ਸਲਮਾਨ ਖਾਨ ਦੀ  ‘ਟਾਈਗਰ 3’ ਫਿਲਮ ਹਿੰਦੀ, ਤਾਮਿਲ ਤੇ ਤੇਲਗੂ ਵਿੱਚ ਦੀਵਾਲੀ ਮੌਕੇ ਹੋਵੇਗੀ ਰਿਲੀਜ਼ 

ਸਲਮਾਨ ਖਾਨ ਦੀ  ‘ਟਾਈਗਰ 3’ ਫਿਲਮ ਹਿੰਦੀ, ਤਾਮਿਲ ਤੇ ਤੇਲਗੂ ਵਿੱਚ ਦੀਵਾਲੀ ਮੌਕੇ ਹੋਵੇਗੀ ਰਿਲੀਜ਼ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਮੁੰਬਈ: ਬੌਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਫਿਲਮ ‘ਟਾਈਗਰ 3’ ਦਾ ਪੋਸਟਰ ਹੁਣੇ ਜਿਹੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਰਿਲੀਜ਼ ਕੀਤਾ ਹੈ। ਇਸ ਫਿਲਮ ਦਾ ਨਿਰਦੇਸ਼ਨ ਮਨੀਸ਼ ਸ਼ਰਮਾ ਨੇ ਕੀਤਾ ਹੈ ਜਿਸ ਵਿਚ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਜਾਸੂਸ ਏਜੰਟ ਟਾਈਗਰ ਅਤੇ ਜ਼ੋਇਆ ਦੇ ਰੂਪ ਵਿੱਚ ਵਾਪਸੀ ਕਰਨਗੇ। ਇਸ ਫਿਲਮ ਦੇ ਪੋਸਟਰ ਵਿੱਚ ਸਲਮਾਨ ਤੇ ਕੈਟਰੀਨਾ ਦੋਵੇਂ ਸਵੈਚਾਲਤ ਬੰਦੂਕਾਂ ਨਾਲ ਲੈੱਸ ਨਜ਼ਰ ਆ ਰਹੇ ਹਨ ਜਿਸ ਤੋਂ ਲਗਦਾ ਹੈ ਇਹ ਸਲਮਾਨ ਦੀਆਂ ਟਾਈਗਰ ਨਾਲ ਸਬੰੰਧਤ ਪਹਿਲੀਆਂ ਦੋਵਾਂ ਫਿਲਮਾਂ ਨਾਲੋਂ ਸ਼ਾਨਦਾਰ ਰਹੇਗੀ। ਇਸ ਤੋਂ ਪਹਿਲਾਂ ਸਲਮਾਨ ਤੇ ਕੈਟਰੀਨਾ ਦੀ ਫਿਲਮ ‘ਏਕ ਥਾ ਟਾਈਗਰ’ (2012) ਅਤੇ ‘ਟਾਈਗਰ ਜ਼ਿੰਦਾ ਹੈ’ (2017) ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਚੁੱਕਿਆ ਹੈ ਜਿਸ ਦਾ ਅਗਲਾ ਭਾਗ ਫਿਲਮ ‘ਟਾਈਗਰ 3’ ਹੋਵੇਗੀ। ਇਹ ਫਿਲਮ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਨਵੰਬਰ ਵਿੱਚ ਦੀਵਾਲੀ ਮੌਕੇ ਰਿਲੀਜ਼ ਹੋਵੇਗੀ। ਸਲਮਾਨ ਖਾਨ ਨੇ ਇਸ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਲਿਖਿਆ, ‘ਆ ਰਿਹਾ ਹਾਂ! ਦੀਵਾਲੀ ਮੌਕੇ ਟਾਈਗਰ 3 ਲੈ ਕੇ। ਟਾਈਗਰ 3 ਦਾ ਜਸ਼ਨ ਵਾਈਆਰਐਫ 50 ਨਾਲ ਆਪਣੇ ਨੇੜਲੇ ਸਿਨੇਮਾਘਰ ਵਿੱਚ ਮਨਾਓ। ਇਹ ਫਿਲਮ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਰਿਲੀਜ਼ ਹੋ ਰਹੀ ਹੈ।