ਸਿਮਰਨ ਸੇਠੀ ਪ੍ਰਧਾਨ ਦਿੱਲੀ ਦਾ ਕੀਤਾ ਸਨਮਾਨ -ਡਾਕਟਰ ਖੇੜਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਦਿੱਲੀ : ਮਨੁੱਖੀ ਅਧਿਕਾਰ ਮੰਚ ਦੀ ਐਨ ਸੀ ਆਰ ਦਿੱਲੀ ਦੀ ਇਕਾਈ ਨੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਜਿਸ ਵਿਚ ਪ੍ਰਧਾਨਗੀ ਮਨੇਸ ਕੁਮਾਰ ਯਾਦਵ ਕੌਮੀ ਉਪ ਚੇਅਰਮੈਨ ਨੇ ਕੀਤੀ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਸਰਪ੍ਰਸਤ ਡਾਕਟਰ ਰਾਮ ਜੀ ਲਾਲ, ਸੁਖਜਿੰਦਰ ਸਿੰਘ ਬਖਲੋਰ ਮੁੱਖ ਬੁਲਾਰਾ ਪੰਜਾਬ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀਂ ਚੀਫ਼ ਅਡਵਾਈਜ਼ਰ ਆਰ ਟੀ ਆਈ ਪਰਮਜੀਤ ਭੱਲੋਵਾਲ , ਅਮਿਤ ਗੁਪਤਾ ਕੋਆਰਡੀਨੇਟਰ ਪੰਜਾਬ ਅਤੇ ਹਰਦੀਸ ਕੌਰ ਛੋਕਰ ਕੌਮੀ ਜੁਆਇੰਟ ਸਕੱਤਰ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੀਟਿੰਗ ਵਿੱਚ ਹਰ ਕੰਮ ਲਈ ਅੱਗੇ ਹੋ ਕੇ ਕਰਨ ਵਾਲੀ ਪ੍ਰਧਾਨ ਇਸਤਰੀ ਵਿੰਗ ਐਨ ਸੀ ਆਰ ਦਿੱਲੀ ਮੈਡਮ ਸਿਮਰਨ ਸੇਠੀ ਦੇ ਕੰਮਾਂ ਨੂੰ ਦੇਖਦੇ ਹੋਏ ਮੰਚ ਵੱਲੋਂ ਸਪੈਸ਼ਲ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੰਸਥਾ ਵੱਲੋਂ ਲੋਹੜੀ ਮਨਾਉਣ ਲਈ ਵੀ ਡਿਉਟੀਆਂ ਲਗਾਈਆਂ ਗਈਆਂ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸੰਸਥਾ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਤੇ ਵੀ ਪਹਿਲਾਂ ਦੀ ਤਰ੍ਹਾਂ ਹਰ ਸਾਲ ਆਪਣੇ ਉਲੀਕੇ ਗਏ ਪ੍ਰੋਗਰਾਮ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ ਕਿਉਂਕਿ ਅਗਾਂਹ ਵਧੂ ਸੋਚ ਰੱਖਣ ਵਾਲੇ ਅਹੁਦੇਦਾਰ ਹਮੇਸ਼ਾ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਇਸ ਮੌਕੇ ਡਾਕਟਰ ਸਿਮਰਨ ਸੇਠੀ ਨੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਦਿੱਤਾ ਗਿਆ ਸਨਮਾਨ ਮੈਨੂੰ ਹੋਰ ਜਿਆਦਾ ਜ਼ੁਮੇਵਾਰੀ ਨਾਲ ਕੰਮ ਕਰਨ ਲਈ ਹਮੇਸ਼ਾ ਪ੍ਰੇਰਿਤ ਕਰਦਾ ਰਹੇ ਗਾ। ਹੋਰਨਾਂ ਤੋਂ ਇਲਾਵਾ ਅਨਿਤਾ ਗੌਤਮ, ਅਮਰੀਕ ਸਿੰਘ, ਅੰਮ੍ਰਿਤਾ ਪੁਰੀ, ਅਸਲਾਮ ਬਾਈ ਚੇਅਰਮੈਨ ਸਲਾਹਕਾਰ ਕਮੇਟੀ ਯੂ,ਪੀ, ਪਰਮਜੀਤ ਸਿੰਘ, ਹਰਪਾਲ ਸਿੰਘ ਭੁੱਲਰ, ਭੁਪਿੰਦਰ ਕੌਰ, ਜਗਤਾਰ ਸਿੰਘ, ਜੀਵਨ ਕੁਮਾਰ ਬਾਲੂ, ਪਰਮਿੰਦਰ ਕੌਰ, ਸੀਮਾ ਰਾਣੀ ਵਰਮਾ, ਪ੍ਰੀਤਾ ਦੇਵੀ,ਵੀਨੀਤਾ ਦੇਵੀ ਅਤੇ ਪ੍ਰਭਪ੍ਰੀਤ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।
Comments (0)