ਹੈਂਡ ਸੈਨੇਟਾਈਜ਼ਰ  ਫੈਲਾਅ ਰਿਹਾ ਹੈ ਕੈਂਸਰ, 44 ਹੈਂਡ ਸੈਨੇਟਾਈਜ਼ਰ  ’ਚੋਂ ਮਿਲੇ ਖ਼ਤਰਨਾਕ ਕੈਮੀਕਲ

ਹੈਂਡ ਸੈਨੇਟਾਈਜ਼ਰ  ਫੈਲਾਅ ਰਿਹਾ ਹੈ ਕੈਂਸਰ, 44 ਹੈਂਡ ਸੈਨੇਟਾਈਜ਼ਰ  ’ਚੋਂ  ਮਿਲੇ ਖ਼ਤਰਨਾਕ ਕੈਮੀਕਲ

ਅੰਮ੍ਰਿਤਸਰ ਟਾਈਮਜ਼ ਬਿਊਰੋ

 ਹੈਂਡ ਸੈਨੇਟਾਈਜ਼ਰ, ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਕੋਰੋਨਾ ਤੋਂ ਬਚਣ ਦੇ ਪ੍ਰਮੁੱਖ ਹਥਿਆਰ ਹਨ। ਦੁਨੀਆ ਭਰ ਵਿਚ 44 ਅਜਿਹੇ ਸੈਨੇਟਾਈਜ਼ਰ ਪਾਏ ਗਏ ਹਨ, ਜਿਹੜੇ ਕੋਰੋਨਾ ਤੋਂ ਬਚਾਅ ਦੀ ਥਾਂ ਲੋਕਾਂ ਵਿਚ ਕੈਂਸਰ ਫੈਲਾਅ ਰਹੇ ਹਨ। ਇਨ੍ਹਾਂ ਸੈਨੇਟਾਈਜ਼ਰਾਂ ਵਿਚ ਇਕ ਅਜਿਹਾ ਕੈਮੀਕਲ ਪਾਇਆ ਗਿਆ ਹੈ, ਜੋ ਕੈਂਸਰ ਦੀ ਬਿਮਾਰੀ ਨੂੰ ਸੱਦਾ ਦਿੰਦਾ ਹੈ। ਇਹ ਖੁਲਾਸਾ ਇਕ ਖੋਜ ਵਿਚ ਹੋਇਆ ਹੈ। ਨਿਊ ਹੈਵਨ ’ਚ ਸਥਿਤ ਆਨਲਾਈਨ ਫਾਰਮੇਸੀ ਫਰਮ ਵੈਲੀਜਰ ਨੇ ਦੁਨੀਆ ਭਰ ਦੇ 260 ਹੈਂਡ ਸੈਨੇਟਾਈਜ਼ਰਾਂ ’ਤੇ ਕੀਤੇ ਗਏ ਅਧਿਐਨ ਵਿਚ ਪਤਾ ਲੱਗਾ ਹੈ ਕਿ 44 ਹੈਂਡ ਸੈਨੇਟਾਈਜ਼ਰਾਂ ਵਿਚ ਅਜਿਹੇ ਕੈਮੀਕਲ ਦੀ ਵਰਤੋਂ ਹੋ ਰਹੀ ਹੈ ਜੋ ਇਨਸਾਨ ਦੀ ਸਿਹਤ ਲਈ ਬੇਹੱਦ ਖਤਰਨਾਕ ਹੈ। ਇਸ ਕੈਮੀਕਲ ਦੇ ਲਗਾਤਾਰ ਸੰਪਰਕ ਵਿਚ ਆਉਣ ਨਾਲ ਕੈਂਸਰ ਤਕ ਹੋ ਸਕਦਾ ਹੈ। ਇਹ ਕੈਮੀਕਲ ਚਮੜੀ ਲਈ ਵੀ ਬੇਹੱਦ ਖਤਰਨਾਕ ਹੈ। ਵੈਲੀਜ਼ਰ ਨੇ ਇਸ ਖਤਰੇ ਨੂੰ ਦੇਖਦੇ ਹੋਏ ਚਿੰਤਾ ਪ੍ਰਗਟਾਈ ਹੈ ਅਤੇ ਐਫਡੀਏ ਨੂੰ ਪੱਤਰ ਲਿਖ ਕੇ ਜਾਣੂ ਕਰਾਇਆ ਹੈ। ਇਸ ਪੱਤਰ ਵਿਚ ਉਨ੍ਹਾਂ ਲਿਖਿਆ ਕਿ ਕੋਰੋਨਾ ਤੋਂ ਬਚਾਅ ਲਈ ਕੁਝ ਸਮੇਂ ਤੋਂ ਹੈਂਡ ਸੈਨੇਟਾਈਜ਼ਰਜ਼ ਦੀ ਵਰਤੋਂ ਵਿਚ ਵੱਡੇ ਪੱਧਰ ’ਤੇ ਇਜਾਫਾ ਹੋਇਆ ਹੈ। ਅਜਿਹੇ ਵਿਚ ਹੈਂਡ ਸੈਨੇਟਾਈਜ਼ਰਾਂ ਦੇ ਅਧਿਐਨ ਵਿਚ ਇਨ੍ਹਾਂ ਵਿਚ ਬੈਂਜੀਨ ਸਣੇ ਕੈਂਸਰ ਦਾ ਖਤਰਾ ਪੈਦਾ ਕਰਨ ਵਾਲੇ ਕਈ ਖਤਰਨਾਕ ਕੈਮੀਕਲ ਪਾਏ ਗਏ ਹਨ।