ਭਾਰਤ  ਬਰਗਰ ਦੀ ਟਿਕੀ ਵਾਂਗ ਰੂਸ-ਚੀਨ ਅਤੇ ਅਮਰੀਕਾ ਵਿਚਾਲੇ ਫਸਿਆ 

ਭਾਰਤ  ਬਰਗਰ ਦੀ ਟਿਕੀ ਵਾਂਗ ਰੂਸ-ਚੀਨ ਅਤੇ ਅਮਰੀਕਾ ਵਿਚਾਲੇ ਫਸਿਆ 

*ਮੋਦੀ ਸਰਕਾਰ ਨੇ ਵਿਸ਼ਵ ਤਣਾਅ ਬਾਰੇ ਆਪਣੀ ਬਣਾਈ ਨੀਤੀ ਵਿਚ ਫਸੀ

*ਯੂਕਰੇਨ ਜੰਗ ਵਿੱਚ ਫਸਿਆ, ਰੂਸ ਚੀਨ ਦੇ  ਇਕ ਦਰਬਾਰੀ ਦੀ ਸਥਿਤੀ ਵਿੱਚ

ਨਿਊਜ ਵਿਸ਼ਲੇਸ਼ਣ

 ਯੂਕਰੇਨ ਦੇ ਬਹਾਨੇ ਪੱਛਮ ਨਾਲ ਆਪਣੀ ਲੜਾਈ ਵਿਚ ਰੂਸ ਚੀਨ ਦੀ ਮਦਦ ਤੋਂ ਬਿਨਾਂ ਕੁਝ ਹਫ਼ਤੇ ਵੀ ਜ਼ਿੰਦਾ ਨਹੀਂ ਰਹਿ ਸਕਦਾ। ਵਪਾਰ ਦੇ ਸਬੰਧ ਵਿੱਚ ਚੀਨੀ ਕਸਟਮ ਵਿਭਾਗ ਦੇ ਤਾਜ਼ਾ ਅੰਕੜੇ ਦੱਸਦੇ ਹਨ ਕਿ ਪਿਛਲੇ ਇੱਕ ਸਾਲ ਵਿੱਚ ਚੀਨ ਦੀ ਅਰਥਵਿਵਸਥਾ ਸੁਸਤ ਰਹੀ ਅਤੇ ਇਸ ਦਾ ਕੁੱਲ ਵਪਾਰ ਘਟਿਆ ਹੈ, ਪਰ ਇਨ੍ਹਾਂ ਦੋਵਾਂ ਦੇਸ਼ਾਂ ਚੀਨ ਤੇ ਰੂਸ ਵਿਚਕਾਰ ਵਪਾਰ ਵਿਚ ਬਹੁਤ ਵਾਧਾ ਹੋਇਆ ਹੈ।ਇਸ ਵਿੱਚ ਰੂਸ ਤੋਂ ਕੀਤੇ ਗਏ ਨਿਰਯਾਤ ਦਾ ਵੱਡਾ ਯੋਗਦਾਨ ਰਿਹਾ ਹੈ। ਇੱਕ  ਵਿਸ਼ਵਾਸ ਕਾਫੀ ਫੈਲਿਆ ਹੋਇਆ ਹੈ, ਖਾਸ ਤੌਰ 'ਤੇ ਭਾਰਤ ਵਿੱਚ ਜੋ ਆਪਣੀ ਪਿੱਠ ਥਪਥਪਾਉਂਦਾ ਹੈ, ਕਿ ਅਸੀਂ ਰੂਸ ਤੋਂ ਜੋ ਤੇਲ ਖਰੀਦ ਰਹੇ ਹਾਂ, ਉਹ ਰੂਸ ਦੀ ਆਰਥਿਕਤਾ ਵਿਚ ਵਾਧਾ ਕਰ ਰਿਹਾ ਹੈ ਅਤੇ ਯੂਕਰੇਨ ਨਾਲ ਜੰਗ ਵਿੱਚ ਕਾਫੀ ਸਹਾਇਕ ਸਿਧ ਹੋ ਰਿਹਾ ਹੈ। ਪਰ ਅਸਲੀਅਤ ਇਹ ਹੈ ਕਿ ਰੂਸ ਦੀ ਆਰਥਿਕਤਾ ਵਿੱਚ ਚੀਨ ਦਾ ਯੋਗਦਾਨ ਇਸ ਤੋਂ ਕਈ ਗੁਣਾ ਵੱਡਾ ਹੈ। 

ਯਾਦ ਰੱਖਣ ਵਾਲੀ ਗਲ ਇਹ ਹੈ ਕਿ ਭਾਰਤ ਦਾ ਸਭ ਤੋਂ ਪੁਰਾਣਾ ਮਿੱਤਰ ਰੂਸ ਆਰਥਿਕ, ਰਾਜਨੀਤਿਕ ਅਤੇ ਅੰਤ ਵਿੱਚ ਫੌਜੀ ਮਾਮਲਿਆਂ ਦੇ ਸੰਦਰਭ  ਵਿੱਚ ਸਿਰਫ ਇਕੋ ਇਕ ਦੇਸ਼ ਚੀਨ 'ਤੇ ਨਿਰਭਰ ਹੈ, ਜੋ ਲੰਬੇ ਸਮੇਂ ਤੋਂ ਭਾਰਤ ਦਾ ਸਭ ਤੋਂ ਵੱਡਾ ਵਿਰੋਧੀ ਰਿਹਾ ਹੈ ਅਤੇ ਜਿਸ ਦੇ 60,000 ਸੈਨਿਕ ਭਾਰਤ ਨਾਲ ਲੜਨ ਲਈ ਤਿਆਰ ਹਨ। ਸਪੱਸ਼ਟ ਤੇ ਗੁੰਝਲਦਾਰ ਗਲ ਇਹ ਹੈ ਭਾਰਤ ਦਾ  ਵਿਰੋਧੀ ਚੀਨ ਭਾਰਤ ਦੇ ਦੋਸਤ ਰੂਸ ਦਾ ਸਭ ਤੋਂ ਵਧੀਆ ਦੋਸਤ ਹੈ।

ਚੀਨ ਭਾਰਤ ਦੇ ਰਣਨੀਤਕ ਸਹਿਯੋਗੀ  ਅਮਰੀਕਾ ਦੇ ਸਭ ਤੋਂ ਵਡੇ ਦੁਸ਼ਮਣ ਰੂਸ ਦਾ ਸਭ ਤੋਂ ਚੰਗਾ ਮਿੱਤਰ ਹੈ । ਭਾਰਤ ਦੇ ਪ੍ਰਧਾਨ ਮੰਤਰੀਆਂ ਅਤੇ ਅਮਰੀਕਾ ਦੇ ਰਾਸ਼ਟਰਪਤੀਆਂ ਦੇ ਕਈ ਸਾਂਝੇ ਬਿਆਨਾਂ ਦੇ ਆਧਾਰ 'ਤੇ ਇਹ ਗਲ ਸਪਸ਼ਟ ਹੋ ਜਾਂਦੀ ਹੈ ਕਿ ਭਾਰਤ ਅਮਰੀਕਾ ਨਾਲ ਮਿਤਰਤਾ ਨਿਭਾ ਰਿਹਾ ਹੈ । ਇਸ ਤੋਂ ਇਲਾਵਾ, ਅਮਰੀਕਾ ਭਾਰਤ ਦੇ ਸਭ ਤੋਂ ਨਜ਼ਦੀਕੀ ਸਿਰਦਰਦ ਪਾਕਿਸਤਾਨ ਦਾ ਰਖਵਾਲਾ ਤੇ ਮਿੱਤਰ  ਹੈ।ਅਮਰੀਕਾ ਪਾਕਿਸਤਾਨ ਦਾ ਨੰਬਰ ਇਕ ਕਰਜ਼ਦਾਤਾ ਅਤੇ ਸੁਰੱਖਿਆ ਦਾ ਗਾਰੰਟੀ ਦੇਣ ਵਾਲਾ ਮੁਲਕ ਹੈ।

ਇਹ ਦਿ੍ਸ਼ ਸੰਸਾਰ ਦੀਆਂ ਜਟਿਲਤਾਵਾਂ ਨੂੰ ਪ੍ਰਗਟ ਕਰਦਾ ਹੈ ਜਿਸ ਵਿੱਚ ਭਾਰਤ ਫਸਿਆ ਹੋਇਆ ਹੈ। ਫੌਜੀ ਲੋੜਾਂ ਲਈ ਰੂਸ 'ਤੇ ਭਾਰਤ ਦੀ ਨਿਰਭਰਤਾ ਜ਼ਿਆਦਾ ਹੈ ਅਤੇ ਅਜਿਹਾ ਲਗਦਾ ਹੈ ਕਿ ਘੱਟੋ-ਘੱਟ ਪੰਜ ਹੋਰ ਸਾਲਾਂ ਤੱਕ ਅਜਿਹਾ ਹੀ ਰਹੇਗਾ। ਕੋਈ ਵੀ ਭਾਰਤ ਦੇ 95 ਫੀਸਦੀ ਟੈਂਕਾਂ, 70 ਫੀਸਦੀ ਲੜਾਕੂ ਜਹਾਜ਼ਾਂ ਅਤੇ ਜਲ ਸੈਨਾ ਦੇ ਫਲੈਗ-ਸ਼ਿਪ ਅਤੇ ਉਡਾਨ ਭਰਨ ਵਾਲੇ  ਜਹਾਜਾਂ ਨੂੰ ਰਾਤੋ-ਰਾਤ ਨਹੀਂ ਬਦਲ ਸਕਦਾ।ਜਿਵੇਂ ਕਿ ਫੌਜੀ  ਕਹਿੰਦੇ ਹਨ, ਜੇ  ਐਲਏਸੀ 'ਤੇ ਗੁਬਾਰਾ ਆ ਗਿਆ ਹੈ, ਤਾਂ ਤੁਸੀਂ ਕੀ ਸੋਚਦੇ ਹੋ ਰੂਸ ਕੀ ਸਟੈਂਡ ਲਵੇਗਾ? ਅਜਿਹੀ ਸਥਿਤੀ ਵਿੱਚ ਜੇਕਰ ਰੂਸ 1962 ਵਾਂਗ ਨਿਰਪੱਖ ਜਾਂ ਉਦਾਸੀਨ ਰਹਿੰਦਾ ਹੈ ਤਾਂ ਇਹ ਮਾਣ ਵਾਲੀ ਗੱਲ ਹੋਵੇਗੀ। 1962 ਵਿੱਚ, ਸੋਵੀਅਤ ਯੂਨੀਅਨ ਇੱਕ ਸ਼ਕਤੀਸ਼ਾਲੀ ਮਹਾਂਸ਼ਕਤੀ, ਚੀਨ ਦਾ ਵਿਚਾਰਧਾਰਕ ਵੱਡਾ ਭਰਾ ਸੀ। ਅੱਜ ਸਮੀਕਰਨ ਉਲਟਾ ਹੈ। ਜੰਗ ਵਿੱਚ ਫਸਿਆ, ਪੁਤਿਨ ਦਾ ਰੂਸ ਚੀਨ ਦੇ  ਇਕ ਦਰਬਾਰੀ ਦੀ ਸਥਿਤੀ ਵਿੱਚ ਹੈ।ਇਸ ਲਈ ਪਿਛਲੇ ਦਿਨੀਂ ਨਵੀਂ ਦਿੱਲੀ ਵਿੱਚ ਆਯੋਜਿਤ 'ਰਾਇਸੀਨਾ ਡਾਇਲਾਗ' ਇਹ ਦੇਖਣਾ ਦਿਲਚਸਪ ਸੀ ਕਿ ਰਣਨੀਤੀਕਾਰਾਂ ਨੇ ਭਰੇ ਇੱਕ ਹਾਲ ਵਿੱਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੂੰ  ਆਪਣੇ ਭਾਰਤੀ ਮੇਜ਼ਬਾਨਾਂ 'ਤੇ ਆਪਣੇ ਉੱਚੇ ਰੁਤਬੇ ਦਾ ਪ੍ਰਦਰਸ਼ਨ ਕਰਦੇ ਹੋਏ ਦੇਖਣਾ ਦਿਲਚਸਪ ਸੀ। ਇਹ ਫਿਲਮ 'ਸਲੀਪਿੰਗ ਵਿਦ ਦ ਐਨੀਮੀ' ਦੇ ਦ੍ਰਿਸ਼ ਵਰਗਾ ਸੀ ਜਿੱਥੇ ਮਾਰਟਿਨ ਬਰਨੀ (ਜਿਸਦਾ ਕਿਰਦਾਰ ਪੈਟਰਿਕ ਬਰਗਨ ਦੁਆਰਾ ਨਿਭਾਇਆ ਗਿਆ ਹੈ) ਲਾਰਾ ਬਰਨੀ (ਜਿਸ ਦਾ ਕਿਰਦਾਰ ਜੂਲੀਆ ਰੌਬਰਟਸ ਦੁਆਰਾ ਨਿਭਾਇਆ ਗਿਆ) ਨੂੰ ਕਹਿਣਾ ਹੈ ਕਿ "ਅਸੀਂ ਸਾਰੇ ਬਹੁਤ ਸਾਰੀਆਂ ਚੀਜ਼ਾਂ ਭੁੱਲ ਜਾਂਦੇ ਹਾਂ। ਇਸੇ ਕਰਕੇ ਯਾਦ ਦਿਵਾਈਆਂ ਜਾਂਦੀਆਂ ਹਨ। ਲਾਵਰੋਵ ਨੇ ਆਪਣੇ ਜ਼ਿਆਦਾਤਰ ਪ੍ਰਸੰਨ ਸਰੋਤਿਆਂ ਨੂੰ ਯਾਦ ਦਿਵਾਇਆ ਕਿ ਭਾਰਤ ਅਤੇ ਰੂਸ ਵਿਚਕਾਰ ਸੰਧੀ ਦੱਸਦੀ ਹੈ ਕਿ ਦੋਵਾਂ ਦੇਸ਼ਾਂ ਵਿੱਚ "ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਭਾਈਵਾਲੀ" ਹੈ। ਉਸ ਨੇ ਵਿਅੰਗਮਈ ਢੰਗ ਨਾਲ ਪੁੱਛਿਆ, ਮੈਨੂੰ ਦੱਸੋ, ਅਜਿਹੀ ਸੰਧੀ ਹੋਰ ਕਿਸ ਦੇਸ਼ ਨਾਲ ਹੈ।

 ਮੈਨੂੰ ਯਕੀਨ ਹੈ ਕਿ ਹੋਰ ਲੋਕ ਸਮਾਰਟ ਹਨ ਪਰ ਮੈਨੂੰ ਇਹ ਪਤਾ ਲਗਾਉਣਾ ਪਿਆ ਕਿ ਉਹ ਕਿਸ ਸੰਧੀ ਬਾਰੇ ਗੱਲ ਕਰ ਰਹੇ ਸਨ। ਜਾਪਦਾ ਹੈ, ਉਹ ਉਸ ਸੰਧੀ ਦਾ ਹਵਾਲਾ ਦੇ ਰਿਹਾ ਸੀ ਜਿਸ 'ਤੇ 1993 ਵਿਚ ਪੀ.ਵੀ. ਨਰਸਿਮਹਾ ਰਾਓ ਅਤੇ ਬੋਰਿਸ ਯੇਲਤਸਿਨ ਨੇ ਦਸਤਖਤ ਕੀਤੇ ਸਨ। ਇਸ ਸੰਧੀ ਨੇ 1971 ਦੀ ਭਾਰਤ-ਰੂਸ ਸ਼ਾਂਤੀ, ਦੋਸਤੀ ਅਤੇ ਸਹਿਯੋਗ ਸੰਧੀ ਦੀ ਥਾਂ ਲੈ ਲਈ ਸੀ। ਕਿਉਂਕਿ ਸ਼ੀਤ ਯੁੱਧ ਖ਼ਤਮ ਹੋ ਗਿਆ ਸੀ ਅਤੇ ਸੋਵੀਅਤ ਸੰਘ ਅਲੋਪ ਹੋ ਗਿਆ ਸੀ, ਭਾਰਤ ਨੂੰ ਇਸ ਗਲ ਦੀ ਜਰੂਰਤ ਮਹਿਸੂਸ ਹੋ ਰਹੀ ਸੀ ਕਿ ਨੇ ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂ ਬਾਅਦ ਉਸਦੇ ਉੱਤਰਾਧਿਕਾਰੀ ਦੇਸ਼ ਨਾਲ ਵਿਸ਼ੇਸ਼ ਸਬੰਧ ਜਾਰੀ ਰਖਿਆ ਜਾਵੇ। ਮੂਲ ਸੰਧੀ ਦੀ ਮਹੱਤਵਪੂਰਨ ਧਾਰਾ 9 ਵਿਚ ਜਿਸ ਆਪਸੀ ਸੁਰੱਖਿਆ ਗਾਰੰਟੀ ਦੀ ਗੱਲ ਕੀਤੀ ਗਈ ਸੀ, ਉਸ ਨੂੰ ਇਸ ਨਵੀਂ ਸੰਧੀ ਵਿਚ ਜਾਹਿਰ ਹੈ ਕਿ ਛੱਡ ਦਿੱਤਾ ਗਿਆ ਸੀ।

 ਨਵੀਂ ਦਿੱਲੀ ਦੇ ਉਸ ਇਕੱਠ ਵਿਚ ਲਾਵਰੋਵ ਨੂੰ ਇਸ ਬਾਰੇ ਯਾਦ ਦਿਵਾਉਣ ਦੀ ਹਿੰਮਤ ਸ਼ਾਇਦ ਹੀ ਕਿਸੇ ਵਿਚ ਹੋਈ ਹੋਵੇਗੀ। ਜਾਂ ਇਹ ਯਾਦ ਦਿਵਾਉਣ ਲਈ ਕਿ ਭਾਰਤ ਪਿਛਲੇ 25 ਸਾਲਾਂ ਤੋਂ ਅਮਰੀਕਾ ਨਾਲ ਜੋ ਕਈ ਸਾਂਝੇ ਬਿਆਨ ਜਾਂ ਸਮਝੌਤਿਆਂ ਨੂੰ ਜਾਰੀ ਕਰਦਾ ਆ ਰਿਹਾ ਹੈ, ਉਨ੍ਹਾਂ ਵਿੱਚ ਉਹ ਇੱਕੋ ਇੱਕ ਮਹਾਂਸ਼ਕਤੀ ਅਮਰੀਕਾ ਨੂੰ ਆਪਣਾ ਜ਼ਰੂਰੀ ਰਣਨੀਤਕ ਸਹਿਯੋਗੀ ਦੱਸਦਾ ਆ ਰਿਹਾ ਹੈ।

ਇਸ ਦੇ ਨਾਲ ਹੀ, 1990 ਦੇ ਦਹਾਕੇ ਵਿੱਚ, ਲਾਵਰੋਵ  ਤੋਂ ਪਹਿਲਾਂ ਯੇਵਜੇਨੀ ਪ੍ਰਿਮਾਕੋਵ ਨੇ ਰੂਸ-ਭਾਰਤ-ਚੀਨ ਵਿਚਕਾਰ ਇੱਕ ਤਿਕੋਣੀ ਸਹਿਯੋਗ ਸਮਝੌਤੇ ਦੀ ਗੱਲ ਕੀਤੀ ਸੀ। ਲਾਵਰੋਵ ਨੇ ਭਾਰਤ ਨੂੰ ਯਾਦ ਦਿਵਾਇਆ ਸੀ ਕਿ ਇਹ ਇੱਕ ਉਪਯੋਗੀ ਪਲੇਟਫਾਰਮ ਹੋ ਸਕਦਾ ਹੈ ਜਿਸ 'ਤੇ ਭਾਰਤ ਅਤੇ ਚੀਨ ਬਿਨਾਂ ਕਿਸੇ ਦੁਵੱਲੇ ਝਿਜਕ ਜਾਂ ਦਬਾਅ ਦੇ ਆਪਣੇ ਵਿਵਾਦਾਂ ਦਾ ਨਿਪਟਾਰਾ ਕਰ ਸਕਦੇ ਹਨ। ਰੂਸ ਇੱਕ ਇਮਾਨਦਾਰ, ਖਾਮੋਸ਼ ਸਾਲਸ ਰਹਿ ਸਕਦਾ ਹੈ।ਇਹ ਯਾਦ ਰੱਖਣ ਵਾਲੀ ਗੱਲ ਸੀ।

ਲਾਵਰੋਵ ਨੇ ਕਈ ਦਿਲਚਸਪ ਦਾਅਵੇ ਵੀ ਕੀਤੇ, ਜਿਨ੍ਹਾਂ ਵਿੱਚੋਂ ਕੁਝ ਅਜਿਹੇ ਸਨ ਜੋ ਭਾਰਤੀ ਰਣਨੀਤਕ ਚਰਚਾਵਾਂ ਵਿੱਚ ਅਕਸਰ ਕੀਤੇ ਜਾਂਦੇ ਹਨ। ਉਦਾਹਰਣ ਵਜੋਂ, 'ਗਲੋਬਲ ਸਾਊਥ' (ਅਵਿਕਸਿਤ ਦੇਸ਼ਾਂ ਦਾ ਇੱਕ ਸਮੂਹ, ਜੋ ਆਮ ਤੌਰ 'ਤੇ ਵਿਕਸਤ ਦੇਸ਼ਾਂ ਦੇ ਦੱਖਣ ਵਿੱਚ ਹੈ) ਦਾ ਮਾਮਲਾ ਇੱਕ ਵਾਰ ਫਿਰ,  ਤੱਥਾਂ ਦੀ ਜਾਂਚ ਨੇ ਕੁਝ ਚੀਜ਼ਾਂ ਸਾਫ਼ ਹੋ ਜਾਂਦੀਆਂ ਹਨ। ਉਦਾਹਰਣ ਵਜੋਂ, ਕਥਿਤ 'ਗਲੋਬਲ ਸਾਊਥ' ਜਿਸ ਬਾਰੇ ਭਾਰਤੀ ਨੇਤਾ ਅਤੇ ਟਿੱਪਣੀਕਾਰ ਹਾਲ ਹੀ ਵਿੱਚ ਵੋਟਿੰਗ ਰਿਕਾਰਡ ਬਾਰੇ ਬਹੁਤ ਚਰਚਾ ਕਰਦੇ ਰਹੇ ਹਨ।

ਪਿਛਲੀ ਵਾਰ ਸੰਯੁਕਤ ਰਾਸ਼ਟਰ ਵਿੱਚ ਸਿਰਫ਼ ਸੱਤ ਦੇਸ਼ਾਂ ਨੇ ਉਸ ਮਤੇ ਦੇ ਖ਼ਿਲਾਫ਼ ਵੋਟ ਦਿਤੀ ਸੀ ਜਿਸ ਵਿੱਚ ਰੂਸ ਨੂੰ ਯੂਕਰੇਨ ਉੱਤੇ ਹਮਲਾ ਬੰਦ ਕਰਨ ਅਤੇ ਉੱਥੋਂ ਬਾਹਰ ਨਿਕਲ ਜਾਣ ਲਈ ਕਿਹਾ ਗਿਆ ਸੀ। ਇਹ ਸੱਤ ਦੇਸ਼ ਉਹ ਸਨ ਜਿਨ੍ਹਾਂ ਬਾਰੇ ਅਕਸਰ ਸ਼ੱਕ ਕੀਤਾ ਜਾਂਦਾ ਹੈ-ਸੀਰੀਆ, ਬੇਲਾਰੂਸ, ਨਿਕਾਰਾਗੁਆ, ਉੱਤਰੀ ਕੋਰੀਆ, ਇਰੀਟਰੀਆ, ਮਾਲੀ, ਅਤੇ ਸੱਤਵਾਂ ਰੂਸ। ਭਾਰਤ ਸਮੇਤ 32 ਦੇਸ਼ਾਂ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ। ਮਤੇ ਦੇ ਹੱਕ ਵਿੱਚ 141 ਦੇਸ਼ਾਂ ਨੇ ਵੋਟ ਕੀਤਾ। ਸੋ, ਗਲੋਬਲ ਸਾਊਥ ਦੀ ਇਹ ਹਾਲਤ ਹੈ।

ਇਸ ਲਈ, ਭਾਰਤ ਉਲਝੇ ਹੋਏ ਰਣਨੀਤਕ ਸੰਸਾਰ ਦਾ ਸਾਹਮਣਾ ਕਰ ਰਿਹਾ ਹੈ। ਹਾਂ-ਰੂਸ ਇੱਕ ਅਟੁੱਟ ਦੋਸਤ ਹੈ ਅਤੇ ਚੀਨ 'ਤੇ ਨਿਰਭਰ ਹੈ; ਸਥਾਈ ਵਿਰੋਧੀ ਪਾਕਿਸਤਾਨ ਲਈ ਵੀ ਤਾਕਤ ਅਤੇ ਪੈਸੇ ਦਾ ਕੋਈ ਹੋਰ ਸਰੋਤ ਨਹੀਂ ਹੈ ਅਤੇ ਅਮਰੀਕਾ ਪਾਕਿਸਤਾਨ ਦਾ ਇੱਕ ਜ਼ਰੂਰੀ ਰਣਨੀਤਕ ਸਹਿਯੋਗੀ ਹੈ।ਪਾਕਿਸਤਾਨ ਦੀ ਨਿਰਾਸ਼ਾ ਵੱਖਰੀ ਕਿਸਮ ਦੀ ਹੈ। ਖਾੜੀ ਦੇ ਅਰਬ ਦੇਸ਼ਾਂ ਨੂੰ ਉਸ 'ਤੇ ਭਰੋਸਾ ਨਹੀਂ ਹੈ ਅਤੇ ਉਹ ਪੱਛਮ ਨਾਲੋਂ ਵੀ ਕੱਟਿਆ ਹੋਇਆ ਹੈ, ਹਾਲਾਂਕਿ ਉਹ ਬਰਤਾਨੀਆ ਅਮਰੀਕਾ ਵਿਚ ਆਪਣੀ ਦਾਲ ਗਾਲਨ ਲਈ ਬਹੁਤ ਯਤਨ ਕਰ ਰਿਹਾ ਹੈ। ਜੇ ਪਾਕਿਸਤਾਨ ਯੂਕਰੇਨ ਨੂੰ ਜ਼ਰੂਰੀ ਟੈਂਕ ਅਤੇ ਰਾਕੇਟ ਗੋਲੇ ਵੇਚ ਰਿਹਾ ਹੈ, ਤਾਂ ਇਹ ਸਿਰਫ ਉਸ ਦਾ ਆਪਣਾ ਕਾਰੋਬਾਰ ਨਹੀਂ ਹੈ, ਭਾਵੇਂ ਉਸ ਨੂੰ ਬਦਲੇ ਵਿਚ ਡਾਲਰ ਜਾਂ ਕਣਕ ਦੀ ਲੋੜ ਕਿਉਂ ਨਾ ਹੋਵੇ। ਇਹ ਅਮਰੀਕਾ ਤੋਂ ਆਪਣੇ ਪਿਛਲੇ ਅਪਰਾਧਾਂ ਲਈ ਮੁਆਫੀ ਲਈ ਅਰਜ਼ੀ ਹੈ।

ਭਾਰਤ ਨੂੰ ਅਜਿਹੇ ਗੁੰਝਲਦਾਰ ਰਣਨੀਤਕ ਸੰਸਾਰ ਨਾਲ ਨਜਿੱਠਣਾ ਹੈ। ਜੇਕਰ ਗਲੋਬਲ ਸਾਊਥ, ਬਰਾਬਰ ਦੂਰੀ, ਰਣਨੀਤਕ ਖੁਦਮੁਖਤਿਆਰੀ ਵਰਗੇ ਵਾਕਾਂਸ਼ਾਂ ਦੇ ਪਿੱਛੇ ਰਣਨੀਤਕ ਮਾਮਲਿਆਂ ਨਾਲ ਸਬੰਧਤ ਵਪਾਰਕ ਉਦੇਸ਼ ਹੈ, ਤਾਂ ਇਹ ਠੀਕ ਹੈ। ਹਾਲਾਂਕਿ ਜੀ-20 ਵਿੱਚ ਹਿੱਤਾਂ ਦਾ ਟਕਰਾਅ ਹਾਵੀ ਹੈ, ਪਰ 'ਨਾਟੋ' ਦੀ ਇੱਕ ਟੀਮ ਨੇ ਹਿੰਦ-ਪ੍ਰਸ਼ਾਂਤ ਖੇਤਰ ਦੇ ਮਾਮਲੇ ਵਿੱਚ ਵਧੇਰੇ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਇੱਕ ਭਾਰਤੀ ਟੀਮ ਨਾਲ ਮੁਲਾਕਾਤ ਕੀਤੀ ਸੀ।

'ਕਵਾਡ' ਦੇ ਤਾਜ਼ਾ ਬਿਆਨ ਵਿਚ ਯੂਕਰੇਨ 'ਸੰਬੰਧੀ ਰੂਸ ਨੂੰ ਸਪੱਸ਼ਟ ਤੌਰ 'ਤੇ ਯੂਕਰੇਨ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਅੰਤਰਰਾਸ਼ਟਰੀ ਵਿਵਸਥਾ ਦਾ ਸਨਮਾਨ ਕਰਦੇ ਹੋਏ ਆਪਣਾ ਹਮਲਾ ਰੋਕਣ ਲਈ ਕਿਹਾ ਗਿਆ ਸੀ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ 'ਪਰਮਾਣੂ ਹਥਿਆਰਾਂ ਦੀ ਵਰਤੋਂ ਦੀ ਧਮਕੀ ਗਲਤ ਤੇ ਅਣਮਨੁੱਖੀ ਹੈ'।ਇਸ ਦੌਰਾਨ ਅਮਰੀਕਾ ਦੀ ਵਣਜ ਮੰਤਰੀ ਜੀਨਾ ਰੇਮੋਂਡੋ ਭਾਰਤ ਆਈ ਸੀ ਅਤੇ ਉਹ ਸਿਰਫ਼ ਰੱਖਿਆ ਮੰਤਰੀ ਰਾਜਨਾਥ ਸਿੰਘ  ਦੇ ਘਰ ਹੋਲੀ ਖੇਡਣ ਨਹੀਂ ਆਈ। ਉਸਦੇ ਏਜੰਡੇ ਵਿੱਚ ਸੈਮੀਕੰਡਕਟਰਾਂ ਦੇ ਮਾਮਲੇ ਵਿੱਚ ਸਾਂਝੇਦਾਰੀ ਵੀ ਸ਼ਾਮਲ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਵਾਸ਼ਿੰਗਟਨ ਦੌਰੇ ਦੌਰਾਨ ਇਹ ਅਤਿ-ਆਧੁਨਿਕ ਤਕਨਾਲੋਜੀ ਦੇ ਮਾਮਲਿਆਂ 'ਤੇ ਹੋਈ ਪ੍ਰਗਤੀ ਤੋਂ ਇਹ ਇਕ ਕਦਮ ਅੱਗੇ ਹੈ।

ਮੋਦੀ ਸਰਕਾਰ ਹੁਣ ਆਪਣੇ ਉਸਾਰੇ ਡੂੰਘੇ ਵਿਰੋਧਾਭਾਸ ਦਾ ਸਾਹਮਣਾ ਕਰ ਰਹੀ ਹੈ। ਇੱਕ ਪਾਸੇ ਮੋਦੀ ਪੱਛਮ ਵਿਰੋਧੀ ਅਤੇ ਰੂਸ ਪੱਖੀ ਲੋਕ ਰਾਇ ਬਣਾਉਣ ਨੂੰ ਉਤਸ਼ਾਹਿਤ ਕਰਦਾ ਰਿਹਾ ਹੈ, ਦੂਜੇ ਪਾਸੇ ਇਸ ਦੇ ਉਲਟ ਆਪਣੀ ਰਣਨੀਤੀ ਤੈਅ ਕਰਦਾ ਆ ਰਿਹਾ ਹੈ। ਮੋਦੀ ਲਈ ਇਹ ਅਸੁਭਾਵਿਕ ਹੈ, ਕਿਉਂਕਿ ਉਹ ਅਕਸਰ ਆਪਣੀਆਂ ਨੀਤੀਆਂ ਅਤੇ ਜਨਤਾ ਦੀ ਰਾਏ ਨੂੰ ਨਾਲ ਲੈ ਕੇ ਚੱਲਣ ਵਿੱਚ ਵਿਸ਼ਵਾਸ ਰੱਖਦੇ ਹਨ। ਇਸ ਲਈ, ਦਿਸ਼ਾ-ਨਿਰਦੇਸ਼ ਨੂੰ ਇੱਕ ਜਾਂ ਦੂਜੇ ਮਾਮਲੇ ਵਿੱਚ ਜਲਦੀ ਹੀ ਫੈਸਲਾ ਲੈਣਾ ਪੈ ਸਕਦਾ ਹੈ। ਮੌਜੂਦਾ ਵਿਰੋਧਾਭਾਸ ਨਹੀਂ ਚਲਿਆ ਜਾ ਸਕਦਾ।

 

ਸ਼ੇਖਰ ਗੁਪਤਾ