ਜ਼ਿਲ੍ਹਾ ਮੋਹਾਲੀ ਵਿਖੇ ਕਰਵਾਈ ਗਈ ਮਹੀਨਾਵਾਰ ਮੀਟਿੰਗ : ਡਾਕਟਰ ਖੇੜਾ

ਜ਼ਿਲ੍ਹਾ ਮੋਹਾਲੀ ਵਿਖੇ ਕਰਵਾਈ ਗਈ ਮਹੀਨਾਵਾਰ ਮੀਟਿੰਗ : ਡਾਕਟਰ ਖੇੜਾ

ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ: ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਵੱਲੋਂ ਬਲਾਕ ਖਰੜ  ਸਥਿਤ ਨੇੜੇ ਦਾਣਾ ਮੰਡੀ ਖਰੜ ਵਿਖੇ ਮਹੀਨਾਵਾਰ ਮੀਟਿੰਗ ਜੀਵਨ ਕੁਮਾਰ ਬਾਲੂ ਅਤੇ ਪਰਮਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਦੀ ਸਾਂਝੀ ਪ੍ਰਧਾਨਗੀ ਹੇਠ ਕਰਵਾਈ ਗਈ । ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀਂ ਉਪ ਪ੍ਰਧਾਨ ਯੂਥ ਵਿੰਗ ਪ੍ਰਭਪ੍ਰੀਤ ਸਿੰਘ ਅਤੇ ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।

ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਐਨ ਜੀ ਓ ਦੀਆਂ ਪਾਵਰਾ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਨਹੀਂ। ਪੂਰੇ ਸੰਸਾਰ ਨੂੰ ਸਯੁੰਕਤ ਰਾਸ਼ਟਰ ਯੂ,ਐਨ, ਓ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਣਾ ਪੈਂਦਾ ਹੈ। ਐਵੇਂ ਹੀ ਪੂਰੇ ਸੰਸਾਰ ਵਿੱਚ ਸਿਹਤ ਸੰਭਾਲ ਸਬੰਧੀ ਜੋ ਵੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਉਹ ਕੇਵਲ ਵਰਲਡ ਸਿਹਤ ਆਰਗੀਨਾਇਜੇਸ਼ਐਨ ਹੀ ਆਪਣੀਆਂ ਸੇਵਾਵਾਂ ਦੇ ਕੇ ਚਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਕੀਤੇ ਗਏ ਸਮਾਜਿਕ ਕੰਮਾਂ ਨੂੰ ਹਰ ਪੱਧਰ ਸਰਾਇਆ ਜਾ ਰਿਹਾ ਹੈ। ਸਮਾਜ ਸੇਵਕਾਂ ਚਾਹੀਦਾ ਹੈ ਕਿ ਉਹ ਵੱਧ ਚੜ੍ਹ ਕੇ ਇਕ ਪਲੇਟਫਾਰਮ ਉਪਰ ਇੱਕਠੇ ਹੋ ਕੇ ਕੰਮ ਕਰਨ ਨੂੰ ਪਹਿਲ ਦੇਣ। ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਜੱਲੋਵਾਲ, ਸਰਬਜੀਤ ਕੌਰ ਸੈਣੀ ਸੀਨੀਅਰ ਮੀਤ ਪ੍ਰਧਾਨ , ਮਨਦੀਪ ਕੌਰ ਉਪ ਪ੍ਰਧਾਨ, ਅੰਗਰੇਜ਼ ਸਿੰਘ ਚੇਅਰਮੈਨ, ਜਗਦੀਪ ਸਿੰਘ ਚੇਅਰਮੈਨ ਯੂਥ ਵਿੰਗ, ਪ੍ਰਿੰਸ ਸ਼ਾਹ ਚੇਅਰਮੈਨ, ਸੰਜੀਵ ਕੁਮਾਰ ਐਡਵਾਇਜ਼ਰ, ਗੁਰਬਚਨ ਸਿੰਘ, ਗੁਰਜੀਤ ਸਿੰਘ, ਅਤੇ ਜਸਪ੍ਰੀਤ ਸਿੰਘ, ਅਮਿਤ ਗੁਪਤਾ,ਬਨੀਤਾ ਦੇਵੀ ਉਪ ਚੇਅਰਮੈਨ ਆਰ ਟੀ ਆਈ ਸੋੱਲ ਅਤੇ ਹਰਜੀਤ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।