ਜਲਾਵਤਨੀ ਕੱਟ ਰਹੇ ਭਾਈ ਸਰਬਜੀਤ ਸਿੰਘ ਬਾਵਾ ਨੂੰ ਸਦਮਾ, ਮਾਤਾ ਜੀ ਕਰ ਗਏ ਅਕਾਲ ਚਲਾਣਾ 

ਜਲਾਵਤਨੀ ਕੱਟ ਰਹੇ ਭਾਈ ਸਰਬਜੀਤ ਸਿੰਘ ਬਾਵਾ ਨੂੰ ਸਦਮਾ, ਮਾਤਾ ਜੀ ਕਰ ਗਏ ਅਕਾਲ ਚਲਾਣਾ 
ਭਾਈ ਸਰਬਜੀਤ ਸਿੰਘ ਬਾਵਾ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 21 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਬੁੜੈਲ ਜੇਲ੍ਹ ਅੰਦਰ ਬੰਦ ਭਾਈ ਪਰਮਜੀਤ ਸਿੰਘ ਭਿਓਰਾ ਅਤੇ ਜਗਤਾਰ ਸਿੰਘ ਤਾਰਾ ਨੇ ਜਲਾਵਤਨੀ ਕੱਟ ਰਹੇ ਭਾਈ ਸਰਬਜੀਤ ਸਿੰਘ ਬਾਵਾ ਦੇ ਮਾਤਾ ਜੀ ਮਾਤਾ ਅਵਤਾਰ ਕੌਰ ਜੀ ਦੇ ਅਕਾਲ ਚਲਾਣੇ ਤੇ ਡੂੰਘਾ ਦੁੱਖ ਜ਼ਾਹਿਰ ਕੀਤਾ ਹੈ । ਮਾਤਾ ਅਵਤਾਰ ਕੌਰ ਜੀ 19 ਅਪ੍ਰੈਲ ਨੂੰ ਇਸ ਫਾਨੀ ਦੁਨੀਆਂ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਉਨ੍ਹਾਂ ਕਿਹਾ ਕਿ ਮਾਤਾ ਜੀ ਦੇ ਚਲੇ ਜਾਣ ਨਾਲ ਭਾਈ ਸਰਬਜੀਤ ਸਿੰਘ ਬਾਵਾ ਦੇ ਪਰਿਵਾਰ ਨੂੰ ਹੀ ਨਹੀਂ, ਬਲਕਿ ਸਮੁੱਚੇ ਖ਼ਾਲਸਾ ਪੰਥ ਨੂੰ ਗਹਿਰਾ ਸਦਮਾ ਪਹੁੰਚਿਆ ਹੈ । ਅਸੀਂ ਅਦਾਰਾ ਅੰਮ੍ਰਿਤਸਰ ਟਾਈਮਜ਼  ਇਸ ਸਮੇਂ ਪੀੜ੍ਹਤ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਮਾਤਾ ਜੀ ਦੀ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦੇ ਹਾਂ, ਉਥੇ ਸਮੁੱਚੇ ਖ਼ਾਲਸਾ ਪੰਥ ਨੂੰ ਗੁਰੂ ਦੇ ਭਾਣੇ ਵਿਚ ਰਹਿਣ ਲਈ ਉਸ ਅਕਾਲ ਪੁਰਖ ਵੱਲੋਂ ਸ਼ਕਤੀ ਬਖਸ਼ਿਸ਼ ਕਰਨ ਦੀ ਅਰਜੋਈ ਵੀ ਕਰਦੇ ਹਾਂ ।" ਜਿਕਰਯੋਗ ਹੈ ਕਿ ਸਿੱਖ ਕੌਮ ਦੇ ਚਲ ਰਹੇ ਮੌਜੂਦਾ ਸੰਘਰਸ਼ ਵਿਚ ਭਾਈ ਸਰਬਜੀਤ ਸਿੰਘ ਬੀਤੇ 30 ਸਾਲਾਂ ਤੋਂ ਜਲਾਵਤਨੀ ਕੱਟ ਰਹੇ ਹਨ । ਮਾਤਾ ਜੀ ਦਾ ਅੰਤਮ ਸੰਸਕਾਰ 23 ਅਪ੍ਰੈਲ 2022, ਦਿਨ ਸ਼ਨੀਚਰ ਵਾਰ ਸਵੇਰੇ 11 ਵਜੇ, ਮੁਹੱਲਾ ਹਰਨਾਮ ਦਾਸ ਪੁਰਾ, ਜਲੰਧਰ ਦੇ ਸ਼ਮਸ਼ਾਨ ਘਾਟ ਚ ਹੋਵੇਗਾ ।