ਪੰਜਾਬ ਦਾ ਜਲ ਸੰਕਟ ਅਤੇ ਸਾਡੀਆਂ ਨਿੱਜੀ ਅਤੇ ਸਮੂਹਿਕ ਜਿੰਮੇਵਾਰੀਆਂ

ਪੰਜਾਬ ਦਾ ਜਲ ਸੰਕਟ ਅਤੇ ਸਾਡੀਆਂ ਨਿੱਜੀ ਅਤੇ ਸਮੂਹਿਕ ਜਿੰਮੇਵਾਰੀਆਂ

12 ਜੂਨ 2022, ਬਟਾਲਾ ਵਿਖੇ ਹੋਈ ਵਿਚਾਰ ਗੋਸ਼ਟੀ

ਪੰਜਾਬ ਇਸ ਸਮੇਂ ਜਲ ਸੰਕਟ ਦੀਆਂ ਬਰੂਹਾਂ ਉੱਤੇ ਖੜ੍ਹਾ ਹੈ| ਇਸ ਸਮੱਸਿਆ ਦੀ ਗੰਭੀਰਤਾ ਨੂੰ ਦੇਖਦੇ ਹੋਏ ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਵੱਲੋਂ ਸਮੇਂ ਸਮੇਂ ਤੇ ਹੰਭਲੇ ਮਾਰੇ ਜਾਂਦੇ ਹਨ

ਇਸੇ ਮੁਹਿੰਮ ਦੌਰਾਨ ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ ਬਟਾਲਾ ਵਿਖੇ ਪੰਥ ਸੇਵਕ ਜਥਾ ਮਾਝਾ ਅਤੇ ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਬਟਾਲਾ ਦੇ ਸਹਿਯੋਗ ਨਾਲ ਇੱਕ ਗੋਸ਼ਟਿ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉੱਦਮੀ ਕਿਸਾਨ ਵੀਰ, ਪੰਥਕ ਸ਼ਖਸੀਅਤਾਂ ਅਤੇ ਸਮਾਜ ਸੇਵੀਆਂ ਵੱਲੋਂ ਸ਼ਿਰਕਤ ਕੀਤੀ ਗਈ

ਇਸ ਮੌਕੇ ਦੌਰਾਨ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਦੱਸਿਆ ਕਿ ਪੰਜਾਬ ਇਸ ਵਖਤ ਜਲ ਸੰਕਟ ਦੀ ਇੱਕ ਬਹੁਤ ਹੀ ਨਾਜ਼ੁਕ ਅਤੇ ਗੰਭੀਰ ਹਾਲਤ ਵਿਚੋਂ ਗੁਜਰ ਰਿਹਾ ਹੈ ਜੋ ਪੰਜਾਬ ਦਰਦੀਆਂ ਲਈ ਚਿੰਤਾ ਦਾ ਵਿਸ਼ਾ ਹੈਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਦੇ ਬੁਲਾਰੇ ਦਮਨਜੀਤ ਕੌਰ ਵੱਲੋਂ ਪਾਣੀ ਦੀਆਂ ਹਾਲਤਾਂ ਤੇ ਛਪੀਆਂ ਵੱਖ-ਵੱਖ ਰਿਪੋਰਟਾਂ ਦੇ ਹਵਾਲੇ ਨਾਲ ਅੰਕੜੇ ਪੇਸ਼ ਕਰਕੇ ਜਾਗਰੂਕ ਕੀਤਾ ਗਿਆ ਜਿਸ ਵਿਚ ਉਹਨਾਂ ਨੇ ਪੰਜਾਬ ਦੇ ਖਾਸ ਕਰ ਗੁਰਦਾਸਪੁਰ ਜ਼ਿਲ੍ਹੇ ਦੇ ਪਾਣੀ ਦੀ ਸਮੱਸਿਆ ਦੇ ਕਈ ਪਹਿਲੂਆਂ ਬਾਰੇ ਗੱਲ ਕੀਤੀ ਅਤੇ ਨਾਲ ਹੀ ਰੁੱਖਾਂ ਥੱਲੇ ਘਟ ਰਹੇ ਰਕਬੇ ਵਾਲੇ ਵੀ ਚਿੰਤਾ ਪ੍ਰਗਟਾਈ.  ਇਸ ਤੋਂ ਇਲਾਵਾ ਮਲਕੀਤ ਸਿੰਘ ਬਸੰਤਕੋਟ ਨੇ ਜਾਣਕਾਰੀ ਦਿੱਤੀ ਕਿ ਕਿਵੇਂ ਧਰਤੀ ਹੇਠਲੇ ਰਸਾਇਣਾਂ ਕਰਕੇ ਪੰਜਾਬ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ ਨਾਲ ਹੀ ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦਾ ਜ਼ਮੀਨ ਹੇਠਲਾ ਪਾਣੀ ਵੀ ਬੜੀ ਤੇਜ਼ੀ ਨਾਲ ਘਟ ਰਿਹਾ ਹੈ ਅਤੇ ਨਾਲ ਹੀ ਜਾਣਕਾਰੀ ਦਿੱਤੀ ਕਿ ਇਸੇ ਕਰਕੇ ਜ਼ਮੀਨ ਥੱਲੇ ਪਾਣੀ ਵਿੱਚ ਰਸਾਇਣ ਵੀ ਵੱਧ ਰਹੇ ਹਨ

ਗੋਸ਼ਟਿ ਦੇ ਦੌਰਾਨ ਪੰਜਾਬ ਦੀ ਪਾਣੀ ਦੀ ਸਮੱਸਿਆ ਸਬੰਧੀ ਸਾਡੀਆਂ ਬਣਦੀਆਂ ਨਿੱਜੀ ਅਤੇ ਸਮੂਹਿਕ ਜ਼ਿੰਮੇਵਾਰੀਆਂ ਦੀ  ਗੱਲ ਕੀਤੀ ਗਈ ਉਨ੍ਹਾਂ ਦੱਸਿਆ ਕਿ ਕਿਵੇਂ ਅਸੀਂ ਝੋਨੇ ਥੱਲੇ ਰਕਬਾ ਘਟਾ ਕੇ ਪੰਜਾਬ ਨੂੰ ਜਲ ਸੰਕਟ ਵਿਚੋਂ ਬਾਹਰ ਕੱਢਣ ਵਿੱਚ  ਹਿੱਸਾ ਪਾ ਸਕਦੇ ਹਾਂ, ਸਰਦਾਰ ਹਰਿੰਦਰ ਪ੍ਰੀਤ ਸਿੰਘ  ਨੇ ਦੱਸਿਆ ਕਿ ਕਿਵੇਂ ਪਾਣੀ ਨੂੰ ਜਮੀਨਦੋਜ਼ ਕਰਕੇ ਮੁੜ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ,ਉਨ੍ਹਾਂ ਦੱਸਿਆ ਕਿ ਜ਼ਮੀਨ ਵਿੱਚ ਛੋਟੇ ਜੰਗਲ ਲਗਾ ਕੇ ਪੰਜਾਬ ਦੇ ਵਾਤਾਵਰਣ ਨੂੰ ਬਚਾਇਆ ਜਾ ਸਕਦਾ ਹੈ,ਜਾਗਰੂਕਤਾ ਕੇਂਦਰ ਵੱਲੋਂ ਮਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਜਥੇਬੰਦਕ ਹੋ ਕੇ ਸਮੱਸਿਆ ਦੇ ਨਿਵਾਰਨ ਲਈ ਸਭ ਨੂੰ ਸੱਦਾ ਦਿੱਤਾ ਗਿਆ.ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਬਟਾਲਾ ਵੱਲੋਂ ਇੰਦਰਜੀਤ ਸਿੰਘ ਹਰੀਪੁਰ ਨੇ  ਪਾਣੀ ਦੀ ਮਹੱਤਤਾ ਨੂੰ ਪਹਿਚਾਣਦੇ ਹੋਏ ਇਸ ਨੂੰ ਸਾਂਭਣ ਉਤੇ ਪੂਰਾ ਜ਼ੋਰ ਦਿੱਤਾ ਅਤੇ ਨਾਲ ਹੀ ਕਿਹਾ ਕਿ ਹਾਲ ਦੀ ਘੜੀ ਪਾਣੀ ਨੂੰ ਜਾਂ ਤੇ ਸਾਂਭਿਆ ਜਾ ਸਕਦਾ ਹੈ ਜਾਂ ਬਚਾਇਆ ਜਾ ਸਕਦਾ ਹੈ ਇਸ ਨੂੰ ਪੈਦਾ ਨਹੀਂ ਕੀਤਾ ਜਾ ਸਕਦਾ ਪੰਥ ਸੇਵਕ ਜੱਥਾ ਮਾਝੇ ਵੱਲੋਂ ਸੁਖਦੀਪ ਸਿੰਘ ਮੈ ਪਾਣੀ ਨੂੰ ਕੁਦਰਤੀ ਨਿਆਮਤ ਸਮਝਦੇ ਹੋਏ ਸਭ ਨੂੰ ਅੱਗੇ ਆ ਕੇ ਇਸ ਪਾਸੇ ਹੰਭਲਾ ਮਾਰਨ ਵਾਸਤੇ ਪ੍ਰੇਰਿਆ, ਇਹ ਵੀ ਜ਼ਿਕਰਯੋਗ ਹੈ ਕਿ ਜਾਗਰੂਕਤਾ ਕੇਂਦਰ ਦੇ ਝੋਨਾ ਘਟਾਉਣ, ਬਰਸਾਤੀ ਪਾਣੀ ਦੀ ਸਾਂਭ ਸੰਭਾਲ ਅਤੇ ਛੋਟੇ ਜੰਗਲ ਲਗਾਉਣ ਦੇ ਉੱਦਮ ਨੂੰ  ਭਰਵਾਂ ਹੁੰਗਾਰਾ ਮਿਲ ਰਿਹਾ ਹੈ.