ਕੈਨੇਡਾ ਵਿੱਚ ਭਿਆਨਕ ਸੜਕ ਹਾਦਸੇ 'ਚ ਸਿੱਖ ਨੌਜਵਾਨ ਦੀ ਮੌਤ

ਵਾਸ਼ਿੰਗਟਨ ਸਟੇਟ/ਏਟੀ ਨਿਊਜ਼: ਵੈੈਨਕੁਵਰ ਪੋਰਟ ‘ਤੇ ਵਾਪਰੇ ਇਕ ਭਿਆਨਕ ਟਰੱਕ ਹਾਦਸੇ ਵਿਚ ਸਿੱਖ ਨੌਜਵਾਨ ਦੀ ਮੌਤ ਹੋ ਗਈ। ਹਾਦਸੇ ਤੋਂ ਬਆਦ ਟਰੱਕ ਨੂੰ ਅੱਗ ਲੱਗ ਗਈ ਅਤੇ ਟਰੱਕ ਚਾਲਕ ਟਰੱਕ ਵਿੱਚੋਂ ਨਿਕਲ ਹੀ ਨਹੀਂ ਸਕਿਆ।
ਮਿਲੀ ਜਾਣਕਾਰੀ ਮੁਤਾਬਿਕ ਰਾਜਸਥਾਨ ਨਾਲ ਸਬੰਧਤ 37 ਸਾਲਾ ਰਾਜਵਿੰਦਰ ਸਿੰਘ ਸਿੱਧੂ ਪਿਛਲੇ ਦੋ ਸਾਲ ਤੋਂ ਆਪਣਾ ਖੁਦ ਦਾ ਟਰੱਕ ਲੈ ਕੇ ਖੁਦ ਹੀ ਅਪਰੇਟਰ ਵਜੋਂ ਟਰੱਕ ਚਲਾ ਰਿਹਾ ਸੀ, ਪਹਿਲਾਂ ਉਹ ਡਰਾਇਵਰ ਵਜੋਂ ਕੰਮ ਕਰਦਾ ਸੀ।
ਰਾਜਵਿੰਦਰ ਸਿੰਘ ਸਿੱਧੂ ਦੀ ਪਰਿਵਾਰ ਨਾਲ ਤਸਵੀਰ
ਸੂਤਰਾਂ ਮੁਤਾਬਿਕ ਉਹ ਆਪਣੀ ਲੇਨ 'ਚ ਸਹੀ ਜਾ ਰਿਹਾ ਸੀ ਕਿ ਅੱਗਿਓਂ ਆ ਰਿਹਾ ਇੱਕ ਟਰੱਕ ਉਸ ਵਿੱਚ ਸਿੱਧਾ ਆ ਵੱਜਾ। ਟੱਕਰ ਤੋਂ ਬਾਅਦ ਉਹ ਟਰੱਕ ਵਿੱਚ ਹੀ ਫਸ ਗਿਆ ਅਤੇ ਬਾਹਰ ਨਹੀਂ ਨਿਕਲ ਸਕਿਆ। ਟਰੱਕ ਨੂੰ ਤੁਰੰਤ ਅੱਗ ਲੱਗਣ ਲਈ ਯੂਰੀਆ, (ਡਿਫ ਰੀਜਿਨ) ਨੂੰ ਕਾਰਨ ਦੱਸਿਆ ਜਾ ਰਿਹਾ ਹੈ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)