ਸੁਖਜਿੰਦਰ ਸਿੰਘ ਬਖਲੌਰ ਬਣੇ ਮਨੁੱਖੀ ਅਧਿਕਾਰ ਮੰਚ ਪੰਜਾਬ ਦੇ ਮੁੱਖ ਬੁਲਾਰਾ

ਸੁਖਜਿੰਦਰ ਸਿੰਘ ਬਖਲੌਰ ਬਣੇ ਮਨੁੱਖੀ ਅਧਿਕਾਰ ਮੰਚ ਪੰਜਾਬ ਦੇ ਮੁੱਖ ਬੁਲਾਰਾ

ਨਵਕਾਤ ਭਰੋਮਾਜਾਰਾ ਬਣੇ ਪੰਜਾਬ ਦੇ ਮੀਡੀਆ ਕੰਟਰੋਲਰ 

ਅੰਮ੍ਰਿਤਸਰ ਟਾਈਮਜ਼
ਨਵਾਂ ਸ਼ਹਿਰ
: ਮਨੁੱਖੀ ਅਧਿਕਾਰ ਮੰਚ ਪੰਜਾਬ ਇੰਡੀਆ ਦੀ ਮੀਟਿੰਗ ਕੋਮੀ ਪ੍ਰਧਾਨ ਡਾ.ਜਸਵੰਤ ਸਿੰਘ ਖੇੜਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਡਾ.ਜਸਵੰਤ ਖੇੜਾ ਤੇ ਸਰਪ੍ਰਸਤ ਰਿਟਾਇਰ ਐਸ.ਐਸ.ਪੀ ਰਾਮਜੀ ਲਾਲ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੱਤਰਕਾਰ ਸੁਖਜਿੰਦਰ ਸਿੰਘ ਬਖਲੌਰ ਜੋ ਪਹਿਲਾ ਜ਼ਿਲ੍ਹਾ ਮੀਡੀਆ ਕੰਟਰੋਲਰ ਦੀ ਪੋਸਟ ਅਤੇ ਨਵਕਾਂਤ ਭਰੋਮਜਾਰਾ ਜ਼ਿਲ੍ਹਾ ਚੇਅਰਮੈਨ ਐਡਵਾਈਜ਼ਰੀ ਕਮੇਟੀ ਚ ਆਪਣੀਆਂ ਸੇਵਾਵਾਂ ਦੇ ਰਹੇ ਸਨ । ਮਨੁੱਖੀ ਅਧਿਕਾਰ ਮੰਚ ਵਿੱਚ ਨਿਭਾਈਆ ਜਾ ਰਹੀਆ ਸੇਵਾਵਾ ਨੂੰ ਦੇਖਦੇ ਹੋਏ ਸੁਖਜਿੰਦਰ ਸਿੰਘ ਬਖਲੌਰ ਨੂੰ ਪੰਜਾਬ ਦਾ ਮੁੱਖ ਬੁਲਾਰਾ ਤੇ ਨਵਕਾਂਤ ਭਰੋਮਜਾਰਾ ਨੂੰ ਪੰਜਾਬ ਦਾ ਮੀਡੀਆ ਕੰਟਰੋਲਰ ਨਿਯੁਕਤ ਕੀਤਾ ਹੈ। ਆਪਣੀ ਨਿਯੁਕਤੀ ਤੇ ਸੁਖਜਿੰਦਰ ਸਿੰਘ ਬਖਲੌਰ ਤੇ ਨਵਕਾਂਤ ਭਰੋਮਜਾਰਾ ਨੇ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਵਲੋਂ ਦਿੱਤੀ ਜ਼ਿਮੇਂਵਾਰੀ ਨੂੰ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਕੋਮੀ ਪ੍ਰਧਾਨ ਡਾ.ਜਸਵੰਤ ਸਿੰਘ ਖੇੜਾ ਨੇ ਦੱਸਿਆ ਕਿ ਜਲਦ ਹੀ ਮੀਟਿੰਗ ਰੱਖ ਕੇ ਸੁਖਜਿੰਦਰ ਸਿੰਘ ਬਖਲੌਰ ਤੇ ਨਵਕਾਂਤ ਭਰੋਮਜਾਰਾ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ।

ਸੁਖਜਿੰਦਰ ਸਿੰਘ ਬਖਲੌਰ ਦੇ ਪੰਜਾਬ ਮੁੱਖ ਬੁਲਾਰਾ ਤੇ ਨਵਕਾਂਤ ਭਰੋਮਜਾਰਾ ਦੇ ਪੰਜਾਬ ਮੀਡੀਆ ਕੰਟਰੋਲਰ ਬਣਨ ਤੇ ਮੈਡਮ ਪ੍ਰਿਤਪਾਲ ਕੌਰ,ਅਨੀਤਾ ਸਿੰਘ,ਅਨੀਤਾਗੋਤਮ,ਹਰਦੀਸ਼ ਕੌਰ ਛੋਕਰ,ਅਮਰੀਕ ਸਿੰਘ,ਅਵਤਾਰ ਸਿੰਘ,ਰਣਜੀਤ ਸਿੰਘ ਜੀਤਾ,ਹੈਡ ਮਾਸਟਰ ਸੁਖਵਿੰਦਰ ਕੁਮਾਰ,ਗੁਰਬਚਨ ਸਿੰਘ ਸੈਣੀ ਚੇਅਰਮੈਨ ਸਲਾਹਕਾਰ ਕਮੇਟੀ,ਰਛਪਾਲ ਸਿੰਘ ਸਿਆਣ,ਗੁਰਦੀਪ ਸਿੰਘ ਸੈਣੀ ਬਲਜਿੰਦਰ ਕੁਮਾਰ, ਜਸਵੀਰ ਰਾਮ, ਸੁੱਚਾਰਾਮ ਬਾਗਲਾ, ਦੀਪਲਤਾ ਬਾਗਲਾ, ਐਡਵੋਕੇਟ ਜੋਤੀ ਭਾਟੀਆ, ਡੋਗਰ ਰਾਮ,ਧਰਮਵੀਰ ਪਾਲ, ਲਖਵੀਰ ਬੀਸਲਾ,ਮੋਨਿਕਾ ਬੱਲੋਵਾਲ, ਰਣਦੀਪ ਸਿੰਘ,ਅਰਜਨ ਦੇਵ, ਰਵਿੰਦਰ ਕੁਮਾਰ,ਸੀਮਾ ਅਰੋੜਾ, ਸਰਵਣ ਸਿੰਘ, ਗੁਰਪ੍ਰੀਤ ਸਾਧਪੁਰੀ, ਅਵਤਾਰ ਸਿੰਘ ਨੌਰਾ,ਸੁਰਜੀਤ ਸਿੰਘ,ਰੁਘਵੀਰ ਸਿੰਘ ਬੈਸਾ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।