ਟਰੰਪ ਦੇ ਦੌਰੇ ਤੋਂ ਪਹਿਲਾਂ ਖਾਲਸਤਾਨੀਆਂ ਦੀ ਵਾਈਟ ਹਾਊਸ ਦੇ ਅਫਸਰਾਂ ਨਾਲ ਬੈਠਕ
ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਦਾ ਦੌਰਾ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ਦੀ ਅਜ਼ਾਦੀ ਲਈ ਰੈਫਰੈਂਡਮ ਕਰਾਉਣ ਦੀ ਮੰਗ ਕਰ ਰਹੀ ਜਥੇਬੰਦੀ 'ਸਿੱਖਸ ਫਾਰ ਜਸਟਿਸ' ਦੇ ਆਗੂਆਂ ਵਾਲੇ ਇਕ ਵਫਦ ਨੇ ਵਾਈਟ ਹਾਊਸ ਦੇ ਨੁਮਾਂਇੰਦਿਆਂ ਨਾਲ ਬੈਠਕ ਕੀਤੀ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਸਿੱਖਸ ਫਾਰ ਜਸਟਿਸ 'ਤੇ ਪਾਬੰਦੀ ਲਾਈ ਹੋਈ ਹੈ।
ਹਲਾਂਕਿ ਭਾਰਤ ਸਰਕਾਰ ਵੱਲੋਂ ਇਸ ਬੈਠਕ ਸਬੰਧੀ ਕੋਈ ਜਨਤਕ ਟਿੱਪਣੀ ਹੁਣ ਤੱਕ ਸਾਹਮਣੇ ਨਹੀਂ ਆਈ ਹੈ ਪਰ ਸੂਤਰਾਂ ਮੁਤਾਬਕ ਭਾਰਤ ਸਰਕਾਰ ਵਾਈਟ ਹਾਊਸ ਦੇ ਉੱਚ ਅਫਸਰਾਂ ਨਾਲ ਸਿੱਖਸ ਫਾਰ ਜਸਟਿਸ ਦੀ ਬੈਠਕ ਤੋਂ ਬਹੁਤ ਨਰਾਜ਼ ਹੈ।
ਹੁਣ ਦੇਖਣਾ ਹੋਵੇਗਾ ਕਿ ਭਾਰਤ ਇਸ ਬੈਠਕ ਸਬੰਧੀ ਕੀ ਪ੍ਰਤੀਕਰਮ ਦਿੰਦਾ ਹੈ। ਇਹ ਵੀ ਧਿਆਨ ਦੇਣ ਯੋਗ ਗੱਲ ਹੈ ਕਿ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਫੇਰੀ 'ਤੇ ਆਏ ਸਨ ਤਾਂ ਕੈਨੇਡਾ ਵਿਚ ਖਾਲਿਸਤਾਨ ਦੀ ਗੱਲ ਕਰਨ ਦੀ ਦਿੱਤੀ ਗਈ ਖੁੱਲ੍ਹ ਅਤੇ ਕੈਨੇਡਾ ਸਰਕਾਰ ਵਿਚ ਸਿੱਖਾਂ ਨੂੰ ਦਿੱਤੀ ਗਈ ਉੱਚ ਥਾਂ ਤੋਂ ਨਰਾਜ਼ ਭਾਰਤੀ ਅਜੇਂਸੀਆਂ 'ਤੇ ਟਰੂਡੋ ਦਾ ਦੌਰਾ ਖਰਾਬ ਕਰਨ ਦੇ ਦੋਸ਼ ਲਾਏ ਗਏ ਸਨ।
Comments (0)