ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਸ਼ਾਮਲ ਸ਼ੂਟਰਾਂ ਦਾ ਅਨਕਾਊਂਟਰ

ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ: ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਸਬੰਧਤ ਦੋ ਸ਼ੂਟਰ ਮਨਪ੍ਰੀਤ ਸਿੰਘ ਮਨੂ ਅਤੇ ਜਗਰੂਪ ਸਿੰਘ ਰੂਪਾ ਦਾ ਪੰਜਾਬ ਪੁਲਿਸ ਨੇ 5 ਘੰਟੇ ਹੋਈ ਫਾਇਰਿੰਗ ਦੇ ਬਾਅਦ ਐਨਕਾਂਊਂਟਰ ਕਰ ਕੇ ਅੰਤ ਕਰ ਦਿੱਤਾ ਹੈ । ਇਹ ਦੋਵੇਂ ਅਟਾਰੀ ਦੇ ਪਾਸ ਭਕਨਾ ਪਿੰਡ ਵਿੱਚ ਇੱਕ ਸੁਨਸਾਨ ਕੋਠੀ ਵਿੱਚ ਛਿੱਪੇ ਸਨ। ਸਵੇਰੇ 11 ਵਜੇ ਮੁਠਭੇੜ ਵਿੱਚ ਦੋਨੋਂ ਤਰਫ਼ ਤੋਂ ਤਾਬੜਤੋੜ ਗੋਲੀਆਂ ਚਲੀਆਂ। ਸ਼ਾਮ ਕਰੀਬ 4 ਵਜੇ ਐਨਕਾਉਂਟਰ ਸਮਾਪਤ ਹੋਇਆ। ਇਸ ਸਾਰੇ ਮਾਮਲੇ ਵਿੱਚ ਇੱਕ ਪੱਤਰਕਾਰ ਨੂੰ ਵੀ ਗੋਲੀ ਲੱਗੀ ਹੈ।
ਜਾਣਕਾਰੀ ਅਨੁਸਾਰ ਮੁਠਭੇੜ ਦੇ ਬਾਅਦ ਲੋਕ ਘਰਾਂ ਤੋਂ ਨਿਕਲ ਕੇ ਪਿੰਡ ਇਕੱਠੇ ਹੋਣੇ ਸ਼ੁਰੂ ਹੋ ਗਏ। ਉਧਰ, DGP ਗੋਰਵ ਯਾਦਵ ਵੀ ਮੋਕੇ 'ਤੇ ਪਹੁੰਚ ਗਏ ਸਨ। DGP ਗੋਰਵ ਯਾਦਵ ਨੇ ਹੀ ਮਨਪ੍ਰੀਤ ਮਨੂ ਅਤੇ ਜਗਰੂਪ ਸਿੰਘ ਰੂਪਾ ਦੇ ਐਨਕਾਉਂਟਰ ਵਿੱਚ ਮਾਰੇ ਜਾਣ ਦੀ ਪੁਸ਼ਟੀ ਕੀਤੀ। ਪੁਲਿਸ ਨੇ ਮੌਕੇ ਤੋਂ ਏਕੇ-47 ਅਤੇ ਪਿਸਤੌਲ ਬਰਮਦ ਕੀਤੀ ਹੈ।
ਦਸੱਣਯੋਗ ਹੈ ਕਿ ਪੰਜਾਬ ਦੇ ਅੰਮ੍ਰਿਤਸਰ ਵਿਚ ਸਵੇਰ ਤੋਂ ਪੰਜਾਬੀ ਸਿੰਗਰ ਸਿੱਧੂ ਮੂਸੇਵਲਾ ਦੀ ਹੱਤਿਆ ਕਰਨ ਵਾਲੇ ਗੈਂਗਸਟਰਾਂ ਅਤੇ ਪੁਲਿਸ ਦੇ ਵਿਚਕਾਰ ਗੋਲਾਬਾਰੀ ਚੱਲ ਰਹੀ ਸੀ ਤੇ ਦੋਵੇਂ ਤਰਫਾਂ ਤੋਂ ਕਈ ਰਾਉਂਡ ਗੋਲੀਆਂ ਚਲੀਆਂ ਸਨ ।
Comments (0)