ਖਾਲਿਸਤਾਨੀ ਸਿੱਖ ਆਗੂ ਡਾਕਟਰ ਰਣਜੀਤ ਸਿੰਘ ਜੀ ਦਾ ਅਕਾਲ ਚਲਾਣਾ

ਖਾਲਿਸਤਾਨੀ ਸਿੱਖ ਆਗੂ ਡਾਕਟਰ ਰਣਜੀਤ ਸਿੰਘ ਜੀ ਦਾ ਅਕਾਲ ਚਲਾਣਾ
ਖਾਲਿਸਤਾਨੀ ਸਿੱਖ ਆਗੂ ਡਾਕਟਰ ਰਣਜੀਤ ਸਿੰਘ ਜੀ

ਅੰਮ੍ਰਿਤਸਰ ਟਾਈਮਜ਼  


ਫਰੀਮਾਂਟ:  ਸਿੱਖ ਯੂਥ ਆਫ ਅਮਰੀਕਾ ਅਤੇ ਨਿਊਯਾਰਕ ਸ਼ਹਿਰ ਦੇ ਸਿੱਖਾਂ ਦੇ ਖਾਲਿਸਤਾਨੀ ਸਿੱਖ ਆਗੂ ਡਾਕਟਰ ਰਣਜੀਤ ਸਿੰਘ ਜੀ ਅੱਜ 14 ਜੂਨ 2022 ਨੂੰ ਸਵੇਰੇ ਅਕਾਲ ਚਲਾਣਾ ਕਰ ਗਏ ਹਨ, ਉਹ 64 ਵਰ੍ਹਿਆਂ ਦੇ ਸਨ। ਉਹਨਾਂ ਦੀਆਂ ਸਿੱਖ ਕੌਮ ਪ੍ਰਤੀ ਕੀਤੀਆਂ ਸੇਵਾਵਾਂ ਕਰਕੇ ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ, ਜਿਥੇ ਉਹਨਾਂ ਨੇ ਅਮਰੀਕਾ ਆਉਣ ਤੋਂ ਪਹਿਲਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਚ ਵਿਦਿਆਰਥੀ ਹੁੰਦੇ ਹੋਏ ਹੀ ਖਾਲਿਸਤਾਨ ਲਈ ਚਲ ਰਹੇ ਸੰਘਰਸ਼ ਵਿਚ ਸੇਵਾਵਾਂ ਕੀਤੀਆਂ, ਓਥੇ ਅਮਰੀਕਾ 'ਚ ਆਕੇ ਵੀ ਉਹਨਾਂ ਅਪਣੇ ਅਕਾਲ ਚਲਾਣੇ ਤਕ ਸਿੱਖ ਕੌਮ ਦੀ ਆਜ਼ਾਦੀ ਲਈ ਜਦੋਜਹਿਦ ਲਗਾਤਾਰ ਜਾਰੀ ਰੱਖੀ।

ਉਹ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਏ ਹਨ। ਇਸ ਦੁੱਖ ਦੀ ਘੜੀ ਵਿੱਚ ਅਸੀਂ ਅਦਾਰਾ ਅੰਮ੍ਰਿਤਸਰ ਟਾਈਮਜ਼ ਡਾਕਟਰ ਰਣਜੀਤ ਸਿੰਘ ਜੀ ਦੇ ਪਰਿਵਾਰ ਨਾਲ ਦੁੱਖ ਦੀ ਸਾਂਝ ਪਾਉਂਦੇ ਹੋਏ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਅਕਾਲ ਪੁਰਖ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ