ਮੋਰਿੰਡਾ ਵਿਖੇ ਪਹੁੰਚਣ ਤੇ ਸੀਮਾ ਸ਼ਰਮਾ ਦਾ ਕੀਤਾ ਸਨਮਾਨ -ਡਾਕਟਰ ਖੇੜਾ।

ਮੋਰਿੰਡਾ ਵਿਖੇ ਪਹੁੰਚਣ ਤੇ ਸੀਮਾ ਸ਼ਰਮਾ ਦਾ ਕੀਤਾ ਸਨਮਾਨ -ਡਾਕਟਰ ਖੇੜਾ।

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ: ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਰੋਪੜ ਦੇ ਬਲਾਕ ਮੋਰਿੰਡਾ ਵਿਖੇ ਨਿਊ ਮਾਨ ਹਸਪਤਾਲ ਮੋਰਿੰਡਾ ਡਾਕਟਰ ਗੁਰਸੇਵਕ ਸਿੰਘ ਮਾਨ ਜ਼ਿਲ੍ਹਾ ਚੇਅਰਮੈਨ ਮੈਡੀਕਲ ਸੈੱਲ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਸਨਮਾਨ ਲਈ ਵਿਸ਼ੇਸ਼ ਮੀਟਿੰਗ ਕਰਵਾਈ ਗਈ।ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ ਅਤੇ ਗੁਰਕੀਰਤ ਸਿੰਘ ਖੇੜਾ ਕੋਆਰਡੀਨੇਟਰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਲਈ ਪਹੁੰਚੇ ਹੋਏ ਸਨ। ਇਸ ਮੌਕੇ ਜ਼ਿਲ੍ਹਾ ਰੋਪੜ ਦੇ ਬਲਾਕ ਮੋਰਿੰਡਾ ਵਿਚ ਵਿਸ਼ੇਸ਼ ਮੀਟਿੰਗ ਵਿੱਚ ਪਹੁੰਚੇ ਨਵ-ਨਿਯੁਕਤ ਚੇਅਰਪਰਸਨ ਇਸਤਰੀ ਵਿੰਗ ਮੈਡਮ ਸੀਮਾ ਸ਼ਰਮਾ ਦਾ ਟੀਮ ਵੱਲੋਂ ਸਿਰੋਪਾਉ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਨਾਲ ਪਹੁੰਚੇ ਕਨਿਕਾ ਸ਼ਰਮਾ, ਸੰਨਦੀਪ ਸ਼ਰਮਾ ਅਤੇ ਦੀਪਕ ਸਿੰਗਲਾ ਨੂੰ ਟੀਮ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਮੈਂਬਰ ਅਤੇ ਅਹੁਦੇਦਾਰਾਂ ਦੀ ਸੱਚੀ  ਸੁੱਚੀ ਸੋਚ ਕਰਕੇ ਹੀ ਚਲਦਾ ਆ ਰਿਹਾ ਹੈ। ਗਰੀਬ ਵਰਗ ਦੇ ਵਿਦਿਆਰਥੀਆਂ ਨੂੰ ਲੋੜੀਂਦੀ ਸਮੱਗਰੀ ਸਮੇਂ ਸਮੇਂ ਸਿਰ ਵੰਡੀ ਜਾ ਰਹੀ ਹੈ ਇਸ ਵਿੱਚ ਸਮਾਜ ਸੇਵਾ ਨੂੰ ਪਿਆਰ ਕਰਨ ਵਾਲੇ ਲੋਕ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਇਸ ਮੌਕੇ ਰਾਸ਼ਟਰੀ ਚੇਅਰਪਰਸਨ ਇਸਤਰੀ ਵਿੰਗ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਜੋ ਮੈਨੂੰ ਮਾਣ ਸਨਮਾਨ ਦਿੱਤਾ ਗਿਆ ਹੈ ਮੈਂ ਹਮੇਸ਼ਾ ਹੀ ਮੰਚ ਦੀ ਰਿਣੀ ਰਹਾਂਗੀ। ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਜੱਲੋਵਾਲ ਚੇਅਰਮੈਨ ਪੰਜਾਬ, ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਮੋਹਾਲੀ, ਜੀਵਨ ਕੁਮਾਰ ਬਾਲੂ ਪ੍ਰਧਾਨ ਜ਼ਿਲ੍ਹਾ ਮੋਹਾਲੀ, ਜਗਦੀਪ ਸਿੰਘ ਚੇਅਰਮੈਨ ਬਲਾਕ ਮੋਰਿੰਡਾ, ਹਰਚਰਨ ਕੌਰ ਤੂਰ ਪ੍ਰਧਾਨ ਇਸਤਰੀ ਵਿੰਗ ਮੋਰਿੰਡਾ ਅਤੇ ਕਰਮਜੀਤ ਕੌਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ। ਡਾਕਟਰ ਗੁਰਸੇਵਕ ਸਿੰਘ ਮਾਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।