ਨਗਰ-ਕੀਰਤਨ ਅਤੇ ਸਿਮਰਨਜੀਤ ਸਿੰਘ ਮਾਨ ਦੇ ਡੈਪੂਟੇਸ਼ਨ ਨੂੰ ਕਸ਼ਮੀਰ ਜਾਣ ਤੋਂ ਰੋਕਣਾ ਜ਼ਬਰ ਦੀ ਇੰਤਹਾ : ਟਿਵਾਣਾ

ਨਗਰ-ਕੀਰਤਨ ਅਤੇ ਸਿਮਰਨਜੀਤ ਸਿੰਘ ਮਾਨ ਦੇ ਡੈਪੂਟੇਸ਼ਨ ਨੂੰ ਕਸ਼ਮੀਰ ਜਾਣ ਤੋਂ ਰੋਕਣਾ ਜ਼ਬਰ ਦੀ ਇੰਤਹਾ : ਟਿਵਾਣਾ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 18 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- “ਗਿਆਨੀ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਵਿਚ ਕੰਮ ਕਰ ਰਹੀ ਸਿੱਖ ਸਦਭਾਵਨਾ ਦਲ ਵੱਲੋਂ ਜੋ ਅੱਜ ਮਿਤੀ 18 ਅਕਤੂਬਰ ਨੂੰ ਫ਼ਤਹਿਗੜ੍ਹ ਸਾਹਿਬ ਤੋਂ ਸੰਗਰੂਰ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਨਗਰ ਕੀਰਤਨ ਸੁਰੂ ਹੋਣਾ ਸੀ, ਉਸਨੂੰ ਫ਼ਤਹਿਗੜ੍ਹ ਸਾਹਿਬ ਦੇ ਪ੍ਰਸ਼ਾਸ਼ਨ ਤੇ ਪੁਲਿਸ ਵੱਲੋ ਲੰਮੇ ਸਮੇ ਤੱਕ ਜ਼ਬਰੀ ਰੋਕੀ ਰੱਖਣਾ ਫਿਰ ਚਰਨਾਰਥਲ ਅਤੇ ਸੁਹਾਗਹੇੜੀ ਵਿਖੇ ਇਸੇ ਤਰ੍ਹਾਂ ਵਿਘਨ ਪਾਉਣ ਦੀਆਂ ਕਾਰਵਾਈਆ ਪ੍ਰਤੱਖ ਕਰਦੀਆ ਹਨ ਕਿ ਹਿੰਦੂਤਵ ਹੁਕਮਰਾਨ ਆਪਣੇ ਹਿੰਦੂਤਵ ਏਜੰਡੇ ਨੂੰ ਲਾਗੂ ਕਰਨ ਲਈ ਜੋਰ-ਸੋਰ ਨਾਲ ਅਮਲ ਕਰਨ ਲੱਗ ਪਿਆ ਹੈ । ਇਸੇ ਲੜੀ ਦੀ ਕੜੀ ਵਿਚ ਜਦੋ ਸ. ਸਿਮਰਨਜੀਤ ਸਿੰਘ ਮਾਨ ਮੈਬਰ ਪਾਰਲੀਮੈਟ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ 25 ਮੈਬਰੀ ਡੈਪੂਟੇਸ਼ਨ ਨਾਲ ਅਮਨਮਈ ਅਤੇ ਜਮਹੂਰੀਅਤ ਢੰਗ ਨਾਲ ਕਸ਼ਮੀਰ ਜਾ ਰਹੇ ਸਨ, ਤਾਂ ਉਨ੍ਹਾਂ ਨੂੰ ਜੰਮੂ ਦੀ ਸਰਹੱਦ ਲਖਨਪੁਰ ਵਿਖੇ ਬਿਨ੍ਹਾਂ ਕਿਸੇ ਆਧਾਰ ਤੋਂ ਜ਼ਬਰੀ ਰੋਕ ਲਿਆ ਗਿਆ । ਇਹ ਅਮਲ ਪ੍ਰਤੱਖ ਕਰਦੇ ਹਨ ਕਿ ਸਿੱਖ ਕੌਮ ਤੇ ਪੰਜਾਬੀ ਤਾਂ ਇਥੋ ਦੇ ਵਿਧਾਨ ਅਤੇ ਕਾਨੂੰਨ ਦੇ ਦਾਇਰੇ ਵਿਚ ਰਹਿੰਦੇ ਹੋਏ ਆਪਣੀਆ ਸਮਾਜਿਕ, ਰਾਜਨੀਤਿਕ, ਧਾਰਮਿਕ ਕਾਰਵਾਈਆ ਕਰ ਰਹੇ ਹਨ । ਲੇਕਿਨ ਇਥੋ ਦੇ ਹੁਕਮਰਾਨ ਡੂੰਘੀਆ ਸਾਜਿ਼ਸਾਂ ਰਚਕੇ ਅਮਨ ਦੇ ਪੁਜਾਰੀ ਪੰਜਾਬੀਆਂ ਅਤੇ ਸਿੱਖਾਂ ਉਤੇ ਜੁਲਮ ਕਰਕੇ ਖੁਦ ਹੀ ਭੜਕਾਹਟ ਪੈਦਾ ਕਰ ਰਹੇ ਹਨ ਤਾਂ ਕਿ ਅਜਿਹੇ ਅਮਲਾਂ ਰਾਹੀ ਪਹਿਲੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਮਾਹੌਲ ਗੰਧਲਾ ਕੀਤਾ ਜਾ ਸਕੇ । ਫਿਰ ਉਨ੍ਹਾਂ ਉਤੇ ਦੋਸ਼ ਲਗਾਕੇ ਸਮੁੱਚੇ ਇੰਡੀਆ ਅਤੇ ਕੌਮਾਂਤਰੀ ਪੱਧਰ ਤੇ ਬਦਨਾਮ ਕਰਨ ਦੇ ਮਨਸੂਬਿਆ ਨੂੰ ਪੂਰਨ ਕੀਤਾ ਜਾ ਸਕੇ । ਜਦੋਕਿ ਦੋਵੇ ਸਥਾਨਾਂ ਲਖਨਪੁਰ ਅਤੇ ਫਤਹਿਗੜ੍ਹ ਸਾਹਿਬ ਵਿਖੇ ਕਿਸੇ ਵੀ ਪੰਜਾਬੀ ਜਾਂ ਸਿੱਖ ਨੇ ਨਾ ਤਾਂ ਕੋਈ ਗੈਰ ਕਾਨੂੰਨੀ ਅਮਲ ਕੀਤਾ ਹੈ ਅਤੇ ਨਾ ਹੀ ਸਮਾਜ ਵਿਚ ਕਿਸੇ ਤਰ੍ਹਾਂ ਦੀ ਨਫ਼ਰਤ, ਵਿਤਕਰੇ ਪੈਦਾ ਕਰਨ ਦੀ ਕੋਈ ਰਤੀਭਰ ਵੀ ਗੱਲ ਕੀਤੀ ਹੈ । ਫਿਰ ਅਜਿਹਾ ਮਾਹੌਲ ਉਸਾਰਣ ਲਈ ਇੰਡੀਆ ਦੇ ਮੌਜੂਦਾ ਕੱਟੜਵਾਦੀ ਹਿੰਦੂਤਵ ਸੋਚ ਵਾਲੇ ਲੋਕ ਹੀ ਜਿ਼ੰਮੇਵਾਰ ਨਹੀ ਹਨ ? ਉਹ ਪੰਜਾਬੀਆਂ ਅਤੇ ਸਿੱਖਾਂ ਨੂੰ ਵਿਧਾਨ ਦੀ ਧਾਰਾ 14, 19, 21 ਰਾਹੀ ਮਿਲੇ ਬਰਾਬਰਤਾ, ਆਜਾਦੀ ਨਾਲ ਵਿਚਰਣ, ਵਿਚਾਰ ਪ੍ਰਗਟ ਕਰਨ ਜਾਂ ਅਮਨਮਈ ਢੰਗ ਨਾਲ ਰੋਸ਼ ਵਿਖਾਵੇ ਕਰਨ ਦੇ ਮਿਲੇ ਅਧਿਕਾਰਾਂ, ਹੱਕਾਂ ਨੂੰ ਹੁਣ ਕੌਣ ਕੁੱਚਲ ਰਿਹਾ ਹੈ ?”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੰਮੂ ਦੇ ਲਖਨਪੁਰ ਸਰਹੱਦ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਡੈਪੂਟੇਸਨ ਨਾਲ ਜੰਮੂ ਪੁਲਿਸ ਤੇ ਪ੍ਰਸ਼ਾਸ਼ਨ ਵੱਲੋ ਅਤੇ ਫ਼ਤਹਿਗੜ੍ਹ ਸਾਹਿਬ ਵਿਖੇ ਗਿਆਨੀ ਬਲਦੇਵ ਸਿੰਘ ਵਡਾਲਾ ਦੇ ਪ੍ਰਬੰਧ ਹੇਠ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਸੰਗਰੂਰ ਤੱਕ ਜਾਣ ਵਾਲੇ ਨਗਰ ਕੀਰਤਨ ਨੂੰ ਥਾਂ-ਥਾਂ ਤੇ ਜ਼ਬਰੀ ਰੋਕ ਕੇ ਕੀਤੀਆ ਜਾਣ ਵਾਲੀਆ ਅਪਮਾਨਿਤ ਕਾਰਵਾਈਆ ਲਈ ਇੰਡੀਆ ਦੇ ਹਿੰਦੂਤਵ ਹੁਕਮਰਾਨਾਂ ਦੀਆਂ ਸਿੱਖ ਵਿਰੋਧੀ ਸਾਜਿ਼ਸਾਂ ਅਤੇ ਪੰਜਾਬ ਦੇ ਪ੍ਰਸ਼ਾਸ਼ਨ ਤੇ ਪੁਲਿਸ ਵੱਲੋ ਪੰਜਾਬੀਆਂ ਤੇ ਸਿੱਖਾਂ ਨਾਲ ਕੀਤੇ ਜਾ ਰਹੇ ਗੈਰ ਕਾਨੂੰਨੀ ਅਤੇ ਗੈਰ ਇਖਲਾਕੀ ਵਿਵਹਾਰ ਅਤੇ ਵਰਤਾਰੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਤੋ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਸਰਬੱਤ ਦਾ ਭਲਾ ਚਾਹੁੰਣ ਵਾਲੀ ਸਿੱਖ ਕੌਮ ਅਤੇ ਪੰਜਾਬੀਆਂ ਨਾਲ ਹੁਕਮਰਾਨ ਅਤਿ ਅਪਮਾਨਜਨਕ ਢੰਗ ਨਾਲ ਵਿਧਾਨਿਕ ਅਤੇ ਇਖਲਾਕੀ ਨਿਯਮ ਦੇ ਵਿਰੁੱਧ ਜਾ ਕੇ ਹੁਕਮਰਾਨ ਵਿਵਹਾਰ ਕਰਦਾ ਨਜਰ ਆ ਰਿਹਾ ਹੈ, ਇਹ ਤਾਂ ਸਿੱਖ ਕੌਮ ਅਤੇ ਸਮੁੱਚੀਆ ਘੱਟ ਗਿਣਤੀ ਕੌਮਾਂ ਲਈ ਵੱਡੀ ਖ਼ਤਰੇ ਦੀ ਘੰਟੀ ਹੈ । ਕਿਉਂਕਿ ਸਭ ਕਾਇਦੇ, ਕਾਨੂੰਨ, ਇਖਲਾਕੀ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਅਮਨਮਈ, ਅਨੁਸਾਸਨ ਢੰਗ ਨਾਲ ਜਾ ਰਹੇ ਨਗਰ ਕੀਰਤਨ ਨੂੰ ਰੋਕਣਾ ਅਤੇ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਰਗੀ ਜਮਹੂਰੀਅਤ ਅਤੇ ਅਮਨ ਪਸੰ਼ਦ ਸਖਸੀਅਤ ਦੀ ਅਗਵਾਈ ਵਿਚ ਆਪਣੇ ਹੀ ਮੁਲਕ ਦੇ ਦੂਸਰੇ ਸੂਬੇ ਕਸਮੀਰ ਵਿਚ ਜਾਣ ਤੋ ਰੋਕਣ ਦੀ ਕਾਰਵਾਈ ਪ੍ਰਤੱਖ ਕਰਦੀ ਹੈ ਕਿ ਹੁਕਮਰਾਨ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਵੱਖਰੇ ਕਾਨੂੰਨ ਅਤੇ ਨਿਯਮਾਂ ਰਾਹੀ ਵੇਖ ਰਿਹਾ ਹੈ ਅਤੇ ਬਹੁਗਿਣਤੀ ਨੂੰ ਹੋਰ ਕਾਨੂੰਨ ਨਾਲ । ਜੋ ਇਕ ਹੀ ਮੁਲਕ, ਇਕ ਹੀ ਵਿਧਾਨ ਅਧੀਨ ਜ਼ਬਰ-ਜੁਲਮ ਦੀ ਇੰਤਹਾ ਹੈ ।

ਉਨ੍ਹਾਂ ਕਿਹਾ ਕਿ ਜੋ ਪੰਜਾਬੀ ਅਤੇ ਸਿੱਖ ਆਗੂ ਜਾਂ ਸਵਾਰਥੀ ਲੋਕ ਇੰਡੀਆ ਦੇ ਹੁਕਮਰਾਨਾਂ ਦਾ ਗੁਣਗਾਣ ਕਰਦੇ ਨਜਰ ਆ ਰਹੇ ਹਨ, ਉਨ੍ਹਾਂ ਨੂੰ ਇਹ ਗੱਲ ਪ੍ਰਤੱਖ ਰੂਪ ਵਿਚ ਸਮਝ ਲੈਣੀ ਚਾਹੀਦੀ ਹੈ ਕਿ ਕੁਝ ਸਮਾਂ ਪਹਿਲੇ ਪੰਜਾਬ ਦੇ ਸੈਂਟਰ ਲੁਧਿਆਣਾ ਵਿਖੇ ਇਕ ਨਿਰਦੋਸ਼ ਗੁਰਸਿੱਖ ਨੌਜ਼ਵਾਨ ਦੇ ਹੱਥ ਬੰਨ੍ਹਕੇ 5-6 ਪਰਵਾਸੀ ਹਿੰਦੂ ਮਜਦੂਰਾਂ ਵੱਲੋ ਬਹੁਤ ਬੇਰਹਿੰਮੀ ਅਤੇ ਵੈਹਸੀਆਨਾ ਢੰਗ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਚੁੱਕੀ ਹੈ ਅਤੇ ਜਿਸ ਸਾਜਿਸ ਅਧੀਨ ਅੱਜ ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਵਿਰੁੱਧ ਇਸਾਈ ਭਰਾਵਾ ਨੂੰ ਖੜ੍ਹਾ ਕਰਕੇ ਪੰਜਾਬ ਦੇ ਮਾਹੌਲ ਨੂੰ ਕੁੜੱਤਣ ਭਰਿਆ ਬਣਾਇਆ ਜਾ ਰਿਹਾ ਹੈ, ਉਸ ਤੋ ਸਪੱਸਟ ਹੋ ਜਾਂਦਾ ਹੈ ਕਿ ਹੁਕਮਰਾਨਾਂ ਨੇ ਅਮਲੀ ਰੂਪ ਵਿਚ ‘ਹਿੰਦੂ ਰਾਸਟਰ’ ਦਾ ਅਣਐਲਾਨੇ ਰੂਪ ਵਿਚ ਲਾਗੂ ਕਰ ਦਿੱਤਾ ਹੈ ਅਤੇ ਉਸੇ ਮੰਦਭਾਵਨਾ ਭਰੀ ਸੋਚ ਅਧੀਨ ਜੰਮੂ ਦੇ ਲਖਨਪੁਰ ਵਿਖੇ ਸ. ਸਿਮਰਨਜੀਤ ਸਿੰਘ ਮਾਨ, ਫਤਹਿਗੜ੍ਹ ਸਾਹਿਬ ਵਿਖੇ ਗਿਆਨੀ ਬਲਦੇਵ ਸਿੰਘ ਵਡਾਲਾ ਦੀ ਜਥੇਬੰਦੀ ਸਿੱਖ ਸਦਭਾਵਨਾ ਦਲ ਵੱਲੋ ਕੱਢੇ ਜਾ ਰਹੇ ਨਗਰ ਕੀਰਤਨ ਨੂੰ ਰੋਕਣ ਦੀਆਂ ਉਚੇਚੇ ਤੌਰ ਤੇ ਕਾਰਵਾਈਆ ਕੀਤੀਆ ਗਈਆ ਹਨ । ਜਿਸ ਤੋ ਜਾਪਦਾ ਹੈ ਆਉਣ ਵਾਲੇ ਸਮੇ ਵਿਚ ਘੱਟ ਗਿਣਤੀ ਕੌਮਾਂ ਉਤੇ ਇਹ ਸਰਕਾਰੀ ਜ਼ਬਰ ਕੇਵਲ ਵੱਧੇਗਾ ਹੀ ਨਹੀ ਬਲਕਿ ਹਿੰਦੂ-ਮੁਸਲਮਾਨਾਂ, ਹਿੰਦੂ-ਸਿੱਖਾਂ, ਸਿੱਖਾਂ-ਇਸਾਈਆ ਆਦਿ ਕੌਮਾਂ ਵਿਚ ਸਾਜਿਸਾਂ ਰਚਕੇ ਪੰਜਾਬ ਦੇ ਮਾਹੌਲ ਨੂੰ ਫਿਰ ਹੁਕਮਰਾਨ ਮਰਹੂਮ ਇੰਦਰਾ ਗਾਂਧੀ ਦੇ ਸਮੇ ਵਾਲਾ ਹੀ ਬਣਾਉਣ ਜਾ ਰਹੇ ਹਨ । ਜਿਸ ਤੋ ਸਮੁੱਚੇ ਪੰਜਾਬੀਆਂ, ਸਿੱਖ ਕੌਮ, ਹਿੰਦੂ ਕੌਮ, ਮੁਸਲਿਮ ਕੌਮ ਅਤੇ ਇਸਾਈ ਕੌਮ ਦੇ ਸੂਝਵਾਨ ਆਗੂਆਂ ਅਤੇ ਨਿਵਾਸੀਆ ਨੂੰ ਹਰ ਖੇਤਰ ਵਿਚ ਸੁਚੇਤ ਰਹਿਕੇ ਆਪਣੀਆ ਇਨਸਾਨੀ ਅਤੇ ਮਨੁੱਖਤਾ ਪੱਖੀ ਜਿ਼ੰਮੇਵਾਰੀਆ ਨੂੰ ਪੂਰਨ ਕਰਨਾ ਹੋਵੇਗਾ । ਤਾਂ ਕਿ ਫਿਰ ਤੋ ਇਹ ਹਿੰਦੂਤਵ ਏਜੰਡੇ ਵਾਲੀਆ ਪਾਰਟੀਆ ਬੀਜੇਪੀ-ਆਰ.ਐਸ.ਐਸ, ਕਾਂਗਰਸ, ਕਾਮਰੇਡ, ਆਈ.ਬੀ. ਰਾਅ ਆਦਿ ਏਜੰਸੀਆ ਪੰਜਾਬ ਜੋ ਗੁਰੂਆਂ, ਪੀਰਾਂ, ਫਕੀਰਾਂ, ਪੈਗੰਬਰਾਂ ਦੀ ਪਵਿੱਤਰ ਧਰਤੀ ਹੈ, ਉਸਨੂੰ ਲਾਬੂ ਲਗਾਕੇ ਫਿਰ ਤੋ ਇਸ ਧਰਤੀ ਉਤੇ ਲਹੂ-ਲੁਹਾਨ ਨਾ ਕਰ ਸਕਣ ਅਤੇ ਸਾਨੂੰ ਸਭ ਘੱਟ ਗਿਣਤੀ ਕੌਮਾਂ ਨੂੰ ਬਦਨਾਮ ਕਰਨ ਵਿਚ ਕਾਮਯਾਬ ਨਾ ਹੋ ਸਕਣ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਸਭ ਕੌਮਾਂ, ਧਰਮਾਂ ਵਿਚ ਵਿਚਰ ਰਹੇ ਇਨਸਾਨੀਅਤ ਪੱਖੀ ਆਗੂ ਅਤੇ ਸਖਸ਼ੀਅਤਾਂ ਇਸ ਅਤਿ ਨਾਜੁਕ ਸਮੇ ਵਿਚ ਅੱਗੇ ਆ ਕੇ ਆਪਣੀਆ ਇਨਸਾਨੀਅਤ ਪੱਖੀ ਜਿ਼ੰਮੇਵਾਰੀਆ ਨਿਭਾਉਣਗੇ ਅਤੇ ਹਕੂਮਤੀ ਨਫਰਤ ਭਰੀਆ ਸਾਜਿ਼ਸਾਂ ਨੂੰ ਕੌਮਾਂਤਰੀ ਚੌਰਾਹੇ ਵਿਚ ਨੰਗਾਂ ਕਰਕੇ ਇਨ੍ਹਾਂ ਦੇ ਮਨਸੂਬਿਆ ਨੂੰ ਅਸਫਲ ਬਣਾਉਣ ਦੀ ਜਿ਼ੰਮੇਵਾਰੀ ਨਿਭਾਉਣਗੇ ।