ਭਾਰਤੀ ਖੂਫੀਆ ਅਜੈਂਸੀ ਰਾਅ ਲਈ ਜਰਮਨ ਵਿਚ ਸਿੱਖਾਂ ਦੀ ਮੁਖਬਰੀ ਕਰਨ ਦੇ ਦੋਸ਼ ਹੇਠ ਸਿੱਖ ਜੋੜਾ ਗ੍ਰਿਫਤਾਰ

ਭਾਰਤੀ ਖੂਫੀਆ ਅਜੈਂਸੀ ਰਾਅ ਲਈ ਜਰਮਨ ਵਿਚ ਸਿੱਖਾਂ ਦੀ ਮੁਖਬਰੀ ਕਰਨ ਦੇ ਦੋਸ਼ ਹੇਠ ਸਿੱਖ ਜੋੜਾ ਗ੍ਰਿਫਤਾਰ

ਬਰਲਿਨ: ਜਰਮਨ ਵਿਚ ਸਿੱਖਾਂ ਅਤੇ ਕਸ਼ਮੀਰੀਆਂ ਦੀ ਮੁਖਬਰੀ ਕਰਕੇ ਭਾਰਤ ਦੀ ਖੂਫੀਆ ਅਜੈਂਸੀ ਰਾਅ ਨੂੰ ਜਾਣਕਾਰੀ ਦੇਣ ਦੇ ਦੋਸ਼ਾਂ ਹੇਠ ਇਕ ਪੰਜਾਬੀ ਸਿੱਖ ਜੋੜੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 50 ਸਾਲਾ ਮਨਮੋਹਨ ਸਿੰਘ ਅਤੇ ਉਸਦੀ 51 ਸਾਲਾ ਪਤਨੀ ਕੰਵਲਜੀਤ ਕੌਰ ਨੂੰ ਭਾਰਤ ਦੀ ਖੂਫੀਆ ਅਜੈਂਸੀ ਰਿਸਰਚ ਐਂਡ ਅਨੈਲਸਿਸ ਵਿੰਗ (ਰਾਅ) ਲਈ ਜਸੂਸੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ। 

ਇਸ ਸਬੰਧੀ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮਨਮੋਹਨ ਰਾਅ ਲਈ ਜਨਵਰੀ 2015 ਤੋਂ ਕੰਮ ਕਰ ਰਿਹਾ ਸੀ ਜਦਕਿ ਉਸਦੀ ਪਤਨੀ ਨੇ ਰਾਅ ਲਈ ਜੁਲਾਈ 2017 ਤੋਂ ਕੰਮ ਕਰਨਾ ਸ਼ੁਰੂ ਕੀਤਾ ਸੀ।

ਇਹ ਦੋਵੇਂ ਜਰਮਨੀ ਵਿਚ ਤੈਨਾਤ ਰਾਅ ਦੇ ਅਫਸਰ ਨੂੰ ਅਜ਼ਾਦੀ ਪਸੰਦ ਸਿੱਖਾਂ ਅਤੇ ਕਸ਼ਮੀਰੀਆਂ ਦੀ ਜਾਣਕਾਰੀ ਦਿੰਦੇ ਸਨ। ਇਹਨਾਂ ਦੋਵਾਂ ਨੂੰ ਇਸ ਜਾਸੂਸੀ ਲਈ 8,100 ਅਮਰੀਕੀ ਡਾਲਰ ਵੀ ਦਿੱਤੇ ਗਏ। 

ਦੱਸਣਯੋਗ ਹੈ ਕਿ ਜਰਮਨੀ ਵਿਚ ਜਾਸੂਸੀ ਇਕ ਵੱਡਾ ਜ਼ੁਰਮ ਹੈ ਅਤੇ ਜੇ ਇਹਨਾਂ ਦੋਵਾਂ 'ਤੇ ਦੋਸ਼ ਸਾਬਿਤ ਹੁੰਦੇ ਹਨ ਤਾਂ ਇਹਨਾਂ ਨੂੰ ਦਸ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ