ਨਵੀਆਂ ਹਦਾਇਤਾਂ ਜਾਰੀ ਕਰਨ ਲਈ ਕੀਤੀਆਂ ਵਿਚਾਰਾਂ  -ਡਾਕਟਰ ਖੇੜਾ 

ਨਵੀਆਂ ਹਦਾਇਤਾਂ ਜਾਰੀ ਕਰਨ ਲਈ ਕੀਤੀਆਂ ਵਿਚਾਰਾਂ  -ਡਾਕਟਰ ਖੇੜਾ 

ਅੰਮ੍ਰਿਤਸਰ ਟਾਈਮਜ਼ ਬਿਊਰੋ


ਪਟਿਆਲਾ-16 ਦਸੰਬਰ , ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਪਟਿਆਲਾ ਵੱਲੋਂ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਵੜੈਚ ਦੀ ਪ੍ਰਧਾਨਗੀ ਹੇਠ ਕਰਵਾਈ ਗਈ ‌ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਕੌਮੀ ਸਰਪ੍ਰਸਤ ਡਾਕਟਰ ਰਾਮ ਜੀ ਲਾਲ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਕੌਮੀ ਅਡਵਾਈਜ਼ਰ ਬੁੱਧੀਜੀਵੀ ਸੈਲ ਮੱਖਣ ਗੁਪਤਾ, ਹੁਸਨ ਲਾਲ ਸੂੰਢ ਪ੍ਰਸਨਲ ਸੈਕਟਰੀ, ਸੁਖਜਿੰਦਰ ਸਿੰਘ ਬਖਲੋਰ ਮੁੱਖ ਬੁਲਾਰਾ ਪੰਜਾਬ ਅਤੇ ਅਮਿਤ ਗੁਪਤਾ ਲੱਕੀ ਕੋਆਰਡੀਨੇਟਰ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।ਇਸ ਮੌਕੇ ਸੰਸਥਾ ਦੇ ਮੁੱਖ ਅਹੁਦੇਦਾਰਾਂ ਨੇ ਨਵੇਂ ਸਾਲ ਲਈ ਨਵੀਆਂ ਹਦਾਇਤਾਂ ਲਈ ਵਿਚਾਰ ਵਟਾਂਦਰਾ ਕਰਦੇ ਹੋਏ ਸਮੂਹ ਮੈਂਬਰ ਅਤੇ ਅਹੁਦੇਦਾਰਾਂ ਲਈ ਹਦਾਇਤਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਸੰਸਥਾ ਉਨ੍ਹਾਂ ਮੈਂਬਰ ਅਤੇ ਅਹੁਦੇਦਾਰਾਂ ਦੀ ਹਮੇਸ਼ਾ ਰਿਣੀ ਰਹੇਗੀ ਜਿਨ੍ਹਾਂ ਨੇ ਸੱਚੇ ਦਿਲੋਂ ਸਮਾਜ ਸੇਵਾ ਨੂੰ ਸਵੀਕਾਰ ਕਰਕੇ ਸਮਾਜਿਕ ਕੁਰੀਤੀਆਂ ਨੂੰ ਠੱਲ੍ਹ ਪਾਉਣ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਸਟੇਟ ਅਤੇ ਨੈਸ਼ਨਲ ਟੀਮ ਦੀ ਜਲਦੀ ਹੀ ਇੱਕ ਅਹਿਮ ਮੀਟਿੰਗ ਬੁਲਾਈ ਜਾਵੇ ਗੀ । ਜਿਸ ਵਿਚ ਕੁਝ ਨਵੀਆਂ ਵਿਚਾਰਾਂ ਕੀਤੀਆਂ ਜਾਣਗੀਆਂ। ਹੋਰਨਾਂ ਤੋਂ ਇਲਾਵਾ ਸੁਸ਼ੀਲ ਕੁਮਾਰ ਜ਼ਿਲ੍ਹਾ ਚੇਅਰਮੈਨ, ਸੰਦੀਪ ਕੁਮਾਰ ਸ਼ਰਮਾ ਮੀਤ ਪ੍ਰਧਾਨ,ਪ੍ਰਿੰਅਕਾ ਸ਼ਰਮਾ ਚੇਅਰਪਰਸਨ ਇਸਤਰੀ ਵਿੰਗ, ਦਿਵਿਆ ਜਯੋਤੀ, ਜੈਸਮੀਨ ਸ਼ਰਮਾ, ਰੋਹਿਤ ਹਾਂਡਾ ਪ੍ਰਧਾਨ ਯੂਥ ਵਿੰਗ ਅਤੇ ਹਰਜੀਤ ਕੌਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।