ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ ਤਸਵੀਰ ਸ੍ਰੀ ਦਰਬਾਰ ਸਾਹਿਬ ਦੇ ਅਜਾਇਬਘਰ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਲਗਾਣ ਦਾ ਧੰਨਵਾਦ: ਭਾਈ ਰੇਸ਼ਮ ਸਿੰਘ ਬੱਬਰ
ਧਰਮ ਯੁੱਧ ਮੋਰਚੇ ਵਿਚ ਸ਼ਹੀਦ ਹੋਏ ਤੇ ਹੋ ਰਹੇ ਸਮੂਹ ਸਿੰਘ, ਸਿੰਘਣੀਆਂ, ਭੁਜੰਗੀਆਂ ਅਤੇ ਬਜ਼ੁਰਗਾਂ ਦੀ ਇਕ ਅਲਗ ਸ਼ਹੀਦੀ ਗੈਲਰੀ ਬਣਾਈ ਜਾਏ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ 14 ਜੂਨ (ਮਨਪ੍ਰੀਤ ਸਿੰਘ ਖਾਲਸਾ):-ਪੰਜਾਬ ਦੇ ਨੌਜਵਾਨ ਸਿੱਖਾਂ ਦੀ ਨਸਲਕੁਸ਼ੀ ਕਰਨ ਦੇ ਜ਼ਿਮੇਵਾਰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ 31 ਅਗਸਤ 1995 ਨੂੰ ਮਨੁੱਖੀ ਬੰਬ ਬਣ ਗੱਡੀ ਚੜਾਨ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ ਤਸਵੀਰ ਅੱਜ ਸ੍ਰੀ ਦਰਬਾਰ ਸਾਹਿਬ ਦੇ ਅਜਾਇਬਘਰ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਲਗਾਈ ਗਈ ਹੈ। ਸ਼੍ਰੋਮਣੀ ਕਮੇਟੀ ਦਾ ਇਹ ਫੈਸਲਾ ਦੇਰੀ ਨਾਲ ਚੁਕਿਆ ਗਿਆ, ਦੁਰੁਸਤ ਕਦਮ ਹੈ ਜਿਸਦਾ ਅਸੀਂ ਭਾਈ ਰੇਸ਼ਮ ਸਿੰਘ ਬੱਬਰ, ਭਾਈ ਰਾਜਿੰਦਰ ਸਿੰਘ, ਭਾਈ ਜਤਿੰਦਰਬੀਰ ਸਿੰਘ, ਭਾਈ ਸਤਨਾਮ ਸਿੰਘ ਬੱਬਰ ਅਤੇ ਹੋਰ ਸਮੂਹ ਜਲਾਵਤਨੀ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਕਰਦੇ ਹਾਂ । ਉਨ੍ਹਾਂ ਕਿਹਾ ਕਿ ਪਹਿਲਾਂ ਜਿਤਨੇ ਵੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਹਨ ਉਨ੍ਹਾਂ ਕੋਲੋਂ ਹਮੇਸ਼ਾ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ ਫੋਟੋ ਅਜਾਇਬ ਘਰ ਵਿਚ ਲਗਾਣ ਦੀ ਸਾਡੀ ਮੰਗ ਰਹੀ ਹੈ ਜੋ ਓਹ ਪੂਰੀ ਨਹੀਂ ਕਰ ਸਕੇ ਸਨ । ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਇਹ ਮੰਗ ਪੂਰੀ ਕਰਦਿਆਂ ਇਤਿਹਾਸ ਵਿਚ ਆਪਣਾ ਨਾਂਅ ਦਰਜ਼ ਕਰਵਾ ਲਿਆ ਹੈ ਤੇ ਅਸੀ ਉਨ੍ਹਾਂ ਕੋਲੋਂ ਧਰਮ ਯੁੱਧ ਮੋਰਚੇ ਵਿਚ ਸ਼ਹੀਦ ਹੋਏ ਤੇ ਹੋ ਰਹੇ ਸਮੂਹ ਸਿੰਘ, ਸਿੰਘਣੀਆਂ, ਭੁਜੰਗੀਆਂ ਅਤੇ ਬਜ਼ੁਰਗਾਂ ਦੀ ਇਕ ਅਲਗ ਸ਼ਹੀਦੀ ਗੈਲਰੀ ਬਣਾਉਣ ਦੀ ਮੰਗ ਕਰਦੇ ਹਾਂ ਜਿਸ ਵਿਚ ਇਨ੍ਹਾਂ ਸਾਰਿਆਂ ਦੀ ਫੋਟੋਆਂ ਸ਼ੁਸ਼ੋਭਿਤ ਕਰਕੇ ਸੰਸਾਰ ਪੱਧਰ ਤੇ ਇਨ੍ਹਾਂ ਬਾਰੇ ਦਸਿਆ ਜਾ ਸਕੇ ਕਿ ਕਿਦਾਂ ਇਨ੍ਹਾਂ ਮਰਜੀਵੜਿਆ ਨੇ ਪੰਥ ਖਾਤਿਰ ਜ਼ੁਲਮੀ ਤੇ ਹੰਕਾਰੀ ਸਰਕਾਰ ਨਾਲ ਟਾਕਰਾ ਕਰਦਿਆਂ ਇਨ੍ਹਾਂ ਦੀ ਈਨ ਨਹੀਂ ਮੰਨੀ ਸਗੋਂ ਹਸ ਹਸ ਤਸੀਹੇ ਝੱਲ ਸ਼ਹਾਦਤ ਦੇਣ ਲਈ ਤਿਆਰ ਬਰ ਤਿਆਰ ਰਹੇ ਸਨ ।
Comments (0)