ਗੁਰਦੁਆਰਾ ਸਾਹਿਬ ਫਰੀਮਾਂਟ ਚੋਣਾਂ : ਸਿੱਖ ਪੰਚਾਇਤ ਵਲੋਂ ਕੀਤੇ ਕੰਮਾਂ ਦੇ ਅਧਾਰ ਉੱਤੇ ਵੋਟ ਲੈਣ ਲਈ ਬੇਨਤੀ
12 ਮਾਰਚ ਨੂੰ ਹੋ ਰਹੀਆਂ ਹਨ ਗੁਰਦੁਆਰਾ ਸਾਹਿਬ ਫਰੀਮਾਂਟ ਚੋਣਾਂ
ਅੰਮ੍ਰਿਤਸਰ ਟਾਈਮਜ਼ ਬਿਊਰੋ
ਫਰੀਮਾਂਟ: ਸਿੱਖ ਕੌਮ ਇਕ ਅਜਿਹੀ ਕੌਮ ਹੈ ਜੋ ਆਪ ਕਿਸੇ ਵੀ ਸਥਿਤੀ ਵਿੱਚ ਹੋਂਵੇ ਪਰ ਉਸ ਦੇ ਅੰਦਰ ਸੇਵਾ ਦੀ ਭਾਵਨਾ ਸਦਾ ਚੜ੍ਹਦੀ ਕਲਾ ਵਿਚ ਰਹਿੰਦੀ ਹੈ। ਸੋ ਸਿੱਖ ਪੰਚਾਇਤ ਸੰਗਤਾਂ ਵਲੋਂ ਚੁਣੀ ਗਈ ਉਹਨਾਂ ਦੀ ਆਪਣੀ ਪ੍ਰਬੰਧਕ ਕਮੇਟੀ ਹੈ। ਜਿਸ ਨੇ ਸਮੇਂ ਸਮੇਂ ਤੇ ਸੰਗਤਾਂ ਦੇ ਸਹਿਯੋਗ ਨਾਲ ਸੇਵਾ ਦੇ ਅਨੇਕਾਂ ਕਾਰਜ ਕੀਤੇ ਹਨ ਤੇ ਇਨ੍ਹਾਂ ਕਾਰਜਾਂ ਨੂੰ ਅੱਗੇ ਵੀ ਇਸੇ ਤਰਾਂ ਕਰਨ ਲਈ ਵਚਨਬੱਧ ਹੈ। ਸਿੱਖ ਪੰਚਾਇਤ ਵਲੋਂ ਸੰਗਤ ਦੇ ਸਹਿਯੋਗ ਨਾਲ ਕੀਤੇ ਕੁੱਝ ਮਹੱਤਵਪੂਰਨ ਕਾਰਜ ਜੋ ਸੰਗਤ ਦੀ ਕਚਿਹਰੀ ਵਿੱਚ ਹਨ।
ਜਿਵੇੰ ਕਿ ਆਪ ਸੱਭ ਨੂੰ ਪਤਾ ਹੀ ਹੈ ਕਿ ਕਰੋਨਾ ਕਾਲ ਦੇ ਸ਼ੁਰੂ ਵਿੱਚ ਬਹੁਤ ਡਰ ਵਾਲੀ ਸਥਿਤੀ ਬਣ ਗਈ ਸੀ ਅਤੇ ਉਸ ਵੇਲੇ ਗੁਰਦੁਆਰਾ ਸਾਹਿਬ ਨੇ ਆਪਣਾ ਰੋਲ ਬਾਖੂਬੀ ਨਾਲ ਨਿਭਾਇਆ। ਹੋਰਨਾਂ ਦਫ਼ਤਰਾਂ ਅਤੇ ਸੰਸਥਾਵਾਂ ਵਾਂਗ ਗੁਰਦੁਆਰਾ ਸਾਹਿਬ ਨੂੰ ਵੀ ਤਾਲੇਲਾਉਣ ਦੀ ਗੱਲ ਚੱਲੀ ਪਰ ਪ੍ਰਬੰਧਕਾਂ ਨੇ ਸਰਕਾਰੀ ਤੌਰ ਤੇ ਇਜਾਜ਼ਤ ਲੈ ਕੇ ਸੇਵਾ ਦਾ ਕੰਮ ਵਿੱਢਿਆ। ਸਿੱਖਾਂ ਅਤੇ ਹੋਰਨਾ ਭਾਈਚਾਰਿਆਂ ਲਈ ਸੇਵਾਦਾਰਾਂ ਨੇ ਆਪਣੀ ਜਾਣ ਖਤਰੇ ਵਿੱਚ ਪਾ ਕੇ ਹਸਪਤਾਲਾਂ ਅਤੇ ਘਰਾਂ ਵਿੱਚ ਲੰਗਰ ਪੰਹੁਚਾਉਣਾ, ਰਾਸ਼ਨ ਪਹੁੰਚਾਉਣ ਅਤੇ 12000 ਤੋਂ ਉੱਪਰ ਲੋਕਾਂ ਦੇ ਵਿਸ਼ੇਸ਼ ਪ੍ਰਬੰਧ ਕਰਕੇ ਵੈਕਸੀਨ ਲੁਆਈ। ਇਸ ਪ੍ਰਬੰਧ ਨੇ ਸਿੱਖ ਕੌਮ ਦਾ ਅਮਰੀਕਨ ਭਾਈਚਾਰੇ ਵਿੱਚ ਨਾਮ ਉੱਚਾ ਕੀਤਾ।
ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਅਤੇ ਬਾਹਰੀ ਸੁੰਦਰਤਾ ਲਈ ਵਿਸ਼ੇਸ਼ ਉਪਰਾਲੇ* :
ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿੱਚ ਸੁੰਦਰ ਸਟੇਜ ਬਣਾਉਣ ਦੇ ਨਾਲ਼ ਨਾਲ ਦੀਵਾਨ ਹਾਲ ਵਿੱਚ ਸੰਗਤ ਵੱਲੋ ਦਿੱਤੇ ਕੀਮਤੀ ਸੁਝਾਵਾਂ ਅਨੁਸਾਰ ਦੀਵਾਨ ਹਾਲ ਵਿੱਚ ਸੁੰਦਰ ਕਾਰਪਿਟ ਪਾਇਆ ਗਿਆ । ਦੀਵਾਨ ਹਾਲ ਨੂੰ ਸੁੰਦਰ ਬਣਾਉਣ ਵਾਸਤੇ ਨਵੇ ਦਰਵਾਜ਼ੇ ਲਾਏ ਗਏ ਦਰਸ਼ਣੀ ਡਿਊਡੀ ਅਤੇ ਬਾਹਰ ਵਰਾਂਡਿਆਂ ਵਿੱਚ ਵਧੀਆਂ ਟਾਇਲਾਂ ਲਗਾਉਣ ਦੇ ਨਾਲ ਬਾਥਰੂਮਾਂ ਦੀ ਮੁਰੰਮਤ ਕੀਤੀ ਗਈ। ਗੁਰਦੁਆਰਾ ਸਾਹਿਬ ਦੇ ਆਫ਼ਿਸ ਅਤੇ ਲਾਇਬ੍ਰੇਰੀ ਉੱਪਰ ਨਵਾਂ ਏਅਰਕੰਡੀਸ਼ਨਰ ਲਵਾਇਆ ਗਿਆ । ਦੋਨੋ ਪਾਸੇ ਸੰਗਤ ਦੀ ਵਰਤੋਂ ਵਾਸਤੇ ਖੁੱਲ੍ਹੇ ਕਮਰੇ ਬਣਾਏ ਗਏ ।
ਸਿੱਖ ਪੰਚਾਇਤ ਵੱਲੋ ਉੱਚੇਰੀ ਵਿੱਦਿਆ ਪ੍ਰਾਪਤ ਕਰਨ ਲਈ ਬੱਚਿਆਂ ਨੂੰ ਵਜ਼ੀਫ਼ੇ ਵੰਡੇ ਗਏ* :
ਗੁਰਦੁਆਰਾ ਸਾਹਿਬ ਫਰੀਮੌਟ ਵਿਖੇ ਸਿੱਖ ਪੰਚਾਇਤ ਵੱਲੋ ਚੰਗੀ ਮਿਹਨਤ ਅਤੇ ਉਚੇਰੀ ਵਿਦਿੱਆਂ ਲਈ ਹੋਣਹਾਰ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਦਿਆਂ ਵਿਸ਼ੇਸ਼ ਵਜ਼ੀਫ਼ੇ ਦਿੱਤੇ ਗਏ । ਗੁਰਦੁਆਰਾ ਸਾਹਿਬ ਫਰੀਮੌਟ ਵਿੱਚ ਬਹੁਤ ਹੀ ਵਧੀਆਂ ਚੱਲ ਰਹੇ ਖ਼ਾਲਸਾ ਸਕੂਲ ਦੇ ਅਧਿਆਪਕਾਂ ਵੱਲੋ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜਿਸ ਵਿੱਚ 25 ਦੇ ਕਰੀਬ ਹੋਣਹਾਰ ਬੱਚਿਆਂ ਨੂੰ ਵਜ਼ੀਫ਼ੇ ਦਿੱਤੇ ਗਏ ।ਪ੍ਰੋਗਰਾਮ ਦੀ ਸ਼ੁਰੂਆਤ ਡਾਕਟਰ ਮਨਚਿੰਤਰਜਨ ਸਿੰਘ ਵੱਲੋ ਆਏ ਹੋਏ ਬੱਚਿਆਂ ਅਤੇ ਉਹਨਾਂ ਦੇ ਮਾਪਿਆ ਨੂੰ ਜੀ ਆਇਆ ਆਖਦੇ ਹੋਏ ਆਰੰਭਕ ਸ਼ਬਦ ਕਹੇ ਉੋਪਰੰਤ ਖ਼ਾਲਸਾ ਸਕੂਲ ਤੋ ਸੰਗੀਤ ਦੀ ਵਿਦਿੱਆ ਪ੍ਰਾਪਤ ਕਰ ਰਹੇ ਬੱਚਿਆਂ ਵੱਲੋ ਤਬਲਾ ਵਜਾਕੇ ਨਿਹਾਲ ਕੀਤਾ ਗਿਆ । ਮੌਜੂਦਾ ਸੁਪਰੀਮ ਕੌਸਲ ਮੈਬਰ ਭਾਈ ਹਰਪ੍ਰੀਤ ਸਿੰਘ ਬੈਸ ਵੱਲੋ ਸਾਮੁੱਚੇ ਪ੍ਰੋਗਰਾਮ ਦਾ ਸੰਚਾਲਨ ਕੀਤਾ ਗਿਆ । ਸਿੱਖ ਪੰਚਾਇਤ ਵੱਲੋ ਆਏ ਹੋਏ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦਾ ਧੰਨਵਾਦ ਕਰਦਿਆਂ ਹੋਇਆ ਭਵਿੱਖ ਵਿੱਚ ਬੱਚਿਆਂ ਨੂੰ ਉਚੇਰੀ ਵਿੱਦਿਆ ਪ੍ਰਾਪਤੀ ਲਈ ਹੋਰ ਉਤਸ਼ਾਹਤ ਕੀਤਾ ਜਾਂਦਾ ਰਹੇਗਾ ।
ਖੂਨ ਦਾਨ ਕੈਂਪ ਅਤੇ ਦਰੱਖਤ ਲਗਾਉਣ ਦੀ ਸੇਵਾ*
ਗੁਰੂ ਨਾਨਕ ਪਾਤਸ਼ਾਹ ਦੀ ਸਿੱਖ ਫੁਲਵਾੜੀ ਉਸ ਗੁਰੂ ਸਿਧਾਂਤ ਦੀ ਪਹਿਰੇਦਾਰ ਹੈ ਜਿਸ ਸਿਧਾਂਤ ਨੇ ਸਿੱਖ ਨੂੰ ਇਹ ਸਬਕ ਸਿਖਾਇਆ ਕਿ ਸਿੱਖਾਂ ਜਿੱਥੇ ਤੂੰ ਲੰਗਰ ਵਰਤਾ ਰਿਹਾਂ ਏਂ, ਆਪਣੀ ਕਿਰਤ ਵਿੱਚੋਂ ਲੋੜਵੰਦਾਂ ਦੀ ਮਦਦ ਕਰ ਰਿਹਾ ਹੈਂ, ਉੱਥੇ ਹੀ ਜੇ ਕਿਤੇ ਤੇਰੇ ਖੂਨ ਨਾਲ ਕਿਸੇ ਦੀ ਜਾਨ ਬੱਚਦੀ ਹੋਵੇ ਤਾਂ ਬਹੁਤ ਵੱਡਾ ਪੁੰਨ ਹੈ। ਖੂਨ ਦਾਨ ਮਹਾਂ ਦਾਨ ਹੈ। ਸਿੱਖ ਪੰਚਾਇਤ ਦੇ ਸੇਵਾਦਾਰਾਂ ਵੱਲੋ ਆਪਣੇ ਸ਼ਹੀਦਾਂ ਦੀ ਪਵਿੱਤਰ ਯਾਦ ਮਨਾਉਂਦਿਆਂ ਸਮੇਂ-ਸਮੇਂ ਤੇ ਖੂਨ ਦਾਨ ਕੈਂਪ ਲਗਾਏ ਗਏ।
ਸਿੱਖ ਪੰਚਾਇਤ ਵੱਲੋਂ ਸਮੇਂ-ਸਮੇਂ ਤੇ ਉਨ੍ਹਾਂ ਲੋਕਾਂ ਲਈ ਲੰਗਰ, ਸੁੱਕੀਆਂ ਰਸਦਾਂ, ਕੰਬਲ ਅਤੇ ਹੋਰ ਸਮੱਗਰੀ ਵੰਡੀ ਜਾਂਦੀ ਰਹੀ ਹੈ, ਜਿਹੜੇ ਲੋਕ ਬਾਹਰ ਖੁੱਲ੍ਹੇ ਅਸਮਾਨ ਥੱਲੇ ਆਪਣੀਆਂ ਜ਼ਿੰਦਗੀਆਂ ਬਸਰ ਕਰ ਰਹੇ ਨੇ।
ਵਾਤਾਵਰਣ ਦੀ ਸ਼ੁਧਤਾ ਲਈ ਯੂਨੀਅਨ ਸਿਟੀ, ਫਰੀਮੌਂਟ ਸ਼ਹਿਰ ਦੇ ਪਾਰਕਾਂ ਵਿੱਚ ਸਿਟੀ ਦੇ ਸਹਿਯੋਗ ਨਾਲ ਸਿੱਖ ਪੰਚਾਇਤ ਨੇ ਛਾਂ-ਦਾਰ ਬੂਟੇ ਲਗਾਏੇ ਗਏ, ਜੋ ਪਾਰਕਾਂ ਵਿੱਚ ਆਉਣ ਜਾਣ ਵਾਲੇ, ਬੈਠਣ ਵਾਲਿਆਂ ਨੂੰ ਲੰਮੇ ਸਮੇਂ ਤੱਕ ਸੁਨੇਹਾ ਦਿੰਦੇ ਰਹਿਣਗੇ ਕਿ ਸਿੱਖ ਕੌਮ ਦੇ ਵਾਰਸਾਂ ਨੇ ਇਹ ਬੂਟੇ ਲਾਏ ਸੀ।
ਧੰਨਵਾਦ
ਸਿੱਖ ਪੰਚਾਇਤ
Comments (0)