ਅੰਮ੍ਰਿਤਸਰ 'ਵਿਚ ਸਰਹੱਦੀ ਪਿੰਡ ਨੇੜੇ ਅਟਾਰੀ ਤੋਂ ਸਾਬਕਾ ਸਰਪੰਚ ਹੈਰੋਇਨ ਸਮੇਤ ਫੜਿਆ, ਮੜ੍ਹੀਆਂ ਵਿਚੋਂ ਬਰਾਮਦ ਕੀਤੀ ਹੈਰੋਇਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਅੰਮ੍ਰਿਤਸਰ : ਜ਼ਿਲ੍ਹਾ ਦਿਹਾਤੀ ਅੰਮ੍ਰਿਤਸਰ ਦੇ ਅਧੀਨ ਆਉਂਦੇ ਪੁਲਿਸ ਥਾਣਾ ਲੋਪੋਕੇ ਦੇ ਐੱਸਐੱਚਓ ਹਰਪਾਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਐੱਸਐੱਸਪੀ ਦਿਹਾਤੀ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਟਾਰੀ ਰੋਡ ਤੇ ਸਥਿਤ ਪਿੰਡ ਛਿੱਡਣ ਤੇ ਸਾਬਕਾ ਸਰਪੰਚ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਸਫਲਤਾ ਹਾਸਲ ਕੀਤੀ, ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਲੋਪੋਕੇ ਦੇ ਮੁਖੀ ਐਸਐਚਓ ਹਰਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਪਿੰਡ ਛੱਡਣ ਤੋਂ ਆਏ ਟੈਲੀਫੋਨ ਦੇ ਅਧਾਰ ਤੇ ਉਨ੍ਹਾਂ ਨੇ ਜਲਦੀ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਸਮੇਤ ਪਿੰਡ ਛਿੱਡਣ ਵਿਖੇ ਪੁੱਜ ਕੇ ਸਾਬਕਾ ਸਰਪੰਚ ਅੰਗਰੇਜ਼ ਸਿੰਘ ਜੋ ਕਿ ਪਿੰਡ ਦੀਆਂ ਮੜ੍ਹੀਆਂ ਤੋਂ ਗ੍ਰਿਫ਼ਤਾਰ ਕਰਕੇ 300 ਗ੍ਰਾਮ ਦੇ ਕਰੀਬ ਵਜ਼ਨ ਵਿਚ ਹੈਰੋਇਨ ਪਿੰਡ ਦੀਆਂ ਮੜ੍ਹੀਆਂ ਵਿਚੋ ਬਰਾਮਦ ਕਰਕੇ ਸਮੇਤ ਦੋਸ਼ੀ ਗ੍ਰਿਫਤਾਰ ਕੀਤਾ ਹੈ।
ਇਸ ਮੌਕੇ ਪਿੰਡ ਵਿਖੇ ਇਕੱਤਰ ਹੋਏ ਲੋਕਾਂ ਨਾਲ ਪੁਲਿਸ ਪਾਰਟੀ ਦੇ ਸਾਹਮਣੇ ਆਈ ਗ੍ਰਿਫ਼ਤਾਰ ਸਾਬਕਾ ਸਰਪੰਚ ਅੰਗਰੇਜ਼ ਸਿੰਘ ਦੀ ਪਤਨੀ ਪਰਮਜੀਤ ਕੌਰ ਵਾਸੀ ਛਿੱਡਣ ਨੇ ਪੁਲਿਸ ਸਾਹਮਣੇ ਦੁੱਖ ਫਰੋਲਦੇ ਅਪੀਲ ਕੀਤੀ ਕਿ ਉਨ੍ਹਾਂ ਦਾ ਪਤੀ ਬਿਲਕੁਲ ਨਿਰਦੋਸ਼ ਹੈ ਤੇ ਜਾਣ-ਬੁਝ ਕੇ ਉਨ੍ਹਾਂ ਨੂੰ ਇਸ ਕੇਸ ਵਿਚ ਫਸਾਉਂਦਿਆ ਸਾਜ਼ਿਸ਼ ਤਹਿਤ ਹੈਰੋਇਨ ਪਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮੜ੍ਹੀਆਂ ਵਿਚੋਂ ਉਨ੍ਹਾਂ ਦੇ ਪਤੀ ਦੇ ਫੜੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ ਜੋ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਪਿੰਡ ਛਿੱਡਣ ਦੇ ਚੌਕ ਵਿੱਚੋਂ ਪੁਲਿਸ ਨੇ ਹੈਰੋਇਨ ਬਰਾਮਦ ਕੀਤੀ ਹੈ, ਨਾ ਕਿ ਪਿੰਡ ਦੀਆਂ ਮੜ੍ਹੀਆਂ ਵਿਚੋਂ। ਬੀਬੀ ਪਰਮਜੀਤ ਕੌਰ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਅਗਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਥਾਣਾ ਲੋਪੋਕੇ ਦੇ ਅੱਗੇ ਧਰਨਾ ਲਾਉਣ ਲਈ ਇਨਸਾਫ ਲੈਣ ਲਈ ਮਜਬੂਰ ਹੋਣਗੇ। ਇਥੇ ਦੱਸਣਯੋਗ ਹੈ ਕਿ ਪੁਲਿਸ ਥਾਣਾ ਲੋਪੋਕੇ ਵੱਲੋਂ ਪਿੰਡ ਛਿੱਡਣ ਦੇ ਗ੍ਰਿਫ਼ਤਾਰ ਕੀਤੇ ਸਾਬਕਾ ਸਰਪੰਚ ਅੰਗਰੇਜ਼ ਸਿੰਘ ਇਕ ਭਰਾ ਤੇ ਇੱਕ ਹੋਰ ਰਿਸ਼ਤੇਦਾਰ ਵੀ ਪਿਛਲੇ ਸਮੇਂ ਤੋਂ ਐੱਨਡੀਪੀਐੱਸ ਐਕਟ ਦੇ ਪਰਚੇ ਤਹਿਤ ਸਜ਼ਾਵਾਂ ਕੱਟ ਰਹੇ ਹਨ।
Comments (0)