ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਡਾ. ਗਾਂਧੀ ਨੂੰ ਸਮਰਥਨ ਦਿੱਤਾ

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਡਾ. ਗਾਂਧੀ ਨੂੰ ਸਮਰਥਨ ਦਿੱਤਾ

ਪਟਿਆਲਾ: ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ ਸਕੱਤਰ ਸੇਵਾ ਸਿੰਘ ਸੇਖਵਾਂ ਨੇ ਬੀਤੇ ਕੱਲ੍ਹ ਪਟਿਆਲਾ ਤੋਂ ਉਮੀਦਵਾਰ ਡਾ. ਧਰਮਵੀਰ ਗਾਂਧੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਸਮਰਥਨ ਦਾ ਐਲਾਨ ਕਰਨ ਦੇ ਨਾਲ ਉਹਨਾਂ ਕਿਹਾ ਕਿ ਭੁੱਕੀ ਅਤੇ ਅਫੀਮ ਦੇ ਠੇਕਿਆਂ ਬਾਰੇ ਡਾ. ਗਾਂਧੀ ਦੇ ਵਿਚਾਰਾਂ ਨਾਲ ਉਹ ਸਹਿਮਤ ਨਹੀਂ, ਇਹ ਉਹਨਾਂ ਦੇ ਨਿਜੀ ਵਿਚਾਰ ਹਨ। 

ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਤੀਜੀ ਧਿਰ ਖੜੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਲੋਕ ਸਭਾ ਸੀਟਾਂ 'ਤੇ ਕੁੱਝ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਫੈਂਸਲਾ ਕੀਤਾ ਹੈ। 

ਉਹਨਾਂ ਕਿਹਾ, "ਅਸੀਂ ਉਹਨਾਂ ਉਮੀਦਵਾਰਾਂ ਨੂੰ ਸਮਰਥਨ ਦਵਾਂਗੇ ਜੋ ਲੋਕਾਂ ਦੇ ਹੱਕਾਂ ਲਈ ਕੰਮ ਕਰਨਗੇ ਕਿਉਂਕਿ ਅਸੀਂ ਅਕਾਲੀ ਦਲ ਦੀ 1920 ਵਿੱਚ ਸਥਾਪਨਾ ਮੌਕੇ ਬਾਏ ਗਏ ਸੰਵਿਧਾਨ ਦੇ ਪਾਬੰਦ ਹਾਂ। ਅਸੀਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਤੋਂ ਇਲਾਵਾ ਕਿਸੇ ਹੋਰ ਉਮੀਦਵਾਰ ਨੂੰ ਸਮਰਥਨ ਦਵਾਂਗੇ।"

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ