ਸਿੱਖ ਵਿਦਿਆਰਥੀਆਂ ਦੇ ਪ੍ਰੀਖਿਆ ਕੇਂਦਰ ਦੇ ਬਾਹਰ ਕੜੇ ਲੁਹਾਏ

ਸਿੱਖ ਵਿਦਿਆਰਥੀਆਂ ਦੇ ਪ੍ਰੀਖਿਆ ਕੇਂਦਰ ਦੇ ਬਾਹਰ ਕੜੇ ਲੁਹਾਏ

ਅੰਮ੍ਰਿਤਸਰ ਟਾਈਮਜ਼

ਆਦਮਪੁਰਜਲੰਧਰ ਦੇ ਸੀਟੀ ਇੰਸਟੀਚਿਊਟ ਵਿੱਚ ਉਸ ਸਮੇਂ ਮਾਹੌਲ ਗਰਮਾ ਗਿਆ, ਜਦੋਂ ਜੇਈਈ ਮੇਨ ਦਾ ਪੇਪਰ ਲੈਣ ਆਏ ਸਟਾਫ ਨੇ ਪ੍ਰੀਖਿਆ ਕੇਂਦਰ ਦੇ ਬਾਹਰ ਸਿੱਖ ਵਿਦਿਆਰਥੀਆਂ ਦੇ ਕੜੇ ਲੁਵਾ ਦਿੱਤੇ। ਇਸ ਦੀ ਭਿਣਕ ਪੈਂਦਿਆਂ ਹੀ ਸਿੱਖ ਜਥੇਬੰਦੀਆਂ ਨੇ ਮੌਕੇ ’ਤੇ ਪਹੁੰਚ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਮਾਹੌਲ ਗਰਮਾਉਂਦਾ ਦੇਖ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਸੀਬੀਐੱਸਸੀ ਵੱਲੋਂ ਤਾਇਨਾਤ ਕੀਤੇ ਗਏ ਸਟਾਫ ਨੂੰ ਆਪਣੇ ਨਾਲ ਲੈ ਗਈ। ਬਾਅਦ ਵਿੱਚ ਉਪਿੰਦਰ ਸਿੰਘ (ਫਲਾਇੰਗ ਸਕੁਆਡ ਮੈਂਬਰ), ਕੰਵਲਜੀਤ ਸਿੰਘ (ਅਬਜ਼ਰਵਰ) ਅਤੇ ਪਰਮਜੀਤ ਸਿੰਘ ਨੇ ਆਪਣੀ ਗਲਤੀ ਮੰਨਦਿਆਂ ਲਿਖਤੀ ਮੁਆਫੀ ਮੰਗੀ। ਸਟਾਫ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਅਣਜਾਣੇ ਵਿੱਚ ਗਲਤੀ ਹੋ ਗਈ ਹੈ। ਜੇ ਕਿਸੇ ਦੀਆਂ ਧਾਰਮਿਕ ਭਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫੀ ਮੰਗਦੇ ਹਨ।