ਆਸ਼ਿਸ਼ ਮਿਸ਼ਰਾ ਦੀ ਜਮਾਨਤ ਅਪੀਲ ਤੇ ਜੁਆਬ ਦੇਣ ਲਈ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਦਿੱਤਾ ਦੋ ਹਫਤਿਆਂ ਦਾ ਸਮਾਂ

ਆਸ਼ਿਸ਼ ਮਿਸ਼ਰਾ ਦੀ ਜਮਾਨਤ ਅਪੀਲ ਤੇ ਜੁਆਬ ਦੇਣ ਲਈ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਦਿੱਤਾ ਦੋ ਹਫਤਿਆਂ ਦਾ ਸਮਾਂ

ਕਿਸਾਨ ਵਿਰੋਧੀ ਬਿੱਲ ਦੇ ਹੋ ਰਹੇ ਪ੍ਰਦਰਸ਼ਨ ਵਿਚ ਕੁਲ ਅੱਠ ਜਣਿਆ ਦੀ ਹੋਈ ਸੀ ਮੌਤ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 17 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):-ਲੱਖੀਮਪੁਰ ਖੇੜੀ ਹਿੰਸਾ ਮਾਮਲੇ ਵਿਚ ਨਾਮਜਦ ਦੋਸ਼ੀ ਆਸ਼ਿਸ਼ ਮਿਸ਼ਰਾ ਵਲੋਂ ਸੁਪਰੀਮ ਕੋਰਟ ਅੰਦਰ ਲਗਾਈ ਗਈ ਜਮਾਨਤ ਅਪੀਲ ਤੇ ਸੁਣਵਾਈ ਕਰਦਿਆਂ ਉਤਰ ਪ੍ਰਦੇਸ਼ ਸਰਕਾਰ ਨੂੰ ਆਪਣਾ ਜੁਆਬ ਦਾਖਿਲ ਕਰਣ ਲਈ ਦੋ ਹਫਤਿਆਂ ਦਾ ਸਮਾਂ ਦਿੱਤਾ ਹੈ । ਜਿਕਰਯੋਗ ਹੈ ਕਿ ਇਲਾਹਾਬਦ ਅਦਾਲਤ ਵਲੋਂ ਮਿਸ਼ਰਾ ਨੂੰ ਦਿੱਤੀ ਗਈ ਜਮਾਨਤ 26 ਜੁਲਾਈ ਨੂੰ ਖਾਰਿਜ ਕਰ ਦਿੱਤੀ ਗਈ ਸੀ । ਇਸ ਮਾਮਲੇ ਦੀ ਅਗਲੀ ਸੁਣਵਾਈ ਜਸਟਿਸ ਬੀ ਆਰ ਗਵਈ ਅਤੇ ਨਾਗਰਾਠਨ 7 ਨਵੰਬਰ ਨੂੰ ਕਰਣਗੇ ।

ਲਖੀਮਪੁਰ ਖੇੜੀ ਵਿਚ ਕਿਸਾਨ ਸਰਕਾਰ ਵਲੋਂ ਕਿਸਾਨ ਵਿਰੋਧੀ ਬਿੱਲ ਲਾਗੂ ਕਰਣ ਦਾ ਵਿਰੋਧ ਕਰ ਰਹੇ ਸਨ ਤੇ ਓਸੇ ਪ੍ਰਦਰਸ਼ਨ ਵਿਚ ਮਿਸ਼ਰਾ ਦੀ ਐਸ ਯੂ ਵੀਂ ਹੇਠ ਚਾਰ ਕਿਸਾਨ, ਇਕ ਪੱਤਰਕਾਰ ਆ ਗਏ ਸਨ ਜਿਸ ਉਪਰੰਤ ਭੜਕੀ ਹਿੰਸਾ ਵਿਚ ਕੁਲ ਅੱਠ ਜਣਿਆ ਦੀ ਮੌਤ ਹੋ ਗਈ ਸੀ ।