ਅਦਾਲਤ ਵਲੋਂ ਰਾਹਤ ਮਿਲਦੇ ਹੀ ਰਾਹੁਲ ਨੇ ਕੇਂਦਰ 'ਤੇ ਨਿਸ਼ਾਨਾ ਸਾਧਿਆ, ਕਿਹਾ ਦੋਸਤੀ ਦੇ ਖਿਲਾਫ ਲੋਕਤੰਤਰ ਨੂੰ ਬਚਾਉਣ ਦੀ ਹੈ ਲੜਾਈ 

ਅਦਾਲਤ ਵਲੋਂ ਰਾਹਤ ਮਿਲਦੇ ਹੀ ਰਾਹੁਲ ਨੇ ਕੇਂਦਰ 'ਤੇ ਨਿਸ਼ਾਨਾ ਸਾਧਿਆ, ਕਿਹਾ ਦੋਸਤੀ ਦੇ ਖਿਲਾਫ ਲੋਕਤੰਤਰ ਨੂੰ ਬਚਾਉਣ ਦੀ ਹੈ ਲੜਾਈ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 3 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ 2019 ਦੇ ਮਾਣਹਾਨੀ ਕੇਸ ਵਿੱਚ ਆਪਣੀ ਦੋ ਸਾਲ ਦੀ ਸਜ਼ਾ ਖ਼ਿਲਾਫ਼ ਅੱਜ ਸੂਰਤ ਦੀ ਸੈਸ਼ਨ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਜਿਥੇ ਪ੍ਰਿਯੰਕਾ ਗਾਂਧੀ ਵੀਂ ਉਨ੍ਹਾਂ ਦੇ ਨਾਲ ਸੀ । ਅਦਾਲਤ ਨੇ ਰਾਹੁਲ ਗਾਂਧੀ ਨੂੰ ਜ਼ਮਾਨਤ ਦੇਂਦਿਆਂ ਸਜ਼ਾ 'ਤੇ ਫਿਲਹਾਲ ਰੋਕ ਲਗਾ ਦਿੱਤੀ ਹੈ ਅਤੇ ਰਾਹੁਲ ਗਾਂਧੀ ਦੀ ਜ਼ਮਾਨਤ 13 ਅਪ੍ਰੈਲ ਤੱਕ ਵਧਾ ਦਿੱਤੀ ਹੈ। ਰਾਹੁਲ ਦੀ ਜ਼ਮਾਨਤ 'ਤੇ ਉਸੇ ਦਿਨ ਸੁਣਵਾਈ ਹੋਵੇਗੀ। ਇਸ ਦੇ ਨਾਲ ਹੀ ਕਾਂਗਰਸੀ ਆਗੂ ਨੇ ਆਪਣੀ ਸਜ਼ਾ ਨੂੰ ਵੀ ਚੁਣੌਤੀ ਦਿੱਤੀ ਹੈ, ਜਿਸ ਦੀ ਸੁਣਵਾਈ 3 ਮਈ ਨੂੰ ਹੋਵੇਗੀ। ਸੂਰਤ ਅਦਾਲਤ ਤੋਂ ਰਾਹਤ ਮਿਲਣ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵਿਟਰ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ।  ਉਨ੍ਹਾਂ ਲਿਖਿਆ, 'ਇਹ ਦੋਸਤੀ ਦੇ ਖਿਲਾਫ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ।  ਇਸ ਸੰਘਰਸ਼ ਵਿੱਚ ਸੱਚ ਹੀ ਮੇਰਾ ਹਥਿਆਰ ਹੈ ਅਤੇ ਸੱਚ ਹੀ ਮੇਰਾ ਸਹਾਰਾ ਹੈ।  ਇਸ ਤੋਂ ਪਹਿਲਾਂ ਮਾਨਹਾਨੀ ਮਾਮਲੇ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੇ ਮਾਮਲੇ ਦੀ ਅਗਲੀ ਸੁਣਵਾਈ ਸੂਰਤ ਦੀ ਇਕ ਅਦਾਲਤ 'ਚ 3 ਮਈ ਨੂੰ ਹੋਵੇਗੀ।  ਅਦਾਲਤ ਨੇ ਸਬੰਧਤ ਧਿਰ ਨੂੰ 10 ਅਪਰੈਲ ਤੱਕ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ।  ਸੂਰਤ ਸੈਸ਼ਨ ਕੋਰਟ ਨੇ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ 13 ਅਪ੍ਰੈਲ ਤੈਅ ਕੀਤੀ ਹੈ।  ਰਾਹੁਲ ਗਾਂਧੀ ਨੂੰ ਵੀ ਅੱਜ ਤੱਕ ਜ਼ਮਾਨਤ ਮਿਲ ਚੁੱਕੀ ਹੈ।