ਪੰਜਾਬੀ ਵਿਦਿਆਰਥੀ ਸਤਵਿੰਦਰ ਸਿੰਘ ਦੀ ਹਾਲਤ ਅਤਿ ਗੰਭੀਰ , ਡਾਕਟਰਾਂ ਨੇ ਕੀਤਾ ਬ੍ਰੈਨ ਡੈੱਡ ਘੌਸ਼ਿਤ 

ਪੰਜਾਬੀ ਵਿਦਿਆਰਥੀ ਸਤਵਿੰਦਰ ਸਿੰਘ ਦੀ ਹਾਲਤ ਅਤਿ ਗੰਭੀਰ , ਡਾਕਟਰਾਂ ਨੇ ਕੀਤਾ ਬ੍ਰੈਨ ਡੈੱਡ ਘੌਸ਼ਿਤ 
ਜ਼ਿੰਦਗੀ ਅਤੇ ਮੋਤ ਦੀ ਲੜਾਈ ਲੜ ਰਿਹਾ ਅੰਤਰਰਾਸ਼ਟਰੀ ਵਿਦਿਆਰਥੀ ਸਤਵਿੰਦਰ ਸਿੰਘ ਪ੍ਰਿੰਸ ਦੀ ਤਸਵੀਰ

ਕੈਨੇਡਾ ਚ’ ਇਕ ਕਾਲੇ ਮੂਲ ਦੇ ਹਮਲਾਵਰ ਦੀ ਗੋਲੀ ਦਾ ਸ਼ਿਕਾਰ ਹੋਇਆ ਵਿਦਿਆਰਥੀ ਜਿਦਗੀ ਅਤੇ ਮੋਤ ਦੀ ਲੜਾਈ ਲੜ ਰਿਹਾ,

ਅੰਮ੍ਰਿਤਸਰ ਟਾਈਮਜ਼

ਟੋਰਾਟੋ, 17 ਸਤੰਬਰ (ਰਾਜ ਗੋਗਨਾ )—ਲੰਘੇ ਦਿਨੀਂ ਕੈਨੇਡਾ ਦੇ ੳਨਟਾਰੀੳ ਅਤੇ ਮਿਲਟਨ ਵਿਖੇ ਕਾਲੇ ਮੂਲ ਦੇ ਇਕ ਹਮਲਾਵਰ ਵੱਲੋ ਕੀਤੀ ਗੋਲੀਬਾਰੀ ਚ ਐਮ.ਕੇ ਆਟੋ ਬਾਡੀ ਸ਼ਾਪ ਮਿਲਟਨ ਦਾ ਮਾਲਿਕ ਸ਼ਕੀਲ ਅਸਰਫ ਅਤੇ ਇਕ ਟ੍ਰੈਫ਼ਿਕ ਪੁਲਿਸ ਦੇ ਮੁਲਾਜ਼ਮ ਐਡਿਰਊ ਹਾਂਗ (48) ਸਾਲ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਅਤੇ ਬਾਡੀ ਸ਼ਾਪ ਚ’ ਮਾਰੇ ਗਏ ਮਾਲਿਕ ਸ਼ਕੀਲ ਅਸਰਫ ਦੀ ਵਰਕਸ਼ਾਪ ਵਿੱਚ ਕੰਮ ਕਰਦੇ ਦੋ ਹੋਰ ਲੋਕਾਂ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਗਿਆ ਸੀ ਉਸ ਵਰਕਸ਼ਾਪ ਵਿੱਚ ਪਾਰਟ ਟਾਈਮ ਕੰਮ ਕਰਦੇ ਕੰਮ ਕਰਦਾ ਪੰਜਾਬੀ ਨੋਜਵਾਨ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਸੀ ਜੋ ਇਕ ਅੰਤਰਰਾਸ਼ਟਰੀ  ਵਿਦਿਆਰਥੀ ਜਿਸ ਦਾ ਨਾ ਸਤਵਿੰਦਰ ਸਿੰਘ ਪ੍ਰਿੰਸ ਉਮਰ (28) ਸਾਲ ਜੋ ਗੰਭੀਰ ਜ਼ਖਮੀ ਹੋ ਗਿਆ ਸੀ, ਉਸ ਦੀ ਹਾਲਤ ਅਤਿ ਨਾਜੁਕ ਬਣੀ ਹੋਈ ਹੈ ਅਤੇ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਉਸਦੇ ਸਰੀਰ ਦੇ ਅੰਗ ਕੰਮ ਨਹੀ ਕਰ ਰਹੇ ਹਨ, ਅਤੇ ਡਾਕਟਰਾਂ ਨੇ ਉਸ ਦਾ ਬ੍ਰੈਨ ਡੈੱਡ ਘੌਸਿਤ ਕੀਤਾ ਹੈ। ਇਸ ਗੋਲੀਕਾਂਡ ਚ ਹਮਲਾਵਰ ਵੱਲੋ ਆਟੋ ਬਾਡੀ ਸ਼ਾਪ ਦੇ ਮਾਲਕ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਇਹ ਨੋਜਵਾਨ ਉੱਥੇ ਹੀ ਵਰਕਸ਼ਾਪ ਪਵਿੱਤਰ ਕੰਮ ਕਰਦਾ ਸੀ ਜਿਸ ਨੂੰ ਵੀ ਉਹ ਗੋਲੀ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਗਿਆ ਸੀ।

ਪੁਲਿਸ ਮੁਕਾਬਲੇ ਦੋਰਾਨ ਮਾਰੇ ਗਏ ਹਮਲਾਵਰ  ਸ਼ਾਨ ਪੈਟਰੀ ਦੀ ਤਸਵੀਰ 

ਇਸ ਕਾਲੇ ਮੂਲ ਦੇ ਸਿਰ ਫਿਰੇ ਹਮਲਾਵਰ ਨੇ ਇਸਤੋ ਪਹਿਲਾ ਇੱਕ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਐਡਰਿਊ ਹਾਂਗ ਦਾ ਵੀ ਕਤਲ ਕੀਤਾ ਸੀ। ਪੰਜਾਬੀ ਵਿਦਿਆਰਥੀ ਸਤਵਿੰਦਰ ਸਿੰਘ ਪ੍ਰਿੰਸ ਕੈਨੇਸਟੋਗਾ ਕਾਲਜ਼ ਦਾ ਵਿਦਿਆਰਥੀ ਸੀ ਅਤੇ ਪਾਰਟ ਟਾਈਮ ਉਹ ਆਟੋ ਬਾਡੀ ਸ਼ਾਪ ਚ ਕੰਮ ਕਰਦਾ ਸੀ। ਜੋ ਅੱਜ ਜ਼ਿੰਦਗੀ ਅਤੇ ਮੋਤ ਦੀ ਲੜਾਈ ਲੜ ਰਿਹਾ ਹੈ। ਦੱਸਣਯੋਗ ਹੈ ਕਿ ਮਾਰੇ ਗਏ ਲੋਕਾਂ ਦਾ ਕਾਤਲ ਹਮਲਾਵਰ ਜਿਸ ਦੀ ਪਹਿਚਾਣ ਸ਼ਾਨ ਪੈਟਰੀ ਉਮਰ (40) ਸਾਲ ਸੀ ਉਸ ਨੂੰ ਬਾਅਦ ਚ ਪੁਲਿਸ ਕਾਰਵਾਈ ਦੋਰਾਨ ਮਾਰਿਆ ਗਿਆ ਸੀ।