ਸਿੱਖ ਕੌਮ ਦੀ ਆਜ਼ਾਦੀ ਦੇ ਜੰਗ ਦੌਰਾਨ ਜਿਹੜੇ ਹਕੂਮਤੀ ਜੁਲਮ ਹੋਏ ਹਨ, ਉਨ੍ਹਾਂ ਦੀ ਆਵਾਜ਼ ਪਾਰਲੀਮੈਂਟ ਵਿਚ ਕੌਣ ਉਠਾਏਗਾ ? : ਮਾਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 5 ਜੂਨ (ਮਨਪ੍ਰੀਤ ਸਿੰਘ ਖਾਲਸਾ):- “ਖ਼ਾਲਸਾ ਪੰਥ ਨੇ ਜਦੋਂ ਵੀ ਮੈਨੂੰ ਜਿਤਾਕੇ ਪਾਰਲੀਮੈਟ ਵਿਚ ਭੇਜਿਆ ਹੈ, ਮੈਂ ਆਪਣੀ ਇਖਲਾਕੀ ਤੇ ਕੌਮੀ ਜਿੰਮੇਵਾਰੀ ਸਮਝਦੇ ਹੋਏ ਹਰ ਮਸਲੇ ਨੂੰ ਜਾਂ ਸਿੱਖ ਕੌਮ ਉਤੇ ਹੋਏ ਜ਼ਬਰ ਜੁਲਮ ਨੂੰ ਬਾਦਲੀਲ ਢੰਗ ਨਾਲ ਪਾਰਲੀਮੈਟ ਵਿਚ ਉਠਾਕੇ ਹੁਕਮਰਾਨਾਂ ਨੂੰ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਮਸਲਿਆ ਦੇ ਹੱਲ ਲਈ ਕੇਦਰਿਤ ਕਰਦੇ ਹੋਏ ਜਿੰਮੇਵਾਰੀ ਨਿਭਾਉਦਾ ਆ ਰਿਹਾ ਹਾਂ । ਖ਼ਾਲਿਸਤਾਨ ਦੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਦੌਰਾਨ ਜੋ ਸਿੱਖਾਂ ਉਤੇ ਜ਼ਬਰ ਜੁਲਮ ਹੋਏ, 1984 ਦਾ ਕਤਲੇਆਮ ਹੋਇਆ, ਖਾਲੜਾ ਸਾਹਿਬ ਦੀ ਜ਼ਬਰ ਦੀ ਰਿਪੋਰਟ ਜਾਰੀ ਹੋਈ, ਉਨ੍ਹਾਂ ਉਤੇ ਅਧਾਰਿਤ ਬਿਆਨ ਕਰਦੇ ਹੋਏ ਜੁਲਮ, ਫਿਰ ਸ੍ਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਜੈਸੰਕਰ, ਅਜੀਤ ਡੋਵਾਲ ਸੁਰੱਖਿਆ ਸਲਾਹਕਾਰ, ਆਈ.ਬੀ ਅਤੇ ਰਾਅ ਦੇ ਮੁੱਖੀ, ਸਾਬਕਾ ਰਾਅ ਮੁੱਖੀ ਸੰਮਤ ਗੋਇਲ ਵੱਲੋਂ ਸਾਂਝੇ ਤੌਰ ਤੇ ਸਿੱਖ ਕੌਮ ਦੀ ਇੰਡੀਆਂ ਵਿਚ ਗੱਲ ਕਰਨ ਵਾਲੇ ਸਿੱਖਾਂ ਅਤੇ ਬਾਹਰਲੇ ਮੁਲਕਾਂ ਵਿਚ ਗੱਲ ਕਰਨ ਵਾਲੇ ਸਿੱਖਾਂ ਨੂੰ ਮਾਰ ਮੁਕਾਉਣ ਦੀ ਮਨੁੱਖਤਾ ਵਿਰੋਧੀ ਹਕੂਮਤੀ ਨੀਤੀ ਉਤੇ ਅਮਲ ਕਰਦੇ ਹੋਏ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ ਅਤੇ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ, ਜੋ ਜ਼ਬਰ ਹੋ ਰਿਹਾ ਹੈ, ਉਸ ਨੂੰ ਵੀ ਨਿਰੰਤਰ ਉਠਾਉਦੇ ਹੋਏ ਸਿੱਖਾਂ ਦੇ ਕਾਤਲਾਂ ਉਤੇ 302 ਦੇ ਪਰਚੇ ਦਰਜ ਕਰਵਾਉਣ ਲਈ 2 ਵਾਰੀ ਆਵਾਜ ਉਠਾਈ ਹੈ, ਪਹਿਲਾ 09 ਫਰਵਰੀ 2023 ਅਤੇ ਦੂਜਾ 05 ਫਰਵਰੀ 2024 ਨੂੰ । ਹੁਣ ਜਦੋਂ ਸਿੱਖ ਕੌਮ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰਾਂ ਅਤੇ ਦਾਸ ਨੂੰ ਹਰਾ ਦਿੱਤਾ ਹੈ, ਤਾਂ ਇਨ੍ਹਾਂ ਸਭ ਮੁੱਦਿਆ ਉਤੇ ਪਾਰਲੀਮੈਟ ਵਿਚ ਕੌਣ ਆਵਾਜ਼ ਉਠਾਏਗਾ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਗਰੂਰ ਲੋਕ ਸਭਾ ਹਲਕੇ ਦੇ ਬਹੁਗਿਣਤੀ ਸਿੱਖਾਂ ਵੱਲੋ ਉਨ੍ਹਾਂ ਨੂੰ ਖੁਦ ਅਤੇ ਬਾਕੀ ਪੰਜਾਬ ਦੇ ਹਲਕਿਆ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਖੜ੍ਹੇ ਕੀਤੇ ਗਏ ਉਮੀਦਵਾਰਾਂ ਦੀ ਹੋਈ ਹਾਰ ਉਤੇ ਸਿੱਖ ਕੌਮ ਦੀ ਕਚਹਿਰੀ ਵਿਚ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸੱਕ 2024 ਦੀਆਂ ਚੋਣਾਂ ਵਿਚ ਦਾਸ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰਾਂ ਦੀ ਹਾਰ ਹੋਈ ਹੈ, ਪਰ ਗੁਰੂ ਦੇ ਸਿੱਖ ਕਦੀ ਵੀ ਆਤਮਿਕ ਤੌਰ ਤੇ ਹਾਰ ਨੂੰ ਪ੍ਰਵਾਨ ਨਹੀਂ ਕਰਦੇ । ਬਲਕਿ ਹੋਈ ਹਾਰ ਉਪਰੰਤ ਪਹਿਲੇ ਨਾਲੋ ਵੀ ਵਧੇਰੇ ਦ੍ਰਿੜਤਾ ਤੇ ਸਿੱਦਤ ਨਾਲ ਹੋਣ ਵਾਲੇ ਜ਼ਬਰ ਜੁਲਮਾਂ ਵਿਰੁੱਧ ਆਵਾਜ ਵੀ ਉਠਾਉਦੇ ਹਨ ਅਤੇ ਆਪਣੇ ਮਿਸਨ ਦੀ ਪ੍ਰਾਪਤੀ ਲਈ ਸਮੂਹਿਕ ਤਾਕਤ ਰਾਹੀ ਅੱਗੇ ਵੀ ਵੱਧਦੇ ਹਨ । ਲੇਕਿਨ ਅਸੀਂ ਇਸ ਸਮੇ ਸਿੱਖ ਕੌਮ ਦੇ ਫਤਵੇ ਨੂੰ ਪ੍ਰਵਾਨ ਕਰਦੇ ਹਾਂ ਅਤੇ ਜੋ ਦਸਵੇ ਪਾਤਸਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਇਨ ਗਰੀਬ ਸਿੱਖਨ ਕੋ ਦੇਊ ਪਾਤਸਾਹੀ’ ਦੇ ਸ਼ਬਦ ਉਚਾਰਕੇ ਸਿੱਖ ਕੌਮ ਦੀ ਬਾਦਸਾਹੀ ਅਤੇ ਆਜਾਦੀ ਨਿਮਾਣੇ ਸਿੱਖਾਂ ਨੂੰ ਪ੍ਰਦਾਨ ਕਰਨ ਦੀ ਗੱਲ ਕੀਤੀ ਹੈ ਅਤੇ ਜਿਸ ਸੋਚ ਅਧੀਨ ਹੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਅਤੇ ਹੋਰ ਸਿੰਘ ਸ਼ਹੀਦਾਂ ਨੇ ਸ਼ਹਾਦਤਾਂ ਦਿੱਤੀਆਂ ਹਨ । ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਨੇ ਸ਼ਹਾਦਤ ਤੋ ਪਹਿਲੇ ਜੋ ਇਹ ਬਚਨ ਕੀਤੇ ਸਨ ਕਿ ‘ਜਦੋਂ ਇੰਡੀਆ ਹਕੂਮਤ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਫ਼ੌਜਾਂ ਚਾੜ ਦੇਵੇਗੀ ਤਾਂ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ’ ਉਸ ਸੋਚ ਨੂੰ ਲੈਕੇ ਹੀ ਬੀਤੇ 40 ਸਾਲਾਂ ਤੋ ਨਿਧੱੜਕ ਹੋ ਕੇ ਸੁਹਿਰਦਤਾ ਨਾਲ ਖਾਲਸਾ ਪੰਥ ਦੀ ਆਜਾਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਆ ਰਹੇ ਹਾਂ ਅਤੇ ਇਹ ਖਾਲਿਸਤਾਨ ਦੀ ਜੰਗ ਮਿਸਨ ਦੀ ਪ੍ਰਾਪਤੀ ਤੱਕ ਹਰ ਕੀਮਤ ਤੇ ਜਾਰੀ ਰਹੇਗੀ ਅਤੇ ਸਾਡਾ ਇਕ-ਇਕ ਸਵਾਸ ਇਸ ਮਿਸਨ ਦੇ ਲੇਖੇ ਲੱਗੇਗਾ ।
ਉਨ੍ਹਾਂ ਸਮੁੱਚੇ ਖ਼ਾਲਸਾ ਪੰਥ ਨੂੰ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੇ 06 ਜੂਨ ਦੇ ਸ਼ਹੀਦੀ ਦਿਹਾੜੇ ਦੀ ਸੰਜ਼ੀਦਗੀ ਉਤੇ ਕੇਦਰਿਤ ਕਰਦੇ ਹੋਏ ਕਿਹਾ ਕਿ ਜਿਵੇ ਅਸੀਂ ਹਰ ਸਾਲ ਆਪਣੇ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਸਥਾਂਨ ਤੇ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਅਰਦਾਸ ਕਰਦੇ ਹਾਂ ਅਤੇ ਆਉਣ ਵਾਲੇ ਕੱਲ੍ਹ ਵੀ ਸਮੁੱਚੀ ਸਿੱਖ ਕੌਮ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਅਸਥਾਂਨ ਤੇ ਹੋਣ ਵਾਲੀ ਅਰਦਾਸ ਵਿਚ ਸਮੂਲੀਅਤ ਕਰੇ ਅਤੇ ਐਸ.ਜੀ.ਪੀ.ਸੀ. ਇਸ ਮਹਾਨ ਸਮਾਗਮ ਤੇ ਕਿਸੇ ਤਰ੍ਹਾਂ ਦੀਆਂ ਇੰਡੀਅਨ, ਪੰਜਾਬ ਦੀਆਂ ਫੋਰਸਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਦਰ ਚਿੱਟ ਕੱਪੜਿਆ ਵਿਚ ਦਾਖਲ ਹੋਣ ਦੀ ਬਿਲਕੁਲ ਇਜਾਜਤ ਨਾ ਦੇਵੇ । ਬਲਕਿ ਆਪਣੀ ਟਾਸਕ ਫੋਰਸ ਰਾਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਵਿਖੇ ਹੋਣ ਵਾਲੇ ਇਸ ਸ਼ਹੀਦੀ ਸਮਾਗਮ ਦੀਆਂ ਜਿੰਮੇਵਾਰੀਆ ਨੂੰ ਪੂਰਨ ਚੌਕਸੀ ਅਤੇ ਜਿੰਮੇਵਾਰੀ ਨਾਲ ਨਿਭਾਏ ਤਾਂ ਕਿ ਸਿੱਖ ਕੌਮ ਵੱਲੋ ਆਪਣੇ ਸ਼ਹੀਦਾਂ ਦੀਆਂ ਆਤਮਾਵਾ ਦੀ ਸ਼ਾਂਤੀ ਲਈ ਕੀਤੀ ਜਾਣ ਵਾਲੀ ਅਰਦਾਸ ਸੰਪੂਰਨ ਹੋ ਸਕੇ ਅਤੇ ਸਮੁੱਚੀ ਸਿੱਖ ਕੌਮ ਆਪਣੇ ਖ਼ਾਲਿਸਤਾਨ ਦੀ ਮੰਜਿਲ ਵੱਲ ਵੱਧਣ ਲਈ ਇਸ ਮਹਾਨ ਸਥਾਂਨ ਤੇ ਪ੍ਰਣ ਕਰਦੀ ਹੋਈ ਸਮੂਹਿਕ ਏਕਤਾ ਦੇ ਰੂਪ ਵਿਚ ਮੰਜਿਲ ਵੱਲ ਵੱਧ ਸਕੇ ।
Comments (0)