ਸਰਕਾਰੀ ਸਕੂਲ ਡਡਹੇੜੀ ਵਿੱਚ ਲਗਾਏ ਗਏ ਪੌਦੇ -ਡਾਕਟਰ ਖੇੜਾ
ਅੰਮ੍ਰਿਤਸਰ ਟਾਈਮਜ਼
ਮੋਹਾਲੀ: ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਫਤਿਹਗੜ੍ਹ ਸਾਹਿਬ ਦੇ ਬਲਾਕ ਅਮਲੋਹ ਦੇ ਪਿੰਡ ਡਡਹੇੜੀ ਦੇ ਸਰਕਾਰੀ ਸਕੂਲ ਵਿੱਚ ਮੰਚ,ਸਾਂਝ ਕੇਂਦਰ , ਸੁਵਿਧਾ ਕੇਂਦਰ ਅਤੇ ਟਰੈਫਿਕ ਪੁਲਿਸ ਵੱਲੋਂ ਸਕੂਲ ਦੇ ਵਿੱਚ ਪੌਦੇ ਲਗਾਏ ਗਏ ।ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ, ਹਰਭਜਨ ਸਿੰਘ ਜੱਲੋਵਾਲ ਉਪ ਚੇਅਰਮੈਨ ਪੰਜਾਬ, ਦਲਬਾਰਾ ਸਿੰਘ ਮੀਤ ਪ੍ਰਧਾਨ ਪੰਜਾਬ, ਕੁਲਵਿੰਦਰ ਸਿੰਘ ਏ, ਐਸ, ਆਈ, ਇੰਨਚਾਰਜ ਸਾਂਝ ਕੇਂਦਰ ਫਤਹਿਗੜ੍ਹ ਸਾਹਿਬ,ਕੇਵਲ ਸਿੰਘ ਏ, ਐਸ, ਆਈ,ਸਾਂਝ ਕੇਂਦਰ ਮੰਡੀ ਗੋਬਿੰਦਗੜ੍ਹ, ਹੰਸ ਰਾਜ ਏ, ਐਸ, ਆਈ, ਟਰੈਫਿਕ ਪੁਲਿਸ ਮੰਡੀ ਗੋਬਿੰਦਗੜ੍ਹ ਅਤੇ ਸਕੂਲ ਸਟਾਫ਼ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਅਲੱਗ ਅਲੱਗ ਬੁਲਾਰਿਆਂ ਨੇ ਵਾਤਾਵਰਨ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਬੱਚਿਆਂ ਨੂੰ ਸ਼ੁੱਧ ਵਾਤਾਵਰਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਵਿਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਦਿਆਰਥੀਆਂ ਨੂੰ ਆਪਣੀਆਂ ਪੁਸਤਕਾਂ ਨਾਲ ਪਿਆਰ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੰਚ ਦੇ ਮੁੱਖੀ ਅਤੇ ਹੰਸ ਰਾਜ ਏ ਐਸ ਆਈ ਨੇ ਪੌਦਿਆਂ ਨੂੰ ਵਧੀਆ ਤਰੀਕੇ ਨਾਲ ਪਾਲਣ ਪੋਸ਼ਣ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕਰਨ ਲਈ ਵੀ ਆਖਿਆ। ਸਕੂਲ ਦੇ ਸਟਾਫ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ ਗਿਆ। ਹਰਭਜਨ ਸਿੰਘ ਜੱਲੋਵਾਲ ਨੇ ਧਾਰਮਿਕ ਸ਼ਬਦ ਰਾਹੀਂ
ਆਪਣੀ ਹਾਜ਼ਰੀ ਲਗਵਾਈ। ਹੋਰਨਾਂ ਤੋਂ ਇਲਾਵਾ ਹਰਬੰਸ ਕੌਰ,ਰਮਨ ਬਾਵਾ, ਮਨਦੀਪ ਕੌਰ ਸਾਂਝ ਕੇਂਦਰ ਫਤਹਿਗੜ੍ਹ ਸਾਹਿਬ,ਪਰਵੀਨ ਕੌਰ ਜਨਰਲ ਸਕੱਤਰ, ਗੁਰਜੰਟ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਪਰਮਜੀਤ ਕੌਰ, ਨਿਤਿਨ ਕੁਮਾਰ, ਚਰਨਜੀਤ ਸਿੰਘ ਅਤੇ ਸਮੂਹ ਸਟਾਫ ਆਦਿ ਨੇ ਵੀ ਆਪਣੀ ਹਾਜ਼ਰੀ ਲਗਵਾਈ।
Comments (0)