ਭਈਆਂ ਦੇ ਮੁਦੇ ਉਪਰ ਕਾਂਗਰਸ ਦੀ ਸਿਖ ਤੇ ਪੰਜਾਬ,ਪੰਜਾਬੀਆਂ ਵਿਰੋਧੀ ਨੀਤੀ

ਭਈਆਂ ਦੇ ਮੁਦੇ ਉਪਰ ਕਾਂਗਰਸ ਦੀ ਸਿਖ ਤੇ ਪੰਜਾਬ,ਪੰਜਾਬੀਆਂ ਵਿਰੋਧੀ ਨੀਤੀ

*ਖਹਿਰਾ ਵਿਰੁਧ ਛੇੜੀ ਰਾਜਾ ਵੜਿੰਗ ਦੀ ਪੰਜਾਬ ਵਿਰੋਧੀ ਮੁਹਿੰਮ ਕਾਂਗਰਸ ਦਾ ਬਾਦਲਕਿਆਂ ਵਾਂਗ ਭੋਗ ਪਾਏਗੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਜਲੰਧਰ-ਪੰਜਾਬ ਇੱਕ ਖੇਤੀਬਾੜੀ ਸੂਬਾ ਹੈ ਜਿੱਥੇ ਫ਼ਸਲ ਦੀ ਬਿਜਾਈ ਤੇ ਵਾਢੀ ਲਈ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਦੀ ਲੋੜ ਪੈਂਦੀ ਹੈ। ਸਾਲ 1970 ਤੋਂ ਸ਼ੁਰੂ ਹੋਈ ਹਰੀ ਕ੍ਰਾਂਤੀ ਤੋਂ ਬਾਅਦ ਵੱਡੀ ਗਿਣਤੀ ਵਿੱਚ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਮਜ਼ਦੂਰਾਂ ਨੇ ਪੰਜਾਬ ਦਾ ਰੁਖ਼ ਕੀਤਾ ਹੈ ਜਿਸ ਵਿੱਚ ਜ਼ਿਆਦਾਤਰ ਪ੍ਰਵਾਸੀ ਪੰਜਾਬ ਵਿੱਚ ਹੀ ਰਹਿਣ ਲੱਗ ਗਏ ਹਨ।ਇੱਕ ਸਰਵੇਖਣ ਮੁਤਾਬਕ, ਕਰੋਨਾ ਕਾਲ ਸਮੇਂ ਪੰਜਾਬ ਵਿੱਚ ਪ੍ਰਵਾਸੀਆਂ ਦੀ ਗਿਣਤੀ 39 ਲੱਖ ਸੀ ਜੋ ਕਿ ਪਿਛਲੇ ਕੁਝ ਸਾਲਾਂ ਵਿੱਚ ਵਧ ਕੇ 43 ਲੱਖ ਹੋ ਗਈ ਹੈ। 

ਪ੍ਰਵਾਸੀ ਭਜ਼ਦੂਰ ਰਾਜਨੀਤੀ ਵਿੱਚ ਕਿਵੇਂ ਪਾਉਂਦੇ ਨੇ ਪ੍ਰਭਾਵ

ਜੇ ਸਾਲ 2017 ਦੇ ਵਿਧਾਨ ਸਭਾ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਉਸ ਮੁਤਾਬਕ ਪੰਜਾਬ ਵਿੱਚ ਤਕਰਬੀਨ 27 ਲੱਖ ਪ੍ਰਵਾਸੀ ਵੋਟਰ ਸਨ ਜਿਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਗਿਣਤੀ ਲੁਧਿਆਣਾ ਦੇ ਸਾਹਨੇਵਾਲ ਖੇਤਰ ਵਿੱਚ ਹੈ ਜਿੱਥੇ ਇਹ ਤਕਰੀਬਨ 50 ਹਜ਼ਾਰ ਹਨ। ਇਸ ਤੋਂ ਇਲਾਵਾ ਫਗਵਾੜਾ, ਹੁਸ਼ਿਆਰਪੁਰ, ਬਠਿੰਡਾ, ਜਲੰਧਰ, ਅੰਮ੍ਰਿਤਸਰ, ਲੁਧਿਆਣਾ ਤੇ ਫ਼ਤਿਹਗੜ੍ਹ ਸਾਹਿਬ ਦੇ ਇਲਾਕਿਆਂ ਵਿੱਚ ਵੀ ਗਿਣਤੀ ਜ਼ਿਆਦਾ ਹੈ। 2017 ਵਿੱਚ ਲੁਧਿਆਣਾ ਜ਼ਿਲ੍ਹੇ ਦੀਆਂ 5 ਵਿਧਾਨ ਸਭਾ ਸੀਟਾਂ ਅਜਿਹੀਆਂ ਸਨ ਜਿੱਥੇ ਪ੍ਰਵਾਸੀ ਵੋਟਰਾਂ ਦਾ ਦਬਦਬਾ ਹੈ।

ਇਸ ਕਾਰਣ ਪੰਜਾਬ ਦੀ ਸਿਆਸਤ ,ਖਿਤਾ ਸਭਿਆਚਾਰ ਸਭ ਕੁਝ ਤਬਦੀਲ ਹੋ ਰਿਹਾ ਹੈ। ਬਹੁਗਿਣਤੀ ਸਿਖ ਵਿਦਵਾਨ ਮੰਨਦੇ ਹਨ ਕਿ ਜੇਕਰ ਪ੍ਰਵਾਸੀ ਮਜ਼ਦੂਰਾਂ ਨੂੰ ਕੰਟਰੋਲ ਨਾ ਕੀਤਾ ਤਾਂ ਪੰਜਾਬ ਵਿਚ ਪੰਜਾਬੀਆਂ ਦੀ ਅਬਾਦੀ ਘਟ ਜਾਵੇਗੀ ਤੇ ਉਨ੍ਹਾਂ ਦਾ ਪੰਜਾਬ ਦੇ ਖਿਤੇ ਵਿਚੋਂ ਸਿਆਸੀ ਪ੍ਰਭਾਵ ਖਤਮ ਹੋ ਜਾਵੇਗਾ।ਕੇਂਦਰੀ ਪਾਰਟੀਆਂ ਪ੍ਰਵਾਸੀ ਮਜ਼ਦੂਰਾਂ ਦੇ ਸਹਿਯੋਗ ਨਾਲ ਖਿਤੇ ਦੀ ਪਾਰਟੀ ਸਫਲ ਨਹੀਂ ਹੋਣ ਦੇਣਗੀਆਂ।ਨਾ ਉਹ ਪੰਥਕ ਤੇ ਪੰਜਾਬੀ ਮੁਦਾ ਉਭਰਣ ਦੇਣਗੀਆਂ। ਕੇਂਦਰੀ ਪਾਰਟੀਆਂ ਤੇ ਅਕਾਲੀ ਦਲ ਬਾਦਲ ਪੰਜਾਬ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਵਸਾਉਣ ਦੇ ਹੱਕ ਵਿਚ ਹੈ।

ਪੰਜਾਬ ਤੇ ਪੰਥ ਦੀਆਂ ਮੰਗਾਂ ਉਠਾਉਣ ਵਾਲੇ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਇਸ ਮੁਦੇ ਬਾਰੇ ਕਿਹਾ ਕਿ ਗੈਰ ਪੰਜਾਬੀਆਂ ਨੂੰ ਪੰਜਾਬ ਵਿੱਚ ਨਾ ਤਾਂ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਨਾ ਹੀ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਇਹ ਲੋਕ ਪੰਜਾਬ ਉੱਤੇ ਸਿਆਸੀ ਕਬਜਾ ਕਰਕੇ ਪੰਜਾਬ ਅਤੇ ਪੰਜਾਬੀਅਤ ਨੂੰ ਖਤਮ ਕਰ ਦੇਣਗੇ। ਖਹਿਰਾ ਨੇ ਕਿਹਾ ਜੇ ਇਹ ਵਰਤਾਰਾ ਨਾ ਰੋਕਿਆ ਗਿਆ ਤਾਂ ਅਗਲੇ 15-20 ਸਾਲਾ ਵਿੱਚ ਨਾ ਤਾਂ ਪੰਜਾਬ ਵਿੱਚ ਪੱਗਾਂ ਵਾਲੇ ਮਿਲਣਗੇ ਅਤੇ ਨਾ ਹੀ ਪੰਜਾਬੀ।

ਖਹਿਰਾ ਨੇ ਕਿਹਾ ਕਿ ਪੰਜਾਬ ਸਿੱਖਾਂ ਲਈ ਵਿਸ਼ੇਸ਼ ਸੂਬਾ ਹੈ, ਜਿੱਥੇ ਸਿੱਖਾਂ ਦੀ ਗਿਣਤੀ ਵਧੇਰੇ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿੱਚ ਹਿਮਾਚਲ ਦੀ ਤਰ੍ਹਾਂ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਕੋਈ ਗੈਰ ਪੰਜਾਬੀ ਪੰਜਾਬ ਵਿੱਚ ਜਮੀਨ ਨਾ ਖਰੀਦ ਸਕੇ। ਉਨ੍ਹਾਂ ਕਿਹਾ ਕਿ ਪਰਵਾਸੀ ਇੱਥੇ ਕੰਮ ਕਰਕੇ ਪੈਸੇ ਕਮਾਉਣ,ਪਰ ਵੋਟ ਪਾਉਣ ਤੇ ਜ਼ਮੀਨ ਖਰੀਦਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਤੋਂ ਪੰਜਾਬੀਆਂ ਨੂੰ ਕੋਈ ਇਤਰਾਜ਼ ਨਹੀਂ, ਪਰ ਪੰਜਾਬ ਨੂੰ ਬਚਾਉਣ ਲਈ ਇਹ ਜ਼ਰੂਰੀ ਹੈ

ਦੂਜੇ ਪਾਸੇ ਕੇਂਦਰ ਪਖੀ ਸਿਆਸਤ ਕਰਨ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਖਹਿਰਾ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਨਾ ਤਾਂ ਸੁਖਪਾਲ ਖਹਿਰਾ ਦੇ ਬਿਆਨ ਨਾਲ ਸਹਿਮਤ ਹਨ ਅਤੇ ਨਾ ਹੀ ਅਜਿਹੀ ਵਿਚਾਰਧਾਰਾ ਨਾਲ ਸਹਿਮਤ ਹਨ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਵਿਚ ਕੋਈ ਜਗ੍ਹਾ ਨਹੀਂ ਮਿਲਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜਿੰਨੇ ਵੀ ਪੰਜਾਬ ਵਿਚ ਪ੍ਰਵਾਸੀ ਮਜ਼ਦੂਰਾਂ ਦੇ ਮਸਲੇ ਖ਼ਾਸ ਕਰਕੇ ਰਜਿਸਟਰੀਆਂ ਦਾ ਮਸਲਾ, ਰਿਹਾਇਸ਼ੀ ਮਸਲਾ ਜਾਂ ਹੋਰ ਉਨ੍ਹਾਂ ਦੀਆਂ ਲੋੜਾਂ ਸਬੰਧਤ ਜਿੰਨੇ ਵੀ ਮਸਲੇ ਹਨ, ਉਹ ਉਨ੍ਹਾਂ ਦੇ ਹੱਕਾਂ ਲਈ ਲੜਾਈ ਲੜਣਗੇ ਅਤੇ ਸਾਰੇ ਮਸਲੇ ਹੱਲ ਕਰਵਾਉਣਗੇ। 

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਾਫ਼ ਕੀਤਾ ਹੈ ਕਿ ਇਹ ਸਾਡੀ ਪਾਰਟੀ ਦਾ ਬਿਆਨ ਨਹੀਂ ਹੈ ਅਤੇ ਨਾ ਹੀ ਮੈਂ ਇਸ ਨਾਲ ਸਹਿਮਤ ਹਾਂ। ਉਨ੍ਹਾਂ ਉਲਟਾ ਪ੍ਰਵਾਸੀ ਮਜ਼ਦੂਰਾਂ ਵੱਲੋਂ ਪੰਜਾਬ ਦੀ ਤਰੱਕੀ ਲਈ ਕੀਤੇ ਕੰਮ ਦੀ ਸ਼ਲਾਘਾ ਕੀਤੀ।

ਇਸ ਤੋਂ ਸਪਸ਼ਟ ਕਿ ਰਾਜਾ ਵੜਿੰਗ ਇੰਦਰਾ ਗਾਂਧੀ ਦੇ ਆਰੀਅਨ ਪੁੱਤਰ ਦੀ ਸਿਆਸਤ ਖੇਡ ਰਿਹਾ ਹੈ ਜੋ ਪੰਜਾਬ ਤੇ ਸਿਖ ਪੰਥ ਵਿਰੋਧੀ ਹੈ।ਇਕ ਖਿਤੇ ਦੀ ਸਿਆਸਤ ,ਸਭਿਆਚਾਰ ਨੂੰ ਹਜਮ ਕਰਨ ਵਾਲੀ ਹੈ।ਬੇਅੰਤ ਸਿੰਘ ਦੇ ਪੋਤਰੇ ਰਵਨੀਤ ਬਿਟੂ ਤੇ ਰਾਜਾ ਵੜਿੰਗ ਦੀ ਪੰਜਾਬ ਤੇ ਪੰਥ ਵਿਰੋਧੀ ਸੋਚ ਵਿਚ ਕੋਈ ਅੰਤਰ ਨਹੀਂ।ਰਾਜਾ ਵੜਿੰਗ ਦੀਆਂ ਪੰਜਾਬ ਵਿਰੋਧੀ ਨੀਤੀਆਂ ਕਾਰਣ ਕਾਂਗਰਸ ਪੰਜਾਬ ਵਿਚ ਪਛੜੀ ਹੈ ਜੋ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਪਖੀ ਪਾਲਿਸੀ ਕਾਰਣ ਉਭਰੀ ਸੀ।ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਨੂੰ ਮੁੜ ਬੇਅੰਤ ਸਿੰਘ ,ਦਰਬਾਰਾ ਸਿੰਘ ਤੇ ਇੰਦਰਾ ਗਾਂਧੀ ਦੀ ਸਿਆਸਤ ਬਣਾ ਦਿਤਾ ਹੈ ਜਿਸ ਦਾ ਮੂਲ ਸਿਖ ਤੇ ਸਿਖੀ ਦਾ ਵਿਰੋਧ ਕਰਨਾ ਤੇ ਪੰਜਾਬ ਖਿਤੇ ਵਿਚੋਂ ਕਮਜ਼ੋਰ ਕਰਨਾ ਹੈ।ਅੱਜ ਇਸ ਨੀਤੀਆਂ ਕਾਰਣ ਪੰਜਾਬ ਕਾਂਗਰਸ ਦੀ ਹਾਲਤ ਬਾਦਲ ਦਲ ਤੋਂ ਵੱਖਰੀ ਨਹੀਂ ਹੈ।ਕਿਉਂ ਕਿ ਪੰਜਾਬ ਕਾਂਗਰਸ ਕੋਲ ਕੋਈ ਪੰਜਾਬ ਤੇ ਸਿਖ ਪੰਥ ਦੇ ਹਕ ਵਿਚ ਏਜੰਡਾ ਨਹੀਂ।ਹਾਈਕਮਾਂਡ ਕਾਂਗਰਸ ਵੀ ਸਿਖ ਤੇ ਪੰਜਾਬ ਵਿਰੋਧੀ ਆਰੀਆ ਸਮਾਜੀ ਨੀਤੀਆਂ ਉਪਰ ਚਲ ਰਹੀ ਹੈ।ਇਸ ਦਾ ਕਾਰਣ ਖਹਿਰਾ ਤੇ ਨਵਜੋਤ ਸਿਧੂ ਨੂੰ ਖੁਡੇ ਲਾਈਨ ਲਗਾਉਣਾ,ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਤੋਂ ਹਰਾਉਣਾ ਹੈ।ਇਸ ਮੁਦੇ ਦੇ ਆਧਾਰ ਉਪਰ ਖਹਿਰਾ ਤੇ ਰਾਜਾ ਵੜਿੰਗ ਦਾ ਟਕਰਾਅ ਕਾਂਗਰਸ ਨੂੰ ਸਿਆਸੀ ਤੌਰ ਉਪਰ ਕਮਜ਼ੋਰ ਕਰੇਗਾ।ਰਾਜਾ ਵੜਿੰਗ ਖਹਿਰੇ ਦੇ ਉਭਾਰ ਤੋ ਖੁਸ਼ ਨਹੀਂ ਹਨ ਉਹ ਸਿਧੂ ਵਾਂਗ ਕਾਂਗਰਸ ਦੀ ਸਿਆਸਤ ਤੋਂ ਪਾਰ ਧਕਣ ਦੇ ਚਾਹਵਾਨ ਹਨ।