ਸਮੂਹਿਕ ਬਲਾਤਕਾਰ ਦੀ ਪੀੜਤ 19 ਸਾਲਾ ਦਲਿਤ ਕੁੜੀ ਨੇ ਦਮ ਤੋੜਿਆ

ਸਮੂਹਿਕ ਬਲਾਤਕਾਰ ਦੀ ਪੀੜਤ 19 ਸਾਲਾ ਦਲਿਤ ਕੁੜੀ ਨੇ ਦਮ ਤੋੜਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਦਾ ਹਿੰਦੀ ਖੇਤਰ ਅਤੇ ਭਾਰਤ ਦੀ ਰਾਜਧਾਨੀ ਦਿੱਲੀ ਦੁਨੀਆ ਭਰ ਵਿਚ ਇੱਥੇ ਔਰਤਾਂ ਖਿਲਾਫ ਹੁੰਦੇ ਜ਼ੁਰਮਾਂ ਲਈ ਬਦਨਾਮ ਹੈ। ਉੱਤਰ ਪ੍ਰਦੇਸ਼ ਦੇ ਹਾਥਰਾਸ ਵਿਚ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਹੋਈ ਦਲਿਤ ਪਰਿਵਾਰ ਨਾਲ ਸਬੰਧਿਤ 19 ਸਾਲਾਂ ਦੀ ਕੁੜੀ ਨੇ ਮੰਗਲਵਾਰ ਸਵੇਰੇ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਦਮ ਤੋੜ ਦਿੱਤਾ। 
 

ਹਥਰਾਸ ਦੇ ਐੱਸਪੀ ਸੁਪਰਡੈਂਟ ਵਿਕਰਾਂਤ ਵੀਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੁੜੀ ਦੀ ਅੱਜ ਸਵੇਰੇ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਮੌਤ ਹੋ ਗਈ। ਉਨ੍ਹਾਂ ਕਿਹਾ, “ਇਸ ਘਟਨਾ ਦੇ ਸਬੰਧ ਵਿੱਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਜੇਲ੍ਹ ਵਿੱਚ ਬੰਦ ਚਾਰ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਵੀ ਸ਼ਾਮਲ ਕੀਤੀ ਜਾਏਗੀ।” 

14 ਸਤੰਬਰ ਨੂੰ ਹਾਥਰਸ ਜ਼ਿਲ੍ਹੇ ਦੇ ਚਾਂਦਪਾ ਥਾਣਾ ਖੇਤਰ ਦੇ ਪਿੰਡ ਵਿੱਚ 19 ਸਾਲਾ ਦਲਿਤ ਕੁੜੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਭਾਰਤ ਸਰਕਾਰ ਦੇ ਜਾਰੀ ਅੰਕੜਿਆਂ ਮੁਤਾਬਕ ਭਾਰਤ ਵਿਚ ਹਰ 15 ਮਿੰਟਾਂ ਵਿਚ ਇਕ ਔਰਤ ਨਾਲ ਬਲਾਤਕਾਰ ਹੁੰਦਾ ਹੈ। ਉਤਰ ਪ੍ਰਦੇਸ਼ ਵਿਚ ਜ਼ੁਰਮ ਸਭ ਤੋਂ ਵੱਧ ਹੁੰਦੇ ਹਨ ਜਿੱਥੇ ਭਾਜਪਾ ਦੀ ਸਰਕਾਰ ਹੈ।

ਇਸ ਬਲਾਤਕਾਰ ਦੇ ਖਿਲਾਫ ਭੀਮ ਆਰਮੀ ਦੇ ਬੰਦਿਆਂ ਵੱਲੋਂ ਹਸਪਤਾਲ ਵਿਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ।