ਮਨੁੱਖੀ ਅਧਿਕਾਰ ਮੰਚ ਵਲੋ ਮੋਰਿੰਡਾ ਵਿਖੇ ਗਰੀਨ ਕਲੀਨ ਦਿਵਾਲੀ ਸਬੰਧੀ ਸੈਮੀਨਾਰ ਕਰਵਾਇਆ

ਮਨੁੱਖੀ ਅਧਿਕਾਰ ਮੰਚ ਵਲੋ ਮੋਰਿੰਡਾ ਵਿਖੇ ਗਰੀਨ ਕਲੀਨ ਦਿਵਾਲੀ ਸਬੰਧੀ ਸੈਮੀਨਾਰ ਕਰਵਾਇਆ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਮਨੁੱਖੀ ਅਧਿਕਾਰ ਮੰਚ ਪੰਜਾਬ ਇੰਡੀਆ ਵਲੋਂ ਬਲਾਕ ਮੋਰਿੰਡਾ ਦੇ ਨਿਓ ਮਾਨ ਹਸਪਤਾਲ ਵਿਖੇ ਮੈਡੀਕਲ ਸੇੈਲ ਚੇਅਰਮੈਨ ਡਾਕਟਰ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਗਰੀਨ ਕਲੀਨ ਦਿਵਾਲੀ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਚ ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਡਾ ਜਸਵੰਤ ਸਿੰਘ ਖੇਡ਼ਾ, ਸਰਪਰਸਤ ਡਾ ਰਾਮਜੀ ਲਾਲ,ਇਸਤਰੀ ਵਿੰਗ ਕੌਮੀ ਪ੍ਰਧਾਨ ਪ੍ਰਿਤਪਾਲ ਕੌਰ,ਮੁੱਖ ਬੁਲਾਰਾ ਪੰਜਾਬ ਸੁਖਜਿੰਦਰ ਸਿੰਘ ਬਖਲੌਰ, ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਅਮਰੀਕ ਸਿੰਘ,ਪਰਮਿੰਦਰ ਕੌਰ ਜ਼ਿਲਾ ਪ੍ਰਧਾਨ ਇਸਤਰੀ ਵਿੰਗ ਮੁਹਾਲੀ ਨੇ ਵਿਸ਼ੇਸ਼ ਰੂਪ ਚ ਸ਼ਿਰਕਤ ਕੀਤੀ  । ਇਸ ਸੈਮੀਨਾਰ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਨੂੰ ਸਭ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦਿਨੋਂ ਦਿਨ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਸਾਨੂੰ ਸਭ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਹੈ ਕਿ ਸਾਨੂੰ ਗਰੀਨ ਅਤੇ ਕਲੀਨ ਦੀਵਾਲੀ ਮਨਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਚ ਅਕਸਰ ਹੀ ਦੁਕਾਨਦਾਰਾਂ ਵੱਲੋਂ ਮਠਿਆਈਆਂ ਵਿੱਚ ਮਿਲਾਵਟ ਕਰ ਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾਂਦਾ ਹੈ ਜੋ ਕਿ ਮਨੁੱਖੀ ਜੀਵਨ ਲਈ ਘਾਤਕ ਹੈ। ਇਸ ਮੌਕੇ ਡਾ ਗੁਰਸੇਵਕ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਪੰਜਾਬ ਦੇ ਉਨ੍ਹਾਂ ਜਿਵੇਂ ਜ਼ਿਲ੍ਹਿਆਂ ਜਿਨ੍ਹਾਂ ਨੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਗਿਫਟ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਹਰਭਜਨ ਸਿੰਘ ਜੱਲੋਵਾਲ,ਨਰਿੰਦਰ ਕੌਰ ਮੰਡੇਰ, ਧਰਮ ਸਿੰਘ, ਜੀਵਨ ਕੁਮਾਰ ਬਾਲੂ, ਐੱਸਐੱਫ ਧੀਵਾਨ, ਸੁਖਜੀਤ ਸਿੰਘ ਰੱਤੂ, ਮੋਹਨ ਸਿੰਘ ਰੱਤੂ, ਵੀਨਾ ਕੁਮਾਰੀ, ਗੁਰਕੀਰਤ ਸਿੰਘ ਖੇੜਾ, ਰਾਜਵਿੰਦਰ ਕੌਰ,ਡਾ ਸੰਦੀਪ ਕੌਰ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਮੈਂਬਰ ਸਾਹਿਬਾਨ ਹਾਜ਼ਰ ਸਨ।