ਦੀਵਾਲੀ ਤਿਉਹਾਰ ਤੇ ਆਤਿਸ਼ਬਾਜ਼ੀ ਦੀ ਜਗ੍ਹਾ ਲਗਾਓ ਬੂਟੇ -ਡਾਕਟਰ ਖੇੜਾ

ਦੀਵਾਲੀ ਤਿਉਹਾਰ ਤੇ ਆਤਿਸ਼ਬਾਜ਼ੀ ਦੀ ਜਗ੍ਹਾ ਲਗਾਓ ਬੂਟੇ -ਡਾਕਟਰ ਖੇੜਾ

ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ
: ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਹੁਸ਼ਿਆਰਪੁਰ ਦੀ ਜ਼ਿਲ੍ਹਾ ਟੀਮ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਵਾਰਤਾਲਾਪ ਕੀਤੀ ਗਈ।ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਹੁਸਨ ਲਾਲ ਸੂੰਢ ਪ੍ਰਸਨਲ ਸੈਕਟਰੀ ਅਤੇ ਗੁਰਕੀਰਤ ਸਿੰਘ ਖੇੜਾ ਚੇਅਰਮੈਨ ਆਰ ਟੀ ਆਈ ਸੋੱਲ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।

ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਵਿੱਚ ਪਾਣੀ ਅਤੇ ਹਵਾ ਦੂਸ਼ਿਤ ਹੋ ਰਹੀ ਹੈ ਇਸ ਨੂੰ ਬਚਾਉਣ ਲਈ ਦੀਵਾਲੀ ਦੇ ਤਿਉਹਾਰ ਮੌਕੇ ਆਸਿਤਬਾਜੀ ਨਾ ਚਲਾਈ ਜਾਵੇ ਅਤੇ ਛਾਂ ਦਾਰ, ਫੁੱਲ ਦਾਰ, ਫ਼ਲਦਾਰ ਅਤੇ ਮੈਡੀਕੇਟਡ ਬੂਟੇ ਲਗਾਏ ਜਾਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਕਲੀ ਦੁੱਧ ਤੋਂ ਬਣੀਆਂ ਵਸਤੂਆਂ ਨੂੰ ਇਸਤੇਮਾਲ ਨਾ ਕੀਤਾ ਜਾਵੇ ਕੁਝ ਲੋਕ ਆਪਣੀ ਥੋਹੜੇ ਬਹੁਤੇ ਪੈਸਿਆਂ ਦੇ ਲਾਲਚ ਵਿੱਚ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਇਸ ਮੌਕੇ ਡਾਕਟਰ ਖੇੜਾ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਜ਼ਿਲ੍ਹਾ ਇਕਾਈ ਭੰਗ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਅਹੁਦੇਦਾਰ ਨੋਟ ਕਥਨ ਕਿ ਜ਼ਿਲ੍ਹੇ ਦੇ ਦੁਬਾਰਾ ਚੋਣ 04 ਨਵੰਬਰ ਨੂੰ ਕੀਤੀ ਜਾਵੇ ਗੀ। ਹੋਰਨਾਂ ਤੋਂ ਇਲਾਵਾ ਮਨਪ੍ਰੀਤ ਸਿੰਘ, ਅਮਰੀਕ ਸਿੰਘ ਜ਼ਿਲ੍ਹਾ ਉਪ ਪ੍ਰਧਾਨ ਯੂਥ ਵਿੰਗ,ਨਾਰੇਸ ਪਾਲ, ਹੈਰੀ ਸਿੰਘ, ਅੰਕਿਤ ਵਰਮਾ ਅਤੇ ਸਰਬਜੀਤ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।