ਈਡੀ.  ਰਾਹੁਲ ਗਾਂਧੀ ਨੂੰ ਕਰ ਸਕਦੀ ਹੈ ਗਿ੍ਫਤਾਰ

ਈਡੀ.  ਰਾਹੁਲ ਗਾਂਧੀ ਨੂੰ ਕਰ ਸਕਦੀ ਹੈ ਗਿ੍ਫਤਾਰ

ਨੈਸ਼ਨਲ ਹੇਰਾਲਡ ਮਾਮਲੇ 'ਵਿਚ ਜਾਂਚ ਏਜੰਸੀ

 ਨੈਸ਼ਨਲ ਹੇਰਾਲਡ ਮਾਮਲੇ 'ਵਿਚ ਜਾਂਚ ਏਜੰਸੀ ਈਡੀ. ਨੇ  ਰਾਹੁਲ ਗਾਂਧੀ ਤੋਂ ਚਾਰ ਵਾਰ 12 ,12 ਘੰਟੇ ਪੁੱਛਗਿੱਛ ਕਰ ਚੁਕੀ ਹੈ।  ਉਨ੍ਹਾਂ ਦੀ ਪੁੱਛਗਿੱਛ ਦੇ ਪਹਿਲੇ ਦਿਨ ਤੋਂ ਹੀ ਪਾਰਟੀ ਦੇ ਚੋਟੀ ਦੇ ਆਗੂ ਇਸ ਦਾ ਵਿਰੋਧ ਕਰ ਰਹੇ ਹਨ। ਸਿਆਸੀ ਤੌਰ 'ਤੇ ਸੰਵੇਦਨਸ਼ੀਲ ਮਾਮਲਾ ਹੋਣ ਕਾਰਨ ਈਡੀ ਦੇ ਅਧਿਕਾਰੀ ਰਾਹੁਲ ਗਾਂਧੀ ਨੂੰ ਪੁੱਛੇ ਗਏ ਸਵਾਲਾਂ ਅਤੇ ਉਨ੍ਹਾਂ ਦੇ ਜਵਾਬਾਂ ਦਾ ਖੁਲਾਸਾ ਨਹੀਂ ਕਰ ਰਹੇ ਹਨ ਪਰ ਉਹ ਇਸ ਨੂੰ ਮਨੀ ਲਾਂਡਰਿੰਗ ਲਈ ਫਿੱਟ ਕੇਸ ਦੱਸ ਰਹੇ ਹਨ। ਉਨ੍ਹਾਂ ਮੁਤਾਬਕ ਈਡੀ ਸੀਆਰਪੀਸੀ ਤਹਿਤ ਕਾਨੂੰਨੀ ਕਾਰਵਾਈ ਕਰ ਰਹੀ ਹੈ। ਸੀਆਰਪੀਸੀ ਵਿਚ ਪੁਲਿਸ ਕੋਲ ਐਫਆਈਆਰ ਦਰਜ ਕਰਨ ਜਾਂ ਇਸ ਦੇ ਲਈ ਸਿੱਧੇ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਨ ਦੀ ਸਪੱਸ਼ਟ ਵਿਵਸਥਾ ਹੈ।ਸਿਆਸੀ ਮਾਹਿਰਾਂ ਦਾ ਖਿਆਲ ਹੈ ਕਿ ਰਾਹੁਲ ਗਾਂਧੀ ਦੀ ਗਿ੍ਫਤਾਰੀ ਹੋ ਸਕਦੀ ਹੈ।ਉਹ ਸਮਝਦੇ ਹਨ ਕਿ ਇਹ ਮੋਦੀ ਦਾ ਭਾਰਤ ਮੁਕਤ ਕਾਂਗਰਸ ਬਾਰੇ ਵਡਾ ਚਕਰਵਿਊ ਹੈ।ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਜਿਹੜੀ ਲੜਾਈ ਅਦਾਲਤ ਵਿਚ ਲੜਨੀ ਚਾਹੀਦੀ ਹੈ, ਉਹ ਸੜਕ 'ਤੇ ਲੜ ਰਹੀ ਹੈ ਅਤੇ ਜੋ ਲੜਾਈ ਸੜਕ 'ਤੇ ਲੜਨੀ ਚਾਹੀਦੀ ਹੈ ਉਹ ਟਵਿਟਰ 'ਤੇ ਲੜ ਰਹੀ ਹੈ।

ਚੇਤੇ ਰਹੇ ਇਹ ਮਾਮਲਾ ਕਾਫ਼ੀ ਪੁਰਾਣਾ ਹੈ ਅਤੇ ਕਾਂਗਰਸ ਸੁਪਰੀਮ ਕੋਰਟ ਤੱਕ ਜਾ ਚੁੱਕੀ ਹੈ ਇਸ ਮਾਮਲੇ ਨੂੰ ਖ਼ਾਰਜ ਕਰਾਉਣ ਲਈ ਪਰ ਅਦਾਲਤ ਤੋਂ ਵੀ ਰਾਹਤ ਨਹੀਂ ਮਿਲੀ। ਇਸ ਲਈ ਜਦੋਂ ਕਾਂਗਰਸ ਦੇ ਸਾਰੇ ਵੱਡੇ-ਛੋਟੇ ਨੇਤਾ ਸੜਕ 'ਤੇ ਉੱਤਰੇ ਤਾਂ ਉਸ ਦਾ ਇਹ ਸੰਦੇਸ਼ ਗਿਆ ਕਿ ਕਾਂਗਰਸ ਦੇ ਨੇਤਾ ਸਿਰਫ ਇਕ ਪਰਿਵਾਰ ਪ੍ਰਤੀ ਸਮਰਪਤ ਹਨ। ਦੂਜੇ ਭਾਜਪਾ ਨੂੰ ਵੀ ਇਹ ਕਹਿਣ ਦਾ ਮੌਕਾ ਮਿਲਿਆ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਨਹਿਰੂ-ਗਾਂਧੀ ਪਰਿਵਾਰ ਦਾ ਬਚਾਅ ਕਰਨ ਲਈ ਕਾਂਗਰਸ ਅੰਦੋਲਨ ਕਰ ਰਹੀ ਹੈ। ਸਚਮੁੱਚ ਕਾਂਗਰਸ ਨੂੰ ਇਹ ਲੜਾਈ ਅਦਾਲਤ ਵਿਚ ਲੜਨੀ ਚਾਹੀਦੀ ਹੈ। ਜੇਕਰ ਕਾਂਗਰਸ ਰਾਹੁਲ ਗਾਂਧੀ ਦੀ ਈ.ਡੀ. ਸਾਹਮਣੇ ਪੇਸ਼ੀ ਦੇ ਵਿਰੋਧ ਵਿਚ ਸੜਕ 'ਤੇ ਉਤਰਨ ਦੀ ਬਜਾਏ ਉੱਤਰ ਪ੍ਰਦੇਸ਼ ਵਿਚ ਲੋਕਾਂ ਦੇ ਘਰਾਂ 'ਤੇ ਚੱਲ ਰਹੇ ਬੁਲਡੋਜ਼ਰ ਦੇ ਵਿਰੋਧ ਵਿਚ ਸੜਕ 'ਤੇ ਉੱਤਰਦੀ ਜਾਂ ਮਹਿੰਗਾਈ, ਗ਼ਰੀਬੀ ਅਤੇ ਬੇਰੁਜ਼ਗਾਰੀ ਦੇ ਮੁੱਦੇ 'ਤੇ ਇਸ ਤਰ੍ਹਾਂ ਸੜਕ 'ਤੇ ਉੱਤਰ ਕੇ ਸੰਘਰਸ਼ ਕਰਦੀ ਤਾਂ ਉਸ ਨਾਲ ਆਮ ਲੋਕ ਜ਼ਿਆਦਾ ਜੁੜਦੇ।