹਟਾ ਦਿੱਤੀ ਗਈ ਹੈ ਪਰ ਹੁਣ ਪੰਜਾਬ ਦੇ ਸ਼ਹਿਰ ਮਲੋਟ ਵਿੱਚ ਅਜਿਹੀ ਮੂਰਤੀ ਦਾ ਮਾਮਲਾ ਸਾਹਮਣੇ ਆਇਆ ਹੈ। ਮਲੋਟ ਦੇ ਗੁਰੂ ਨਾਨਕ ਨਗਰ ਸਥਿਤ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਨੂੰ ਜਾਂਦੇ ਰਾਹ ਲਈ ਬਣਾਏ ਮੁੱਖ ਦਰਵਾਜੇ 'ਤੇ ਗੁਰੂ ਨਾਨਕ ਪਾਤਸ਼ਾਹ ਦੀ ਮੂਰਤੀ ਲਾਈ ਗਈ ਹੈ। 

ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਇਸ ਦੀ ਜਿੰਮੇਵਾਰੀ ਲੈਣ ਤੋਂ ਭੱਜ ਰਹੇ ਨੇ ਤੇ ਕਮੇਟੀ ਵਿੱਚ ਸ਼ਾਮਿਲ ਬਾਦਲ ਦਲ ਨਾਲ ਸਬੰਧਿਤ ਮੈਂਬਰਾਂ ਨੇ ਇਸ ਨੂੰ ਗਲਤੀ ਨਾਲ ਲੱਗੀ ਦੱਸਿਆ ਹੈ।

ਇਸ ਸਬੰਧੀ ਜਦੋਂ ਸਥਾਨਕ ਪੱਤਰਕਾਰਾਂ ਨੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਸਰਗਰਮ ਮੈਂਬਰ ਬਾਦਲ ਦਲ ਦੇ ਐੱਮ.ਸੀ ਸੁਰਮੁੱਖ ਸਿੰਘ ਨੂੰ ਇਸ ਸਬੰਧੀ ਪੁੱਛਿਆ ਤਾਂ ਉਹਨਾਂ ਬੜਾ ਹੋਛਾ ਜਵਾਬ ਦਿੰਦਿਆਂ ਕਿਹਾ ਕਿ ਕਮੇਟੀ ਨੇ ਇਸ ਥਾਂ 'ਤੇ ਖੰਡਾ ਲਾਉਣ ਲਈ ਬਣਾਉਣ ਹਿੱਤ ਕਿਹਾ ਸੀ ਪਰ ਉਹ ਗਲਤੀ ਨਾਲ ਇੱਥੇ ਮੂਰਤੀ ਲਾ ਗਏ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ