104 ਸ਼ੋ੍ਮਣੀ ਕਮੇਟੀ ਦੀਆਂ ਅਹੁਦੇਦਾਰੀਆਂ ਤੇ ਸੀਟਾਂ 'ਵਿਚ ਸਿੱਖ ਬੀਬੀਆਂ ਨੂੰ ਨਹੀਂ ਮਿਲਦੀ ਯੋਗ ਪ੍ਰਤੀਨਿਧਤਾ

104 ਸ਼ੋ੍ਮਣੀ ਕਮੇਟੀ ਦੀਆਂ ਅਹੁਦੇਦਾਰੀਆਂ ਤੇ ਸੀਟਾਂ 'ਵਿਚ ਸਿੱਖ ਬੀਬੀਆਂ ਨੂੰ ਨਹੀਂ ਮਿਲਦੀ ਯੋਗ ਪ੍ਰਤੀਨਿਧਤਾ

• 85 ਮੈਂਬਰੀ ਹਾਊਸ 'ਵਿਚ ਸਿੱਖ ਬੀਬੀਆਂ ਲਈ ਹਨ ਕੇਵਲ 31 ਸੀਟਾਂ                                      

ਅੰਮ੍ਰਿਤਸਰ ਟਾਈਮਜ਼ ਬਿਊਰੋ

ਅੰਮਿ੍ਤਸਰ-ਹਾਲ ਹੀ ਵਿਚ  ਸ਼ੋ੍ਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਹੋਈ ਸਾਲਾਨਾ ਚੋਣ ਵਿਚ ਆਪਣੀ ਹੀ ਪਾਰਟੀ ਸ਼ੋ੍ਮਣੀ ਅਕਾਲੀ ਦਲ ਦੇ ਉਮੀਦਵਾਰ ਵਿਰੁੱੱਧ ਚੋਣ ਮੈਦਾਨ ਵਿਚ ਡਟਦਿਆਂ ਸ਼ੋ੍ਮਣੀ ਕਮੇਟੀ ਹਾਊਸ ਦੇ ਮੌਜੂਦਾ 157 ਮੈਂਬਰਾਂ ਵਿਚੋਂ 42 ਵੋਟਾਂ ਪ੍ਰਾਪਤ ਕਰਕੇ ਅਕਾਲੀ ਦਲ ਲਈ ਚੁਣੌਤੀ ਬਣਨ ਵਾਲੇ ਸ਼ੋ੍ਮਣੀ ਕਮੇਟੀ ਦੇ ਇਕੋ ਇਕ ਇਸਤਰੀ ਪ੍ਰਧਾਨ ਰਹੇ ਬੀਬੀ ਜਗੀਰ ਕੌਰ ਭਾਵੇਂ ਇਸ ਵਾਰ ਚੋਣ ਹਾਰ ਗਏ ਹਨ ਪਰ ਉਨ੍ਹਾਂ ਦੀ ਹਾਰ ਨੇ ਪੰਥਕ ਗਲਿਆਰਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਸਿੱਖ ਧਰਮ ਵਿਚ ਗੁਰੂ ਸਾਹਿਬਾਨ ਵਲੋਂ ਔਰਤਾਂ ਨੂੰ ਬਰਾਬਰ ਦਾ ਮਾਣ ਸਤਿਕਾਰ ਦਿੱਤੇ ਜਾਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਵਿਚ ਸ਼ੁਰੂ ਤੋਂ ਹੀ ਮਰਦਾਂ ਦਾ ਹੀ ਬੋਲ ਬਾਲਾ ਰਿਹਾ ਹੈ ਤੇ ਔਰਤਾਂ ਨੂੰ ਕੇਵਲ ਮੈਂਬਰੀਆਂ ਤੇ ਵੋਟ ਦੇਣ ਦੇ ਅਧਿਕਾਰ ਤੱਕ ਹੀ ਸੀਮਤ ਰੱਖਿਆ ਜਾਂਦਾ ਹੈ ।ਬੀਬੀ ਜਗੀਰ ਕੌਰ ਭਾਵੇਂ ਸ਼ੋ੍ਮਣੀ ਕਮੇਟੀ ਦੀ ਪਹਿਲੀ ਔਰਤ ਪ੍ਰਧਾਨ ਹੋਣ ਦਾ ਚਾਰ ਵਾਰ ਮਾਣ ਪ੍ਰਾਪਤ ਕਰ ਚੁੱਕੇ ਹਨ ਪਰ ਸ਼ੋ੍ਮਣੀ ਕਮੇਟੀ ਦੇ ਬਾਕੀ ਅਹੁਦੇਦਾਰਾਂ ਵਿਚ ਸਿੱਖ ਬੀਬੀਆਂ ਨੂੰ ਯੋਗ ਨੁੁਮਾਇੰਦਗੀ ਕਦੇ ਵੀ ਨਹੀਂ ਮਿਲੀ।ਸ਼ੋ੍ਮਣੀ ਕਮੇਟੀ ਮੌਜੂਦਾ ਹਾਊਸ ਦੀ ਗੱਲ ਕਰੀਏ ਤਾਂ 185 ਮੈਂਬਰੀ ਹਾਊਸ ਵਿਚ ਔਰਤਾਂ ਲਈ ਰਾਖਵੀਆਂ ਸੀਟਾਂ ਤੋਂ 31 ਬੀਬੀਆਂ ਸ਼ੋ੍ਮਣੀ ਕਮੇਟੀ ਮੈਂਬਰ ਵਜੋਂ ਚੋਣ ਲੜ ਕੇ ਹਾਊਸ ਵਿਚ ਆਪਣੇ ਹਲਕਿਆਂ ਦੀਆਂ ਬੀਬੀਆਂ ਦੀ ਪ੍ਰਤੀਨਿੱਧਤਾ ਕਰਦੀਆਂ ਹਨ ਤੇ ਇਹ ਕੇਵਲ 17 ਪ੍ਰਤੀਸ਼ਤ ਦੇ ਕਰੀਬ ਬਣਦੀ ਹੈ ।ਦੋ ਬੀਬੀਆਂ ਪਿਛਲੇ ਸਮੇਂ ਦੌਰਾਨ ਅਕਾਲ ਚਲਾਣਾ ਵੀ ਕਰ ਚੁੱਕੀਆਂ ਹਨ । ਇਸ ਵਾਰ 9 ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ ਅਹੁਦੇਦਾਰਾਂ ਦੀ ਚੋਣ ਦੌਰਾਨ ਪ੍ਰਧਾਨ ਅਤੇ ਬਾਕੀ ਅਹੁਦੇਦਾਰਾਂ ਦੇ ਨਾਲ ਨਾਲ ਅੰਤਿ੍ੰ ਕਮੇਟੀ ਮੈਂਬਰਾਂ ਵਿਚ ਸ਼ੋ੍ਮਣੀ ਅਕਾਲੀ ਦਲ ਵਲੋਂ ਕਿਸੇ ਵੀ ਔਰਤ ਮੈਂਬਰ ਨੂੰ ਸ਼ਾਮਿਲ ਨਹੀਂ ਕੀਤਾ ਗਿਆ, ਜਦੋਂ ਕਿ ਪ੍ਰਧਾਨਗੀ ਅਹੁਦੇ ਲਈ ਮੁੱਖ ਟੱਕਰ ਦੇਣ ਵਾਲੇ ਬੀਬੀ ਜਗੀਰ ਕੌਰ 42 ਵੋਟਾਂ ਪ੍ਰਾਪਤ ਕਰਨ ਵਿਚ ਕਾਮਯਾਬ ਰਹੇ ਹਨ ।ਇਜਲਾਸ ਦੇ ਖਤਮ ਹੁੰਦਿਆਂ ਹੀ ਹਾਕਮ ਧਿਰ ਨਾਲ ਸਬੰਧਿਤ ਕੁੱਝ ਔਰਤ ਮੈਂਬਰਾਂ ਵਲੋਂ ਹੀ ਇਸ ਵਾਰ ਦੀਆਂ ਅਹੁਦੇਦਾਰੀਆਂ ਵਿਚ ਇਕ ਵੀ ਬੀਬੀ ਨੂੰ ਪ੍ਰਤੀਨਿੱਧਤਾ ਨਾ ਦੇਣ ਲਈ ਕਰੜਾ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ ਆਨਨ-ਫਾਨਨ ਵਿਚ ਇਕ ਮਰਦ ਮੈਂਬਰ ਸਰਵਨ ਸਿੰਘ ਕੁਲਾਰ ਦਾ ਨਾਂਅ ਕੱਟ ਕੇ ਇਕ ਇਸਤਰੀ ਮੈਂਬਰ ਬੀਬੀ ਗੁਰਿੰਦਰ ਕੌਰ ਭੋਲੂਵਾਲ ਨੂੰ ਅੰਤਿ੍ੰਗ ਕਮੇਟੀ ਵਿਚ ਸ਼ਾਮਿਲ ਕਰਨਾ ਪਿਆ ।ਬੀਬੀ ਕਿਰਨਜੋਤ ਕੌਰ ਭਾਵੇਂ ਕਾਫੀ ਵਰੇ ਪਹਿਲਾਂ ਇਸ ਸੰਸਥਾ ਦੇ ਜਨਰਲ ਸਕੱਤਰ ਰਹਿ ਚੁੱਕੇ ਹਨ, ਪਰ ਇਸ ਤੋਂ ਬਾਅਦ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਜਾਂ ਜਨਰਲ ਸਕੱਤਰ ਦੇ ਅਹਿਮ ਅਹੁਦਿਆਂ 'ਤੇ ਵੀ ਕਿਸੇ ਔਰਤ ਮੈਂਬਰ ਨੂੰ ਸੇਵਾ ਕਰਨ ਦਾ ਮਾਣ ਨਹੀਂ ਬਖਸ਼ਿਆ ਗਿਆ । ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ, ਜਿਨ੍ਹਾਂ ਦੀ ਗਿਣਤੀ 8 ਦੇ ਕਰੀਬ ਹੁੰਦੀ ਹੈ, ਵਿਚ ਵੀ ਇਸ ਵਾਰ ਕੋਈ ਵੀ ਬੀਬੀ ਸ਼ਾਮਿਲ ਨਹੀਂ ਹੈ । ਗੁਰਦੁਆਰਾ ਐਕਟ ਅਨੁਸਾਰ 1966 ਦੀਆਂ ਚੋਣਾਂ ਦੌਰਾਨ ਸਿੱਖ ਔਰਤਾਂ ਵਾਸਤੇ 31 ਦੇ ਕਰੀਬ ਸੀਟਾਂ ਰਾਖਵੀਆਂ ਕੀਤੀਆਂ ਗਈਆਂ ਸਨ, ਜੋ ਕਿ ਉਨ੍ਹਾਂ ਦੀ ਆਬਾਦੀ ਦੇ ਮੁਤਾਬਕ ਹੁਣ ਇਹ ਗਿਣਤੀ ਕਾਫੀ ਘੱਟ ਹੈ । ਮੌਜੂਦਾ ਹਾਊਸ ਵਿਚ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ 28, ਹਰਿਆਣਾ ਤੋਂ 2 ਅਤੇ ਚੰਡੀਗੜ੍ਹ ਤੋਂ ਇਕ ਔਰਤ ਮੈਂਬਰ ਚੋਣਾਂ ਜਿੱਤ ਕੇ ਆਈਆਂ ਹੋਈਆਂ ਹਨ ।ਜ਼ਿਲ੍ਹਾ ਸੰਗਰੂਰ ਤੋਂ ਸਭ ਤੋਂ ਵੱਧ ਚਾਰ ਮੈਂਬਰ, ਅੰਮਿ੍ਤਸਰ ਤੋਂ 3, ਗੁਰਦਾਸਪੁਰ, ਜਲੰਧਰ, ਲੁਧਿਆਣਾ, ਬਠਿੰਡਾ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਪਟਿਆਲਾ ਤੋਂ 2-2 ਅਤੇ ਮੁਕਤਸਰ ਸਾਹਿਬ, ਹੁਸ਼ਿਆਰਪੁਰ ਤੇ ਰੋਪੜ ਜ਼ਿਲਿ੍ਹਆਂ ਤੋਂ 1-1 ਮੈਂਬਰ ਸ਼ਾਮਿਲ ਹਨ ।ਦੂਜੇ ਪਾਸੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਤੇ ਅਤੇ ਸ਼ਹੀਦ ਭਗਤ ਸਿੰਘ ਨਗਰ ਤੋਂ ਕੋਈ ਵੀ ਔਰਤ ਮੈਂਬਰ ਸ਼ਾਮਿਲ ਨਹੀਂ ਹੈ ।