ਕਿ੍ਕੇਟ ਸੰਸਾਰ ਵਿਚ ਕਿਵੇਂ ਛਾਈ ਹਰਮਨਪ੍ਰਰੀਤ ਕੌਰ, ਕੋਚ ਕਮਲਧੀਸ਼ ਸੋਢੀ ਨੇ ਪਛਾਣੀ ਸੀ ਸਮਰੱਥਾ

ਕਿ੍ਕੇਟ ਸੰਸਾਰ ਵਿਚ ਕਿਵੇਂ ਛਾਈ ਹਰਮਨਪ੍ਰਰੀਤ ਕੌਰ, ਕੋਚ ਕਮਲਧੀਸ਼ ਸੋਢੀ ਨੇ ਪਛਾਣੀ ਸੀ ਸਮਰੱਥਾ

ਗੱਲ ਸਾਲ 2005 ਦੀ ਹੈ

ਮੋਗਾ ਵਿਚ ਫਿਰੋਜ਼ਪੁਰ ਰੋਡ 'ਤੇ ਗਿਆਨ ਜੋਤੀ ਸਕੂਲ ਦੇ ਸੰਸਥਾਪਕ ਕਮਲਧੀਸ਼ ਸੋਢੀ ਰੋਜ਼ ਵਾਂਗ ਸ਼ਹਿਰ ਦੇ ਗੁਰੂ ਨਾਨਕ ਕਾਲਜ ਵਿਚ ਸਵੇਰ ਦੀ ਸੈਰ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਕੁਝ ਸਾਥੀਆਂ ਦੇ ਨਾਲ ਗੱਲ ਕਰਦੇ ਹੋਏ ਦੇਰ ਹੋ ਗਈ। ਜਦ ਉਹ ਉਥੋਂ ਤੁਰਨ ਲੱਗੇ ਤਾਂ ਉਨ੍ਹਾਂ ਨੇ ਦੇਖਿਆ ਕਿ ਕਾਲਜ ਦੇ ਮੈਦਾਨ ਵਿਚ ਇਕ ਕੁੜੀ ਮੁੰਡਿਆਂ ਦੇ ਨਾਲ ਕ੍ਰਿਕਟ ਖੇਡ ਰਹੀ ਹੈ ਤੇ ਲੰਬੇ-ਲੰਬੇ ਛੱਕੇ ਮਾਰ ਰਹੀ ਹੈ। ਇਕ ਕੁੜੀ ਨੂੰ ਅਜਿਹੇ ਸ਼ਾਟ ਖੇਡਦੇ ਦੇਖ ਕੇ ਉਨ੍ਹਾਂ ਨੇ ਉਸ ਦਾ ਨਾਂ ਪੁਛਿਆ ਤਾਂ ਬੱਚੀ ਨੇ ਨਾਂ ਹਰਮਨਪ੍ਰਰੀਤ ਕੌਰ ਦੱਸਿਆ। ਕਮਲਧੀਸ਼ ਨੇ ਹਰਮਨ ਤੋਂ ਉਨ੍ਹਾਂ ਨੂੰ ਆਪਣੇ ਪਿਤਾ ਨੂੰ ਮਿਲਾਉਣ ਲਈ ਕਿਹਾ। ਉਹ ਹਰਮਨ ਦੇ ਨਾਲ ਪਿਤਾ ਸਰਦਾਰ ਹਰਮੰਦਰ ਸਿੰਘ ਭੁੱਲਰ ਦੇ ਕੋਲ ਪੁੱਜੇ ਤੇ ਬੇਨਤੀ ਕੀਤੀ ਕਿ ਉਹ ਹਰਮਨ ਨੂੰ ਕਿ੍ਕੇਟ ਖਿਡਾਰੀ ਬਨਾਉਣਾ ਚਾਹੁੰਦੇ ਹਨ। ਉਹ ਉਸ ਨੂੰ ਆਪਣੇ ਸਕੂਲ ਵਿਚ ਬਿਨਾਂ ਫੀਸ ਦੇ ਪੜ੍ਹਾਈ ਦੇ ਨਾਲ ਕ੍ਰਿਕਟ ਦੀ ਕੋਚਿੰਗ ਵੀ ਦੇਣਗੇ। ਪਿਤਾ ਦੀ ਸਹਿਮਤੀ ਤੋਂ ਬਾਅਦ ਕਮਲਧੀਸ਼ ਨੇ ਹਰਮਨਪ੍ਰਰੀਤ ਨੂੰ ਆਪਣੇ ਸਕੂਲ ਵਿਚ ਦਾਖਲਾ ਦੇ ਦਿੱਤਾ। ਬਸ ਇੱਥੋਂ ਹਰਮਨਪ੍ਰਰੀਤ ਨੇ ਆਪਣੇ ਭਵਿੱਖ ਨੂੰ ਨਵਾਂ ਰਾਹ ਦੇਣਾ ਸ਼ੁਰੂ ਕਰ ਦਿੱਤਾ। ਗਿਆਨ ਜੋਤੀ ਸਕੂਲ ਦੀ ਕ੍ਰਿਕਟ ਅਕੈਡਮੀ ਵਿਚ ਹਰਮਨ ਨੇ ਕ੍ਰਿਕਟ ਦੀਆਂ ਬਰੀਕੀਆਂ ਸਿੱਖੀਆਂ। ਇੱਤਫ਼ਾਕ ਨਾਲ ਉਸ ਸਮੇਂ ਤਕ ਗਿਆਨ ਜੋਤੀ ਸਕੂਲ ਦੀ ਕ੍ਰਿਕਟ ਅਕੈਡਮੀ ਨੂੰ ਪੰਜਾਬ ਕ੍ਰਿਕਟ ਸੰਘ ਦੀ ਮਾਨਤਾ ਨਾ ਹੋਣ ਕਾਰਨ ਹਰਮਨ ਨੂੰ ਮੋਗਾ ਤੋਂ ਜਲੰਧਰ ਦੇ ਹੰਸਰਾਜ ਮਹਾ ਵਿਦਿਆਲਿਆ ਵਿਚ ਸ਼ਿਫਟ ਹੋਣਾ ਪਿਆ। ਉਥੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਅਧਿਕਾਰਕ ਅਕੈਡਮੀ ਚੱਲਦੀ ਸੀ। ਇੱਥੋਂ ਹਰਮਨ ਦੀ ਰਾਸ਼ਟਰੀ ਕ੍ਰਿਕਟ ਵਿਚ ਸ਼ੁਰੂਆਤ ਹੋਈ।

ਡਬਲਯੂਪੀਐੱਲ ਵਿਚ ਮੁੰਬਈ ਇੰਡੀਅਨਜ਼ ਦੀ ਕਪਤਾਨ ਹਰਮਨਪ੍ਰਰੀਤ ਦੇ ਪਹਿਲੇ ਕੋਚ ਕਮਲਧੀਸ਼ ਦਾ ਕਹਿਣਾ ਹੈ ਕਿ ਸਕੂਲ ਵਿਚ ਕੋਚਿੰਗ ਦੌਰਾਨ ਜਿਸ ਜਜ਼ਬੇ ਨਾਲ ਹਰਮਨ ਨੇ ਕ੍ਰਿਕਟ ਦੀਆਂ ਬਰੀਕੀਆਂ ਸਿੱਖੀਆਂ ਤਦ ਹੀ ਤੈਅ ਹੋ ਗਿਆ ਸੀ ਕਿ ਉਹ ਇਕ ਦਿਨ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਹੋਵੇਗੀ। ਹਰਮਨ ਦੇ ਅੰਦਰ ਕਮਾਲ ਦਾ ਜਜ਼ਬਾ ਹੈ। ਉਸ ਨੇ ਕਦੀ ਹਾਰਨਾ ਨਹੀਂ ਸਿੱਖਿਆ, ਉਸ ਨੂੰ ਬਹੁਤ ਜ਼ਿਆਦਾ ਦੱਸਣ ਦੀ ਵੀ ਲੋੜ ਨਹੀਂ ਪਈ। ਇਹੀ ਕਾਰਨ ਹੈ ਕਿ ਭਾਰਤੀ ਟੀਮ ਤੇ ਮਹਿਲਾ ਪ੍ਰਰੀਮੀਅਰ ਲੀਗ ਵਿਚ ਉਸ ਦੀ ਖੇਡ ਯੋਗਤਾ ਦਾ ਸਨਮਾਨ ਹੋਇਆ ਹੈ।

ਪਿਤਾ ਹਰਮੰਦਰ ਸਿੰਘ ਦੱਸਦੇ ਹਨ ਕਿ ਹਰਮਨ ਨੂੰ ਬਚਪਨ ਤੋਂ ਹੀ ਕ੍ਰਿਕਟ ਦਾ ਸ਼ੌਕ ਸੀ। ਮੁਸ਼ਕਲ ਇਹ ਸੀ ਕਿ ਉਸ ਸਮੇਂ ਮੋਗਾ ਵਿਚ ਕੁੜੀਆਂ ਕ੍ਰਿਕਟ ਨਹੀਂ ਖੇਡਦੀਆਂ ਸਨ, ਇਸ ਲਈ ਹਰਮਨ ਮੁੰਡਿਆਂ ਦੇ ਨਾਲ ਹੀ ਕ੍ਰਿਕਟ ਖੇਡਦੀ ਸੀ। ਉਹ ਖ਼ੁਦ ਵੀ ਕ੍ਰਿਕਟਰ ਰਹਿ ਚੁੱਕੇ ਹਨ ਇਸ ਲਈ ਧੀ ਦੀ ਯੋਗਤਾ ਨੂੰ ਦੇਖ ਕੇ ਉਨ੍ਹਾਂ ਨੇ ਕਦੀ ਉਸ ਨੂੰ ਰੋਕਿਆ ਨਹੀਂ। 

ਹਰਮਨਪ੍ਰਰੀਤ ਕੌਰ ਦੀਆਂ ਪ੍ਰਾਪਤੀਆਂ

 

-2016 'ਵਿਚ ਬਿਗ ਬੈਸ਼ ਲੀਗ ਵਿਚ ਖੇਡਣ ਵਾਲੀ ਪਹਿਲੀ ਕ੍ਰਿਕਟਰ ਬਣੀ

-2017 ਵਿਚ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ।

2018 ਵਿਚ ਔਰਤਾਂ ਟੀ-20 ਵਿਚ ਸੈਂਕੜਾ ਲਾਉਣ ਵਾਲੀ ਪਹਿਲੀ ਖਿਡਾਰੀ ਬਣੀ।

-2020 ਵਿਚ 'ਫੈਮੀਨਾ' ਮੈਗਜ਼ੀਨ ਦੇ ਕਵਰ ਪੇਜ਼ 'ਤੇ ਥਾਂ ਦਿੱਤੀ ਗਈ