ਨਸ਼ਾ ਬਣਾਉਣ ਵਾਲੀ ਫੈਕਟਰੀ ਦੇ ਮਾਮਲੇ 'ਚ ਬਾਦਲ ਦਲ ਦਾ ਆਗੂ ਅਨਵਰ ਮਸੀਹ ਗ੍ਰਿਫਤਾਰ

ਨਸ਼ਾ ਬਣਾਉਣ ਵਾਲੀ ਫੈਕਟਰੀ ਦੇ ਮਾਮਲੇ 'ਚ ਬਾਦਲ ਦਲ ਦਾ ਆਗੂ ਅਨਵਰ ਮਸੀਹ ਗ੍ਰਿਫਤਾਰ
ਅਨਵਰ ਮਸੀਹ ਨੂੰ ਬਾਦਲ ਪਰਿਵਾਰ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ

ਅੰਮ੍ਰਿਤਸਰ: ਪੰਜਾਬ ਪੁਲਸ ਦੀ ਸਪੈਸ਼ਲ ਟਾਸਕ ਫੋਰਸ ਨੇ ਅੰਮ੍ਰਿਤਸਰ ਵਿਖੇ ਬਰਾਮਦ ਹੋਈ ਨਸ਼ਾ ਬਣਾਉਣ ਦੀ ਫੈਕਟਰੀ ਦੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਅਨਵਰ ਮਸੀਹ ਨੂੰ ਗ੍ਰਿਫਤਾਰ ਕਰ ਲਿਆ ਹੈ। 

ਅਨਵਰ ਮਸੀਹ ਨੂੰ ਅਦਾਲਤ ਨੇ ਦੋ ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜਿਆ ਹੈ। ਦੱਸ ਦਈਏ ਕਿ ਅਨਵਰ ਮਸੀਹ ਬਾਦਲ ਸਰਕਾਰ 'ਚ ਐਸਐਸਐਸ  ਬੋਰਡ ਦਾ ਚੇਅਰਮੈਨ ਸੀ। ਜਿਸ ਕੋਠੀ ਵਿਚ ਇਹ ਨਸ਼ਾ ਬਣਾਉਣ ਦੀ ਫੈਕਟਰੀ ਚਲਾਈ ਜਾ ਰਹੀ ਸੀ ਉਹ ਅਨਵਰ ਮਸੀਹ ਦੀ ਹੀ ਸੀ। 

ਐਸਟੀਐਫ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਅਨਵਰ ਮਸੀਹ ਨੂੰ ਐਨਡੀਪੀਐਸ ਕਾਨੂੰਨ ਦੀ ਧਾਰਾ 25 ਅਧੀਨ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।