ਸਰਬਜੀਤ ਸੈਣੀ ਨੇ ਔਰਤਾਂ ਦੇ ਹੱਕਾਂ ਪ੍ਰਤੀ ਕੀਤੀ ਜਾਗਰੂਕਤਾ ਮੀਟਿੰਗ

ਸਰਬਜੀਤ ਸੈਣੀ ਨੇ ਔਰਤਾਂ ਦੇ ਹੱਕਾਂ ਪ੍ਰਤੀ ਕੀਤੀ ਜਾਗਰੂਕਤਾ ਮੀਟਿੰਗ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਮਨੁੱਖੀ ਅਧਿਕਾਰ ਮੰਚ ਦੀ ਇੱਕ ਅਹਿਮ ਮੀਟਿੰਗ ਸਟੇਟ ਚੰਡੀਗੜ੍ਹ ਦੇ ਸੈਕਟਰ 33 ਵਿਖੇ ਮੈਡਮ ਪ੍ਰਿਤਪਾਲ ਕੌਰ ਕੌਮੀਂ ਪ੍ਰਧਾਨ ਇਸਤਰੀ ਵਿੰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਬਜੀਤ ਕੌਰ ਸੈਣੀ ਸੀਨੀਅਰ ਮੀਤ ਪ੍ਰਧਾਨ ਇਸਤਰੀ ਵਿੰਗ ਚੰਡੀਗੜ੍ਹ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਇਸ ਮੌਕੇ ਔਰਤ ਵਰਗ ਨੂੰ ਆ ਰਹੀਆਂ ਔਕੜਾਂ ਦੇ ਸੰਬੰਧ ਵਿੱਚ ਔਰਤਾਂ ਨੂੰ ਵੱਡੇ ਪੱਧਰ ਤੇ ਇਕੱਠੇ ਕਰਕੇ ਸਮਾਜ ਅੰਦਰ ਆ ਰਹੀਆਂ ਸਮਾਜਿਕ ਬੁਰਿਆਈਆਂ ਉਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮੈਡਮ ਇਕਬਾਲ ਕੌਰ ਮੀਤ ਪ੍ਰਧਾਨ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਔਰਤਾਂ ਨੂੰ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਲਈ ਮਨੁੱਖੀ ਅਧਿਕਾਰ ਮੰਚ ਦੀ ਚੰਡੀਗੜ੍ਹ ਇਕਾਈ ਨਾਲ ਸਾਂਝ ਪਾ ਲੈਣੀ ਚਾਹੀਦੀ ਹੈ। ਕਿਉਂਕਿ ਮੰਚ ਦੀ ਹਰ ਮਹੀਨੇ ਬੈਠਕ ਬੁਲਾਈ ਜਾਂਦੀ ਹੈ ਜਿਸ ਕਿਸੇ ਨੂੰ ਕਿਸੇ ਵੀ ਕਿਸਮ ਦੀ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ ਉਸ ਦੇ ਆਏ ਮਸਲੇ ਤੇ ਮੀਟਿੰਗ ਵਿੱਚ ਗ਼ੌਰ ਕੀਤੀ ਜਾਂਦੀ ਹੈ। ਸਰਬਜੀਤ ਕੌਰ ਸੈਣੀ ਨੇ ਆਈਆਂ ਹੋਈਆਂ ਸਮੂਹ ਔਰਤਾਂ ਨੂੰ ਮੰਚ ਦੀ ਉਨ੍ਹਾਂ ਦੇ ਹੱਕਾਂ ਪ੍ਰਤੀ ਵਿਸਤਾਰ ਪੂਰਵਕ ਜਾਣੂ ਕਰਵਾਇਆ। ਹੋਰਨਾਂ ਤੋਂ ਇਲਾਵਾ ਮਨਪ੍ਰੀਤ ਕੌਰ, ਮਨਦੀਪ ਕੌਰ, ਮਨਜੀਤ ਕੌਰ, ਪਰਮਜੀਤ ਕੌਰ, ਮੀਨਾ ਸੌਖੀ,ਨੀਰਾ ਗੁਪਤਾ, ਪਰਮਿੰਦਰ ਕੌਰ,ਮੀਨੂੰ ਚਾਵਲਾ, ਰਾਣੀ ਕਮਲੇਸ਼,ਸੀਨੂੰ ਗੁਪਤਾ,ਇੰਸੂ ਸੌਖੀ ਅਤੇ ਮਨਦੀਪ ਕੌਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।