ਮੀਨਾ ਦੇਵੀ ਨੇ ਕੀਤੀ ਮੰਚ ਵਿੱਚ ਨਵੀਂ ਸ਼ਮੂਲੀਅਤ -ਡਾਕਟਰ ਖੇੜਾ

ਮੀਨਾ ਦੇਵੀ ਨੇ ਕੀਤੀ ਮੰਚ ਵਿੱਚ ਨਵੀਂ ਸ਼ਮੂਲੀਅਤ -ਡਾਕਟਰ ਖੇੜਾ

ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ
: ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਵੱਲੋਂ ਬਲਾਕ ਖਰੜ ਵਿਖੇ ਜੀਵਨ ਕੁਮਾਰ ਬਾਲੂ ਜ਼ਿਲ੍ਹਾ ਪ੍ਰਧਾਨ ਅਤੇ ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਜਿਲ੍ਹਾ ਮੋਹਾਲੀ ਦੀ ਸਾਂਝੀ ਪ੍ਰਧਾਨਗੀ ਹੇਠ ਮੀਟਿੰਗ ਕਰਵਾਈ ਗਈ।ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਅਤੇ ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਵੱਲੋਂ ਮੀਨਾ ਦੇਵੀ ਨੂੰ ਮੰਚ ਵਿੱਚ ਸ਼ਮੂਲੀਅਤ ਕਰਵਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸਮਾਜ ਦੇ ਭਲੇ ਲਈ ਸੰਸਥਾ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਦੁੱਧ ਤੋਂ ਬਣੀਆਂ ਵਸਤੂਆਂ ਨੂੰ ਇਸਤੇਮਾਲ ਨਾ ਕੀਤਾ ਜਾਵੇ। ਕਿਉਂਕਿ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਲੋਕ ਮਠਿਆਈਆਂ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਦਾ ਭੰਡਾਰ ਕਰਕੇ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਹਨ। ਇਸ ਗੱਲ ਤੇ ਮੰਚ ਦੇ ਮੈਂਬਰ ਅਤੇ ਅਹੁਦੇਦਾਰ ਬੇਹੱਦ ਚਿੰਤਿਤ ਹਨ ਸਮਾਜ ਸੇਵਕ ਲੋਕ ਹਮੇਸ਼ਾ ਲੋਕਾਂ ਦਾ ਭਲਾ ਚਾਹੁੰਦੇ ਹਨ। ਮੀਨਾ ਦੇਵੀ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਜੋ ਮੈਨੂੰ ਜ਼ੁਮੇਵਾਰੀ ਦਿਤੀ ਗਈ ਹੈ ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੀ। ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਜੱਲੋਵਾਲ ਉਪ ਚੇਅਰਮੈਨ ਪੰਜਾਬ, ਗੁਰਕੀਰਤ ਸਿੰਘ ਖੇੜਾ ਚੇਅਰਮੈਨ ਆਰ ਟੀ ਆਈ ਸੋੱਲ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਵਿਜੈ ਕੁਮਾਰ ਅਡਵਾਈਜ਼ਰ, ਸੀਮਾ ਰਾਣੀ ਵਰਮਾ, ਪ੍ਰੀਤਾ ਦੇਵੀ, ਕਿ੍ਰਸਨ ਕੁਮਾਰ, ਰਾਮ ਸਿੰਘ, ਸੰਜੀਵ ਕੁਮਾਰ ਐਡਵਾਇਜ਼ਰ ਆਰ ਟੀ ਆਈ ਸੋੱਲ ਅਤੇ ਜਸਪ੍ਰੀਤ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ