ਐਸ ਜੀ ਪੀ ਸੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਤੇ ਕੀਤੇ ਗਏ ਹਮਲੇ ਦੀ ਸਖ਼ਤ ਨਿਖੇਧੀ: ਜਸਮੀਤ ਪੀਤਮਪੁਰਾ 

ਐਸ ਜੀ ਪੀ ਸੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਤੇ ਕੀਤੇ ਗਏ ਹਮਲੇ ਦੀ ਸਖ਼ਤ ਨਿਖੇਧੀ: ਜਸਮੀਤ ਪੀਤਮਪੁਰਾ 
ਜਸਮੀਤ ਪੀਤਮਪੁਰਾ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 18 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਐਸ ਜੀ ਪੀ ਸੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਤੇ ਕੀਤੇ ਗਏ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਯੂਥ ਆਗੂ ਜਸਮੀਤ ਸਿੰਘ ਪੀਤਮਪੁਰਾ ਨੇ ਦਸਿਆ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਹਰਜਿੰਦਰ ਸਿੰਘ ਧਾਮੀ ਮੁਹਾਲੀ ਵਿਖੇ ਸਿੱਖ ਜਥੇਬੰਦੀਆਂ ਵੱਲੋਂ ਦਿੱਤੇ ਜਾ ਰਹੇ ਧਰਨੇ 'ਚ ਸ਼ਾਮਲ ਹੋਣ ਲਈ ਪਹੁੰਚੇ ਸਨ।

ਉਨ੍ਹਾਂ ਕਿਹਾ ਕਿ ਮਿਲੀ ਜਾਣਕਾਰੀ ਮੁਤਾਬਕ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਗੱਡੀ 'ਤੇ ਪਥਰਾਅ ਕੀਤਾ ਗਿਆ ਹੈ, ਤੇ ਗੱਡੀ ਦਾ ਕੁਝ ਨੁਕਸਾਨ ਜਰੂਰ ਹੋਇਆ ਹੈ । ਅਕਾਲ ਪੁਰਖ ਦਾ ਧੰਨਵਾਦ ਹੈ ਕਿ ਹਰਜਿੰਦਰ ਸਿੰਘ ਧਾਮੀ ਨੂੰ ਇਸ ਹਮਲੇ 'ਚ ਕੋਈ ਨੁਕਸਾਨ ਨਹੀਂ ਹੋਇਆ ਅਤੇ ਉਨ੍ਹਾਂ ਨੂੰ ਧਰਨੇ ਵਾਲੀ ਥਾਂ ਤੋਂ ਸੁਰੱਖਿਅਤ ਦੂਰ ਲੈ ਜਾਇਆ ਗਿਆ ਸੀ । ਉਨ੍ਹਾਂ ਨੇ ਇਸ ਨੂੰ ਪੰਥ ਤੇ ਹਮਲਾ ਕਰਾਰ ਦੇਂਦਿਆਂ ਮਾਮਲੇ ਦੀ ਸਖ਼ਤ ਨਿੰਦਿਆਂ ਕੀਤੀ ਹੈ ।