ਕੱਟੜਵਾਦੀ ਬਹੁਗਿਣਤੀ ਸੰਗਠਨ ਅਦਾਲਤਾਂ ਰਾਹੀ ਹਿਜਾਬ ਤੇ ਲੱਗਾ ਰਹੇ ਹਨ ਰੋਕ-ਹਵਾਰਾ ਕਮੇਟੀ

ਕੱਟੜਵਾਦੀ ਬਹੁਗਿਣਤੀ ਸੰਗਠਨ ਅਦਾਲਤਾਂ ਰਾਹੀ ਹਿਜਾਬ ਤੇ ਲੱਗਾ ਰਹੇ ਹਨ ਰੋਕ-ਹਵਾਰਾ ਕਮੇਟੀ

ਅੱਜ ਹਿਜਾਬ ਕੱਲ ਨੂੰ ਦਸਤਾਰ

ਅੰਮ੍ਰਿਤਸਰ ਟਾਈਮਜ਼ 

ਅੰਮ੍ਰਿਤਸਰ: ਭਾਰਤੀ ਅਦਾਲਤਾਂ ਦੇ ਭਗਵਾਂਕਰਣ ਵੱਲ ਝੁਕਾਵ ਦੇ ਮਜ਼ਬੂਤ ਸੰਕੇਤ ਮਿਲ ਰਹੇ ਹਨ ਜੋ ਸਮਾਜ ਦੇ ਵੱਖ ਵੱਖ ਧਰਮਾਂ ਨੂੰ ਜੋੜਨ ਦੀ ਬਜਾਏ ਦੂਰੀਆਂ ਪੈਦਾ ਕਰ ਸਕਦੇ ਹਨ।ਇਸ ਗੱਲ ਦਾ ਅੰਦੇਸ਼ਾ ਜਥੇਦਾਰ ਹਵਾਰਾ ਕਮੇਟੀ ਨੇ ਮੁਸਲਿਮ ਧਰਮ ਦੀ ਔਰਤਾਂ ਨੂੰ ਕਰਨਾਟਕਾ ਵਿੱਚ ਹਿਜਾਬ ਪਹਿਨਣ ਤੇ ਲੱਗੀ ਅਵਾਲਤੀ ਰੋਕ ਤੇ ਪ੍ਰਗਟ ਕੀਤਾ। ਪਿਛਲੇ ਦਿਨੀ ਕਰਨਾਟਕਾ ਦੇ ਸਕੂਲ ਕਾਲਜਾਂ ਵਿੱਚ ਮੁਸਲਿਮ ਲੜਕੀਆਂ ਵੱਲੋਂ ਹਿਜਾਬ ਪਹਿਨਣ ਦੇ ਮਸਲੇ ਨੂੰ ਲੈ ਕੇ ਦੋ ਵਰਗ ਦੇ ਧਰਮਾਂ ਦੇ ਵਿਦਿਆਰਥੀਆਂ ਵਿੱਚ ਹਿੰਸਕ ਟਕਰਾਵ ਹੋਇਆ ਸੀ। ਮੁਸਲਿਮ ਔਰਤਾਂ ਦੀ ਰੀਸ ਕਰਦਿਆਂ ਦੂਜੀ ਧਿਰ ਵਲੋਂ ਭਗਵਾ ਸ਼ਾਲ ਪਾਉਣੀ ਸ਼ੂਰੂ ਕਰ ਦਿੱਤੀ ਗਈ।ਕਰਨਾਟਕਾ ਹਾਈ ਕੋਰਟ ਨੇ ਦੱਖਲ ਦੇ ਕੇ ਹਿਜਾਬ ਅਤੇ ਭਗਵਾ ਸ਼ਾਲ ਤੇ ਅਗਲੇ ਹੁਕਮਾਂ ਤੱਕ ਰੋਕ ਲੱਗਾ ਦਿੱਤੀ ਹੈ।ਵਰਨਣ ਯੋਗ ਹੈ ਕਿ ਰਾਜ ਸਰਕਾਰ ਦੇ ਐਜੁਕੇਸ਼ਨ ਐਕਟ ਦੀ ਧਾਰਾ 133 ਦੇ ਅਧੀਨ ਵਿੱਦਿਅਕ ਅਦਾਰਿਆਂ ਵਿੱਚ ਨਿਰਧਾਰਿਤ ਵਰਦੀ ਪਾਉਣੀ ਲਾਜ਼ਮੀ ਕੀਤੀ ਹੋਈ ਹੈ।ਮੁਸਲਿਮ ਔਰਤਾਂ ਦਾ ਕਹਿਣਾ ਹੈ ਕਿ ਉਹ ਵਰਦੀ ਦੀ ਪਾਲਨਾ ਕਰਦੀਆਂ ਹਨ ਪਰ ਇਸਦੇ ਇਲਾਵਾ ਸੱਦਿਆਂ ਤੋਂ ਚਲੀ ਆ ਰਹੀ ਧਾਰਮਿਕ ਪੰਰਪਰਾ ਅਨੁਸਾਰ ਸਿਰ ਢੱਕਣ ਲਈ ਹਿਜਾਬ ਪਹਿਨਦਿਆਂ ਹਨ। ਸੁਪਰੀਮ ਕੋਰਟ ਨੇ ਇਸ ਮਾਮਲੇ ਸੰਬੰਧੀ ਦਾਖਲ ਪਟੀਸ਼ਨ ਨੂੰ ਫ਼ਿਲਹਾਲ ਸੁਨਣ ਤੋਂ ਇਨਕਾਰ ਕਰ ਦਿੱਤਾ ਹੈ।ਜਥੇਦਾਰ ਹਵਾਰਾ ਕਮੇਟੀ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ, ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ, ਮਹਾਬੀਰ ਸਿੰਘ ਸੁਲਤਾਨਵਿੰਡ, ਬਲਬੀਰ ਸਿੰਘ ਹਿਸਾਰ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 25 ਅਧੀਨ ਧਾਰਮਿਕ ਅਜ਼ਾਦੀ ਦੀ ਖੁੱਲ ਹੈ। ਹਿਜਾਬ ਪਹਿਨਣ ਨਾਲ ਪਬਲਿਕ ਆਡਰ ਕਿਸੇ ਵੀ ਰੂਪ ਵਿੱਚ ਭੰਗ ਨਹੀਂ ਹੂੰਦਾ। ਇਸ ਲਈ ਇਸਨੂੰ ਕੱਟੜਪੰਥੀਆਂ ਵਲੋ ਵਿਵਾਦ ਦਾ ਮੁੱਦਾ ਬਨਾਉਣਾ ਅਤੇ ਅਦਾਲਤਾਂ ਵੱਲੋਂ ਸਪਸ਼ਟ ਰੂਪ ਵਿੱਚ ਧਾਰਾ 25 ਦਾ ਫ਼ਾਇਦਾ ਘੱਟ ਗਿਣਤੀਆਂ ਨੂੰ ਦੇਣ ਤੋਂ ਟਾਲ ਮਟੋਲਾ ਕਰਨਾ ਲੋਕਤੰਤਰ ਨੂੰ ਕਮਜ਼ੋਰ ਕਰਨਾ ਹੈ। ਬਿਆਨ ਜਾਰੀ ਕਰਦੇ ਹੋਏ ਬਲਦੇਵ ਸਿੰਘ ਨਵਾਪਿੰਡ, ਜਗਰਾਜ ਸਿੰਘ ਪੱਟੀ, ਸੁਖਰਾਜ ਸਿੰਘ ਵੇਰਕਾ, ਗੁਰਮੀਤ ਸਿੰਘ ਬੱਬਰ ਆਦਿ ਨੇ ਕਿਹਾ ਹਿੰਦੂ ਰਾਸ਼ਟਰ ਦੀ ਸਥਾਪਨਾ ਕਰਨ ਵਾਲਾ ਮੋਹਨ ਭਾਗਵਤ ਕੱਲ ਨੂੰ ਸਿੱਖਾਂ ਦੀ ਦਸਤਾਰ ਅਤੇ ਕਕਾਰਾਂ ਬਾਰੇ ਵੀ ਇਹੋ ਕੁਝ ਅਦਾਲਤਾਂ ਰਾਹੀ ਕਰਵਾ ਸਕਦਾ ਹੈ ਜਿਸਤੋਂ ਸਾਵਧਾਨ ਰਹਿਣ ਦੀ ਲੋੜ ਹੈ।ਹਵਾਰਾ ਕਮੇਟੀ ਨੇ ਕਿਹਾ ਕਿ ਹਿਜਾਬ ਮੁੱਦੇ ਤੇ ਉਹ ਮੁਸਲਿਮ ਭੈਣਾਂ ਨਾਲ ਖੜੇ ਹਨ।ਉਹ ਹਰ ਤਰਾਂ ਦੇ ਧਾਰਮਿਕ ਕੱਟੜਵਾਦ ਦਾ ਵਿਰੋਧ ਕਰਦੇ ਹਨ।ਕਿਸੇ ਵੀ ਧਰਮ ਨੂੰ ਦੁਜਿਆਂ ਦੇ ਧਰਮ ਵਿੱਚ ਦਖਲਅੰਦਾਜੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਹਿਜਾਬ ਤੇ ਕਾਨੂੰਨੀ ਰੋਕ ਲਗਾਏ ਜਾਣ ਤੇ ਮੱਧ ਪ੍ਰਦੇਸ਼ ਦੇ ਸਿੱਖਿਆ ਮੰਤਰੀ ਇੰਦਰ ਸਿੰਘ ਪਰਮਾਰ ਦੇ ਬਿਆਨ ਦਾ ਹਵਾਰਾ ਕਮੇਟੀ ਨੇ ਨਿੰਦਾ ਕੀਤੀ।
ਜਾਰੀ ਕਰਤਾ
ਪ੍ਰੋਫੈਸਰ ਬਲਜਿੰਦਰ ਸਿੰਘ
9888001888