ਪੰਜਾਬਣ ਸਤਵਿੰਦਰ ਕੌਰ ਬਣੀ ਕੈਂਟ ਸਿਟੀ ਕੌਂਸਲ ਦੀ ਪ੍ਰਧਾਨ, ਸਰਬਸੰਮਤੀ ਨਾਲ ਹੋਈ ਚੋਣ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਭਾਰਤੀ ਮੂਲ ਦੀ ਪੰਜਾਬਣ ਸਤਵਿੰਦਰ ਕੌਰ ਸਰਬਸਮੰਤੀ ਨਾਲ ਕੈਂਟ ਸਿਟੀ ਕੌਂਸਲ ਦੀ ਪ੍ਰਧਾਨ ਚੁਣੀ ਗਈ ਹੈ। ਉਨਾਂ ਦਾ ਕਾਰਜਕਾਲ 2 ਸਾਲ ਦਾ ਹੋਵੇਗਾ। ਉਹ 7 ਮੈਂਬਰੀ ਸਿਟੀ ਕੌਂਸਲ ਦੀ ਪਿਛਲੇ 7 ਸਾਲਾਂ ਤੋਂ ਮੈਂਬਰ ਹੈ। ਸਤਵਿੰਦਰ ਕੌਰ ਨੇ ਪ੍ਰਧਾਨ ਬਿਲ ਬਾਇਸ ਦੀ ਜਗਾ ਲਈ ਹੈ ਜਿਨਾਂ ਨੇ ਪ੍ਰਧਾਨ ਦੇ ਅਹੁੱਦੇ ਲਈ ਉਸ ਨੂੰ ਨਾਮਜ਼ਦ ਕੀਤਾ ਸੀ। ਸਤਵਿੰਦਰ ਕੌਰ ਦੀ ਪ੍ਰਧਾਨ ਵਜੋਂ ਚੋਣ ਉਪਰੰਤ ਬਾਇਸ ਨੇ ਕਿਹਾ '' ਮੈਨੂੰ ਯਕੀਨ ਹੈ ਕਿ ਤੁਸੀਂ ਪੂਰੀ ਤਨਦੇਹੀ ਤੇ ਲਗਨ ਨਾਲ ਆਪਣਾ ਕੰਮ ਕਰੋਗੇ ਤੇ ਅਸੀਂ ਤੁਹਾਡਾ ਪੁਰਜੋਰ ਸਮਰਥਨ ਕਰਾਂਗੇ ਤੇ ਤੁਹਾਡੀ ਸਫਲਤਾ ਨੂੰ ਅਸੀਂ ਯਕੀਨੀ ਬਣਾਉਣ ਵਿਚ ਸਹਿਯੋਗ ਕਰਾਂਗੇ।'' ਸਤਵਿੰਦਰ ਕੌਰ ਨੇ ਬਾਇਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡਾ ਸਾਰਿਆਂ ਦਾ ਇਕੋ ਇਕ ਟੀਚਾ ਸਮਾਜ ਦੀ ਸੇਵਾ ਕਰਨਾ ਹੈ ਤੇ ਇਸ ਗਲ ਨੂੰ ਯਕੀਨੀ ਬਣਾਉਣਾ ਹੈ ਕਿ ਕੈਂਟ ਸਾਡੇ ਸਾਰਿਆਂ ਦੇ ਰਹਿਣ ਲਈ ਬੇਹਤਰ ਸਥਾਨ ਬਣੇ।
Comments (0)