ਜਿੰਨ੍ਹਾ ਸ਼ਹੀਦਾਂ ਕਰਕੇ ਸਾਡੀ ਪਹਿਚਾਣ , ਉਨ੍ਹਾਂ ਸ਼ਹੀਦਾਂ ਦੇ ਸ਼ਹੀਦੀ ਅਸਥਾਨਾ ਅਤੇ ਇਤਿਹਾਸ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਾਉਣਾ ਸਮਾਜ ਅਤੇ ਪੰਥ ਲਈ ਚੰਗਾ ਸੰਕੇਤ - ਖਾਲਸਾ

ਜਿੰਨ੍ਹਾ ਸ਼ਹੀਦਾਂ ਕਰਕੇ ਸਾਡੀ ਪਹਿਚਾਣ , ਉਨ੍ਹਾਂ ਸ਼ਹੀਦਾਂ ਦੇ ਸ਼ਹੀਦੀ ਅਸਥਾਨਾ ਅਤੇ ਇਤਿਹਾਸ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਾਉਣਾ ਸਮਾਜ ਅਤੇ ਪੰਥ ਲਈ ਚੰਗਾ ਸੰਕੇਤ - ਖਾਲਸਾ

ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਦੇ ਵਿਦਿਆਰਥੀਆ  ਨੂੰ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਵਾਈ 

ਅੰਮ੍ਰਿਤਸਰ ਟਾਈਮਜ਼ ਬਿਊਰੋ 


ਜਲੰਧਰ: ਸਿੱਖ ਮਿਸ਼ਨਰੀ ਕਾਲਜ ਸਰਕਲ ਜਲੰਧਰ ਵਲੋਂ ਚਲਾਏ ਜਾ ਰਹੇ ਸਕੂਲ ਕੰਵਰ ਸਤਨਾਮ ਸਿੰਘ ਖਾਲਸਾ (ਜੀਰੋ ਫੀਸ )ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕ ਕਮੇਟੀ ਦੇ ਮੁੱਖ  ਸੇਵਾਦਾਰ ਸ੍ਰ. ਪਰਮਿੰਦਰਪਾਲ ਸਿੰਘ ਖਾਲਸਾ  ਅਤੇ ਸਰਕਲ ਇੰਚਾਰਜ ਸ੍ਰ. ਬਲਜੀਤ ਸਿੰਘ ਜੀ ਦੀ ਅਗਵਾਈ ਹੇਠ  ਧਾਰਮਿਕ ਅਸਥਾਨਾ ਮਾਛੀਵਾੜਾ ਸਾਹਿਬ ਅਤੇ ਚਮਕੌਰ ਸਾਹਿਬ ਦੀ ਯਾਤਰਾ  ਕਰਵਾਈ ਗਈ | ਚਮਕੌਰ ਸਾਹਿਬ ਵਿਖੇ ਬੱਚਿਆਂ ਨੂੰ ਦਾਸਤਾਨ -ਏ - ਸ਼ਹਾਦਤ ਮਿਊਜ਼ੀਅਮ ਵੀ ਦਿਖਾਇਆ ਗਿਆ |

ਇਸ ਯਾਤਰਾ ਦੌਰਾਨ ਮਾਸਟਰ ਮਨਦੀਪ ਸਿੰਘ ,ਸ੍ਰ. ਕੁਲਵਿੰਦਰ ਸਿੰਘ ਅਤੇ ਮੈਡਮ ਅਮ੍ਰਿਤਪਾਲ ਕੌਰ ਵਲੋਂ  ਹਰੇਕ ਧਾਰਮਿਕ ਸਥਾਨ ਤੇ ਬੱਚਿਆਂ ਦੀ ਵਿਸ਼ੇਸ਼ ਤੌਰ ਤੇ ਕਲਾਸ ਲਗਾ ਕੇ ਉਸ ਅਸਥਾਨ ਦਾ ਇਤਿਹਾਸ ਵੀ ਦਸਿਆ ਗਿਆ | ਇਸ ਠੰਡ ਦੇ ਮੌਸਮ ਵਿਚ ਬੱਚਿਆਂ ਨੇ ਉਸ ਸਮੇ ਦੇ ਹਾਲਾਤ ਨੂੰ ਮਹਿਸੂਸ ਕਰਦਿਆਂ ਹੋਇਆ ਕਿਹਾ ਕੇ ਸਾਡੇ ਗੁਰੂ ਸਾਹਿਬ ਅਤੇ ਜਾਨੋ ਪਿਆਰੇ ਸਿੱਖ ਧਨ ਸਨ ਜਿਨ੍ਹਾਂ ਇਹੋ ਜਿਹੇ ਹਾਲਾਤਾ ਦਾ ਸਾਹਮਣਾ ਕੀਤਾ ਅਤੇ ਸਾਨੂੰ ਵੀ ਮਾਣ ਹੈ ਕਿ ਅਸੀਂ ਸਿੱਖ ਘਰਾਂ  ਵਿੱਚ ਪੈਦਾ ਹੋਏ ਅਤੇ ਸਾਡੇ ਸਿਰ ਤੇ ਦਸਤਾਰਾ ਹਨ |ਇਸ ਮੌਕੇ ਸਕੂਲ ਕਮੇਟੀ ਅਤੇ ਸਿੱਖ ਸੇਵਕ ਸੋਸਾਇਟੀ ਦੇ ਮੁਖ ਸੇਵਾਦਾਰ  ਸ : ਪਰਮਿੰਦਰਪਾਲ ਸਿੰਘ ਖਾਲਸਾ ਨੇ ਕਹਿਆ ਕਿ ਗੁਰੂ ਸਾਹਿਬਾਨ ਦਾ ਫੁਰਮਾਨ ,ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ , ਇਨ੍ਹਾਂ ਸ਼ਹੀਦਾਂ ਦੀ ਹੀ ਬਦੋਲਤ ਸਾਡੀ ਹੌਂਦ ਹੈ , ਉਨ੍ਹਾਂ ਸ਼ਹੀਦੀ ਅਸਥਾਨਾਂ ਦੇ ਸਕੂਲੀ ਬਚਿਆ ਨੂੰ ਦਰਸ਼ਨ ਕਰਾਉਣੇ ਅਤੇ ਇਤਿਹਾਸ ਬਾਰੇ ਜਾਣਕਾਰੀ ਦੇਣਾ , ਸਾਡਾ ਫਰਜ ਹੈ , ਸ : ਖਾਲਸਾ ਨੇ ਸਕੂਲ ਦੇ ਸਮੁੱਚੇ ਟੀਚਰ ਅਤੇ ਸਟਾਫ ਸਾਹਿਬਾਨ ਦੇ ਇਸ ਊਧਮ ਦੀ ਸਰਾਹਨਾ ਕਰਦੇ ਹੋਏ ਕਹਿਆ , ਕਿ ਪੰਜਾਬ ਦੇ ਸਾਰੇ ਵਿਦਿਅਕ ਅਦਾਰਿਆਂ ਨੂੰ ਇਹ ਉਪਰਾਲੇ ਕਰਨੇ ਚਾਹੀਦੇ ਹਨ , ਅਜਿਹੇ ਧਾਰਮਿਕ ਅਸਥਾਨਾ ਦੀ ਯਾਤਰਾ ਕਰਨ ਨਾਲ ਜਿਥੇ ਸਾਨੂੰ ਆਪਣੇ ਇਤਿਹਾਸ ਅਤੇ ਵਿਰਸੇ ਦੀ ਜਾਣਕਾਰੀ ਮਿਲਦੀ ਹੈ ਉਥੇ ਨਾਲ ਹੀ ਆਪਣੇ ਧਰਮ ਪ੍ਰਤੀ ਸ਼ਰਧਾ ਭਾਵਨਾ ,ਉੱਚੀਆਂ ਸੁੱਚੀਆਂ ਧਾਰਮਿਕ ਅਤੇ ਨੈਤਿਕ ਕਦਰਾ ਕੀਮਤਾਂ ਚ ਵੀ ਦ੍ਰਿੜਤਾ ਪੈਦਾ ਹੁੰਦੀ ਹੈ |