ਮੀਰਾਬਾਈ ਨੇ ਗੁੱਟ 'ਵਿਚ ਦਰਦ ਦੇ ਬਾਵਜੂਦ ਜਿੱਤਿਆ ਸਿਲਵਰ ਮੈਡਲ           

ਮੀਰਾਬਾਈ ਨੇ ਗੁੱਟ 'ਵਿਚ ਦਰਦ ਦੇ ਬਾਵਜੂਦ ਜਿੱਤਿਆ ਸਿਲਵਰ ਮੈਡਲ           

 *ਵਿਸ਼ਵ ਚੈਂਪੀਅਨਸ਼ਿਪ 'ਵਿਚ ਕੁੱਲ 200 ਕਿੱਲੋਗ੍ਰਾਮ ਭਾਰ ਚੁੱਕ ਕੇ ਦੂਜੇ ਸਥਾਨ 'ਤੇ ਰਹੀ ਚਾਨੂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਬੋਗੋਟਾ : ਸਟਾਰ ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਗੁੱਟ ਵਿਚ ਦਰਦ ਦੇ ਬਾਵਜੂਦ ਇੱਥੇ ਵਿਸ਼ਵ ਚੈਂਪੀਅਨਸ਼ਿਪ ਵਿਚ ਕੁੱਲ 200 ਕਿੱਲੋਗ੍ਰਾਮ ਭਾਰ ਚੁੱਕ ਕੇ ਸਿਲਵਰ ਮੈਡਲ ਜਿੱਤਣ ਵਿਚ ਕਾਮਯਾਬ ਰਹੀ। ਇਸ ਦੌਰਾਨ ਉਨ੍ਹਾਂ ਨੇ ਟੋਕੀਓ ਓਲੰਪਿਕ ਚੈਂਪੀਅਨ ਚੀਨ ਦੀ ਹੋਊ ਝੀਹੁਆ ਨੂੰ ਵੀ ਪਛਾੜਿਆ।

ਟੋਕੀਓ ਓਲੰਪਿਕ ਦੀ ਸਿਲਵਰ ਮੈਡਲ ਜੇਤੂ ਚਾਨੂ ਨੇ 49 ਕਿੱਲੋਗ੍ਰਾਮ ਭਾਰ ਵਰਗ ਵਿਚ ਮੁਕਾਬਲਾ ਪੇਸ਼ ਕਰਦੇ ਹੋਏ ਸਨੈਚ ਵਿਚ 87 ਕਿੱਲੋਗ੍ਰਾਮ, ਜਦਕਿ ਕਲੀਨ ਅਤੇ ਜਰਕ ਵਿਚ 113 ਕਿੱਲੋਗ੍ਰਾਮ ਭਾਰ ਚੁੱਕਿਆ। ਚੀਨ ਦੀ ਜਿਆਂਗ ਹੁਈਹੁਆ ਨੇ ਕੁੱਲ 206 ਕਿੱਲੋਗ੍ਰਾਮ ਭਾਰ ਚੁੱਕ ਗੋਲਡ ਮੈਡਲ ਆਪਣੇ ਨਾਂ ਕੀਤਾ। ਉਨ੍ਹਾਂ ਨੇ ਸਨੈਚ ਵਿਚ 93 ਜਦਕਿ ਕਲੀਨ ਅਤੇ ਜਰਕ ਵਿਚ 113 ਕਿੱਲੋਗ੍ਰਾਮ ਭਾਰ ਚੁੱਕਿਆ। ਉਨ੍ਹਾਂ ਦੀ ਹਮਵਤਨ ਝੀਹੁਆ ਨੇ ਕੁੱਲ 198 ਕਿੱਲੋਗ੍ਰਾਮ (89 ਤੇ 109 ਕਿੱਲੋਗ੍ਰਾਮ) ਭਾਰ ਚੁੱਕ ਕੇ ਕਾਂਸੇ ਦਾ ਮੈਡਲ ਜਿੱਤਿਆ। ਸਾਲ 2017 ਵਿਚ ਗੋਲਡ ਮੈਡਲ ਜਿੱਤਣ ਵਾਲੀ ਮਨੀਪੁਰ ਦੀ ਵੇਟਲਿਫਟਰ ਦਾ ਚੈਂਪੀਅਨਸ਼ਿਪ ਵਿਚ ਇਹ ਦੂਜਾ ਮੈਡਲ ਹੈ।