ਸ਼੍ਰੋਮਣੀ ਕਮੇਟੀ ਨੇ 1986 ਦੇ ਨਕੋਦਰ ਕਤਲੇਆਮ ਦੀ ਨਿਖੇਧੀ ਕਰਨ ਵਾਲਾ ਮਤਾ ਪਾਸ ਕੀਤਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਬੀਤੇ ਸੋਮਵਾਰ ਨੂੰ 1986 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਚਾਰ ਨੌਜਵਾਨਾਂ ਦੇ ਨਕੋਦਰ ਪੁਲੀਸ ਵੱਲੋਂ ਕੀਤੇ ਕਤਲ ਦੀ ਨਿਖੇਧੀ ਕਰਨ ਵਾਲਾ ਮਤਾ ਪਾਸ ਕੀਤਾ ਹੈ। ਐਸਜੀਪੀਸੀ ਵੱਲੋਂ ਪਾਸ ਕੀਤੇ ਮਤੇ ਵਿੱਚ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਅਤੇ ਇਸ ਦੀ ਇੱਕ ਕਾਪੀ ਪਿਛਲੇ ਕਈ ਸਾਲਾਂ ਤੋਂ ਇਨਸਾਫ਼ ਲਈ ਲੜ ਰਹੇ ਬਾਪੂ ਬਲਦੇਵ ਸਿੰਘ ਨੂੰ ਸੌਂਪੀ ਗਈ।
ਬਾਪੂ ਬਲਦੇਵ ਨੇ ਦੱਸਿਆ ਕਿ ਨਕੋਦਰ 'ਚ ਸ਼ਹੀਦ ਹੋਏ ਸਿੰਘਾਂ ਦਾ 37ਵਾਂ ਸ਼ਹੀਦੀ ਦਿਹਾੜਾ 4 ਫਰਵਰੀ ਨੂੰ ਦਰਬਾਰ ਸਾਹਿਬ ਕੰਪਲੈਕਸ, ਸ੍ਰੀ ਅੰਮ੍ਰਿਤਸਰ ਵਿਖੇ ਗੁਰਦੁਆਰਾ ਸ਼ਹੀਦ ਭਾਈ ਗੁਰਬਖ਼ਸ਼ ਸਿੰਘ ਜੀ ਨਿਹੰਗ ਵਿਖੇ ਮਨਾਇਆ ਜਾਵੇਗਾ।
Comments (0)