ਗੁਰੂ ਅਰਜਨ ਦੇਵ ਜੀ ਸਪੋਰਟਸ ਕਲੱਬ ਬੈਰਗਾਮੋਂ ਵੱਲੋੰ ਵੱਲੋਂ ਸਾਲ 2023 ਕਬੱਡੀ ਸੀਜਨ ਨਵੀਂ ਟੀਮ ਦਾ ਐਲਾਨ

ਗੁਰੂ ਅਰਜਨ ਦੇਵ ਜੀ ਸਪੋਰਟਸ ਕਲੱਬ ਬੈਰਗਾਮੋਂ ਵੱਲੋੰ ਵੱਲੋਂ ਸਾਲ 2023 ਕਬੱਡੀ ਸੀਜਨ ਨਵੀਂ ਟੀਮ ਦਾ ਐਲਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ
ਮਿਲਾਨ
: ਇਟਲੀ 28 ਨਵੰਬਰ (ਸਾਬੀ ਚੀਨੀਆ) ਸ਼੍ਰੀ  ਗੁਰੂ ਅਰਜਨ ਦੇਵ ਜੀ ਸਪੋਰਟਸ ਕਲੱਬ ਬੈਰਗਾਮੋ ਇਟਲੀ ਦੇ ਪ੍ਰਮੋਟਰਾਂ ਅਤੇ ਸਪੋਟਰਾਂ ਵੱਲੋੰ ਇੱਕ ਭਰਵੀਂ ਮੀਟਿੰਗ ਕੀਤੀ ਗਈ ਜਿਸ ਵਿੱਚ ਨੌਜਵਾਨਾਂ ਨੇ ਵੱਧ ਚੜਕੇ ਹਿੱਸਾ ਲਿਆ ਅਤੇ 2023 ਦੇ ਖੇਡ ਸੀਜਨ ਵਿੱਚ ਨਵੀਂ ਟੀਮ ਦਾ ਐਲਾਨ ਵੀ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਉੱਘੇ ਖੇਡ ਪ੍ਰਮੋਟਰ ਹਰਦੀਪ ਸਿੰਘ ਦੀਪਾ ਬੱਜੋਂ ਅਤੇ ਜੱਸਾ ਗੁਰਦਾਸਪੁਰੀਆ ਨੇ ਦੱਸਿਆ ਕਿ ਸਾਲ 2023 ਵਿੱਚ ਇਟਲੀ ਅਤੇ ਯੂਰਪ ਦੇ ਕਬੱਡੀ ਕੱਪਾਂ ਤੇ ਗੁਰੂ ਅਰਜਨ ਦੇਵ ਜੀ ਸਪੋਰਟਸ ਕਲੱਬ ਬੈਰਗਾਮੋਂ ਵੱਲੋੰ ਅੰਤਰ ਰਾਸ਼ਟਰੀ ਪੱਧਰ ਤੇ ਨਾਵਾ ਚਮਕਾਉਣ ਵਾਲੇ ਸਟਾਰ ਖਿਡਾਰੀ ਨਾਲ ਸੱਜੀ ਟੀਮ ਤਿਆਰ ਕੀਤੀ ਗਈ ਹਾ ਜੋ ਆਪਣੇੰ ਜੌਹਰ ਦਿਖਾਵੇਗੀ ਆਉਂਦੇ ਸਾਲ ਦੇ ਕਬੱਡੀ ਕੱਪਾਂ ਵਿੱਚ ਵਿਖਾਏਗੀ। ਇਸ ਮੌਕੇ ਉੱਪਰ ਕਲੱਬ ਦੇ ਪ੍ਰਮੋਟਰ ਅਤੇ ਸਪੋਟਰਾਂ ਤੋੰ ਇਲਾਵਾ ਖਿਡਾਰੀ ਵੀ ਹਾਜਰ ਸਨ।

ਇਸ ਮੌਕੇ ਤੇ ਸੰਦੀਪ ਗਿੱਲ, ਪਾਲ ਜੰਡੂਸਿੰਘਾ,ਸੁਖਚੈਨ ਸਿੰਘ ਠੀਕਰੀਵਾਲਾ, ਹੈਪੀ ਮੱਲਪੁਰ, ਕੋਨੀ ਲਿੱਧੜ,ਬੌਕਸਰ, ਮਨਪ੍ਰੀਤ ਲੰਬੜ,ਗੋਰਾ ਬੁੱਲੋਵਾਲ,ਪੰਮਾ ਭੁੱਲਰ, ਸਿਮਰਨ ਨਾਗਰਾ, ਗੋਪੀ ਤੁੰਗ,ਘੁੱਕਾ ਕਾਹਰੀਸਾਰੀ, ਇੰਦਰਜੀਤ ਅੰਬਾਲਾ ਜੱਟਾਂ, ਬੱਗਾ ਕਲਾਨੌਰ, ਬਿੱਕਰ ਸਿੰਘ, ਨਿੰਦਾ ਬੱਲ, ਕੁਲਦੀਪ ਪੱਡਾ ਅਤੇ ਕੁਮੈੰਟੇਟਰ ਅਮਨ ਆਦਿ ਹਾਜਰ ਸਨ। ਸਾਰੇ ਪਹੁੰਚੇ ਹੋਏ ਮਹਿਮਾਨਾਂ ਦਾ ਦੀਪਾ ਬੱਜੋਂ ਅਤੇ ਜੱਸਾ ਗੁਰਦਾਸਪੁਰੀਆ ਵੱਲੋੰ ਧੰਨਵਾਦ ਕੀਤਾ ਗਿਆ।
ਸਾਲ 2023 ਲਈ ਗੁਰੂ ਅਰਜਨ ਦੇਵ ਜੀ ਸਪੋਰਟਸਕਲੱਬ ਦੇ ਖਿਡਾਰੀ ਅਤੇ ਖੇਡ ਪ੍ਰਮੋਟਰ ਫੋਟੋ ਸਾਬੀ ਚੀਨੀਆ