ਦੇਸ਼ ਭਗਤ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਿਦਿਆਰਥੀਆਂ ਨਾਲ ਹੋ ਰਿਹਾ ਜ਼ਬਰ ਤੇ ਬੇਇਨਸਾਫ਼ੀ ਨਾ-ਬਰਦਾਸਤ ਕਰਨ ਯੋਗ : ਮਾਨ

ਦੇਸ਼ ਭਗਤ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਿਦਿਆਰਥੀਆਂ ਨਾਲ ਹੋ ਰਿਹਾ ਜ਼ਬਰ ਤੇ ਬੇਇਨਸਾਫ਼ੀ ਨਾ-ਬਰਦਾਸਤ ਕਰਨ ਯੋਗ : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 15 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- “ਦੇਸ਼ ਭਗਤ ਯੂਨੀਵਰਸਿਟੀ ਅਮਲੋਹ ਦੇ ਪ੍ਰਬੰਧਕ, ਵਿਦਿਆਰਥੀਆਂ ਨੂੰ ਇਨਸਾਫ਼ ਦੇਣ ਦੀ ਬਜਾਇ ਉਨ੍ਹਾਂ ਨੂੰ ਜਿਥੇ ਰੋਸ ਰੈਲੀਆ, ਵਿਰੋਧ ਕਰਨ ਲਈ ਮਜਬੂਰ ਕਰ ਰਹੇ ਹਨ, ਉਥੇ ਵਿਦਿਆਰਥੀਆ ਦੇ ਮਸਲਿਆ ਨੂੰ ਸਹਿਜ ਢੰਗ ਨਾਲ ਹੱਲ ਕਰਨ ਦੀ ਥਾਂ ਤੇ ਉਸਦੀ ਦੁਰਵਰਤੋ ਕਰਕੇ ਖੁਦ ਯੂਨੀਵਰਸਿਟੀ ਦੇ ਮਾਹੌਲ ਤੇ ਜਿ਼ਲ੍ਹੇ ਦੇ ਅਮਨ-ਚੈਨ ਨੂੰ ਖਤਰੇ ਵਿਚ ਪਾਉਣ ਵਾਲੇ ਅਮਲ ਕਰ ਰਹੇ ਹਨ । ਜਿਸਨੂੰ ਸਹਿਣ ਨਹੀ ਕੀਤਾ ਜਾ ਸਕਦਾ । ਜੇਕਰ ਯੂਨੀਵਰਸਿਟੀ ਦੇ ਪ੍ਰਬੰਧਕ, ਨਰਸਿੰਗ ਦੇ ਵਿਦਿਆਰਥੀਆਂ ਦੀਆਂ ਡਿਗਰੀਆ ਜਾਰੀ ਕਰਨ ਦੇ ਮਾਮਲੇ ਵਿਚ ਬੇਇਨਸਾਫ਼ੀ ਕਰ ਰਹੇ ਹਨ ਤਾਂ ਫਿਰ ਉਨ੍ਹਾਂ ਨੂੰ ਰੋਸ਼ ਰੈਲੀਆ ਤੇ ਧਰਨੇ ਦੇਣ ਲਈ ਕੌਣ ਮਜ਼ਬੂਰ ਕਰ ਰਿਹਾ ਹੈ ? ਜੇਕਰ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਬਣਦਾ ਇਨਸਾਫ਼ ਨਾ ਦਿੱਤਾ, ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਵਿਦਿਆਰਥੀਆ ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ ਇਸ ਵਿਚ ਕੁੱਦਣਾ ਪਵੇਗਾ । ਸੋ ਬਿਹਤਰ ਇਹੀ ਹੋਵੇਗਾ ਕਿ ਯੂਨੀਵਰਸਿਟੀ ਦੇ ਪ੍ਰਬੰਧਕ ਆਪਣੀ ਨਿੱਜ, ਹਊਮੈ ਵਿਚੋ ਨਿਕਲਕੇ ਵਿਦਿਆਰਥੀਆਂ ਦੀਆਂ ਜਾਇਜ ਮੰਗਾਂ ਮੰਨਦੇ ਹੋਏ ਉਨ੍ਹਾਂ ਨੂੰ ਇੰਡੀਅਨ ਨਰਸਿੰਗ ਕੌਂਸਲ ਵੱਲੋ ਡਿਗਰੀਆਂ ਪ੍ਰਦਾਨ ਕਰਨ ਦਾ ਜੋ ਬਚਨ ਦਾਖਲ ਕਰਦੇ ਹੋਏ ਕੀਤਾ ਗਿਆ ਸੀ, ਉਸਨੂੰ ਤੁਰੰਤ ਪੂਰਾ ਕਰਨ । ਜਦੋਕਿ ਯੂਨੀਵਰਸਿਟੀ ਦੇ ਇਕ ਪ੍ਰਾਈਵੇਟ ਕਾਲਜ ਦੀਆਂ ਡਿਗਰੀਆਂ ਜਾਰੀ ਕਰਕੇ ਪ੍ਰਬੰਧਕ ਖਾਨਾਪੂਰਤੀ ਕਰ ਰਹੇ ਹਨ । ਜਿਸ ਨਾਲ ਵਿਦਿਆਰਥੀਆਂ ਦੀ ਸੰਤੁਸਟੀ ਕਤਈ ਨਹੀ ਹੋ ਸਕੇਗੀ ਅਤੇ ਨਾ ਹੀ ਇਹ ਵਿਦਿਆਰਥੀਆ ਨਾਲ ਇਨਸਾਫ਼ ਹੋਵੇਗਾ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਿ਼ਲ੍ਹਾ ਫਤਹਿਗੜ੍ਹ ਸਾਹਿਬ ਦੇ ਅਮਲੋਹ ਹਲਕੇ ਵਿਚ ਸਥਿਤ ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨਾਲ ਕੀਤੇ ਗਏ ਵਾਅਦੇ ਅਨੁਸਾਰ ਇੰਡੀਅਨ ਨਰਸਿੰਗ ਕੌਂਸਲ ਦੀਆਂ ਡਿਗਰੀਆਂ ਜਾਰੀ ਨਾ ਕਰਕੇ ਉਨ੍ਹਾਂ ਨਾਲ ਕੀਤੇ ਜਾਣ ਵਾਲੇ ਵੱਡੇ ਧੋਖੇ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਇਸ ਸੰਘਰਸ਼ ਨੂੰ ਗਲਤ ਦਿਸ਼ਾ ਵੱਲ ਮੋੜਨ ਲਈ ਪ੍ਰਬੰਧਕਾਂ ਨੂੰ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਦੂਸਰੇ ਪਾਸੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਜੋ ਇਕ ਬਠਿੰਡੇ ਦੀ ਸਰੀਰਕ ਤੌਰ ਤੇ ਪੀੜ੍ਹਤ ਵਿਦਿਆਰਥਣ ਨੂੰ ਕਾਮਰੇਡੀ ਸੋਚ ਦੇ ਮਾਲਕ ਪ੍ਰੋ. ਸੁਰਜੀਤ ਸਿੰਘ ਵੱਲੋ ਛੁੱਟੀ ਨਾ ਦੇਣ ਅਤੇ ਉਸ ਉਤੇ ਮਾਨਸਿਕ ਪੀੜ੍ਹਾਂ ਨੂੰ ਵਧਾਉਦੇ ਹੋਏ ਗਲਤ ਸ਼ਬਦਾਂ ਦੀ ਵਰਤੋ ਕਰਨ ਦੀ ਬਦੌਲਤ ਮਾਨਸਿਕ ਤੌਰ ਤੇ ਪੀੜ੍ਹਾ ਦੇ ਕਾਰਨ ਉਸ ਵਿਦਿਆਰਥਣ ਦੀ ਮੌਤ ਹੋ ਗਈ ਹੈ । ਜਿਸ ਉਤੇ ਯੂਨੀਵਰਸਿਟੀ ਦੇ ਵਿਦਿਆਰਥੀ ਵਰਗ ਵੱਲੋ ਜਿੰਮੇਵਾਰ ਪ੍ਰੋਫੈਸਰ ਵਿਰੁੱਧ ਨਾਅਰੇਬਾਜੀ ਕਰਦੇ ਹੋਏ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਫਿਰ ਪੁਲਿਸ ਵੱਲੋ ਵਿਦਿਆਰਥੀਆ ਉਤੇ ਜ਼ਬਰ ਕਰਕੇ ਜੋ ਵਿਦਿਆਰਥੀ ਵਰਗ ਦੇ ਜ਼ਜਬਾਤਾਂ ਨੂੰ ਭੜਕਾਇਆ ਜਾ ਰਿਹਾ ਹੈ । ਇਸਦੀ ਵੀ ਅਸੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਮੌਤ ਦੇ ਮੂੰਹ ਵਿਚ ਧਕੇਲੀ ਗਈ ਵਿਦਿਆਰਥਣ ਦੇ ਪਰਿਵਾਰਿਕ ਮੈਬਰਾਂ ਨਾਲ ਆਤਮਿਕ ਤੌਰ ਤੇ ਹਮਦਰਦੀ ਪ੍ਰਗਟ ਕਰਦੇ ਹੋਏ ਜਿਥੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ, ਉਥੇ ਇਸ ਮ੍ਰਿਤਕ ਵਿਦਿਆਰਥਣ ਦੇ ਦੋਸ਼ੀਆਂ ਨੂੰ ਤੁਰੰਤ ਕਾਨੂੰਨ ਅਨੁਸਾਰ ਸਜਾਵਾਂ ਦੇਣ ਅਤੇ ਆਪਣੀ ਮੰਗ ਲਈ ਆਵਾਜ ਉਠਾਉਣ ਵਾਲੇ ਵਿਦਿਆਰਥੀਆਂ ਦੀ ਹਰ ਤਰ੍ਹਾਂ ਸੰਤੁਸਟੀ ਕਰਨ ਦੀ ਮੰਗ ਕਰਦੇ ਹਾਂ । ਇਸਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਤੋ ਸੰਜ਼ੀਦਗੀ ਤੌਰ ਤੇ ਮੰਗ ਕਰਦੇ ਹਾਂ ਕਿ ਬੀਬਾ ਦੀ ਮੌਤ ਦੇ ਜਿੰਮੇਵਾਰ ਪ੍ਰੋਫੈਸਰ ਜਾਂ ਹੋਰਨਾਂ ਨੂੰ ਸਖਤ ਤੋ ਸਖਤ ਸਜ਼ਾ ਦਿਵਾਉਣ ਦੀ ਜਿੰਮੇਵਾਰੀ ਨਿਭਾਈ ਜਾਵੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੋ ਪੰਜਾਬ ਦੀ ਸਭ ਤੋ ਪੁਰਾਣੀ ਯੂਨੀਵਰਸਿਟੀ ਹੈ, ਉਸਦੇ ਵਿਦਿਅਕ ਮਾਹੌਲ ਨੂੰ ਸਹੀ ਰੱਖਣ ਦੀ ਜਿੰਮੇਵਾਰੀ ਨਿਭਾਈ ਜਾਵੇ ।