ਸੁਖਬੀਰ ਦੇ ਹੰਕਾਰ ਅਤੇ ਪ੍ਰਕਾਸ਼ ਸਿੰਘ ' ਬਾਦਲ ' ਦੀ ਪਰਿਵਾਰ ਪ੍ਰਸਤੀ ਨੇ ਅਕਾਲੀ ਦਲ ਦਾ ਭੋਗ ਪਾਇਆ

ਸੁਖਬੀਰ ਦੇ ਹੰਕਾਰ ਅਤੇ ਪ੍ਰਕਾਸ਼ ਸਿੰਘ ' ਬਾਦਲ ' ਦੀ ਪਰਿਵਾਰ ਪ੍ਰਸਤੀ ਨੇ ਅਕਾਲੀ ਦਲ ਦਾ ਭੋਗ ਪਾਇਆ

ਪੰਥ ਦੀ ਨੌਜਵਾਨੀ ਨੇ ਅੰਗੜਾਈ ਲਈ

 2019 ਦੀ ਲੋਕ ਸਭਾ ਚੋਣ ਸਮੇਂ ਪੰਥ ਨੇ ਸਤਾ ਹੰਕਾਰੀ  ਬਾਦਲਾਂ ਦੀਆਂ ਅੱਖਾਂ ਖੋਲ੍ਹਣੀਆਂ ਚਾਹੀਆਂ ਪਰ ਕੁੰਭਕਰਨੀ ਨੀਂਦ ਕਿੱਥੇ ਖੁੱਲਦੀ ਆ , 2022  ਵਿੱਚ  ਇਹਨਾਂ ਨੂੰ ਸਿਰਫ ਤਿੰਨ ਸੀਟਾਂ ਮਿਲੀਆਂ , ਵੱਡੇ ਬਾਦਲ ਅਤੇ ਛੋਟੇ ਬਾਦਲ ਵੀ ਹਾਰ ਗਏ , ਪਰਿਵਾਰ ਦੇ ਦੂਜੇ ਜੀਅ ਅਤੇ ਚਾਪਲੂਸ ਮੰਡਲੀ ਵੀ ਹਾਰ ਗਈ ਫਿਰ ਆਇਆ ਪੰਥ ਚੇਤੇ , ਸੰਗਰੂਰ ਦੀ ਜਿਮਨੀ ਚੋਣ ਵਿੱਚ ਬੰਦੀ ਸਿੰਘ ਚੇਤੇ ਆ ਗਏ ਇਸ ਵੇਲੇ ਤੱਕ ਵੇਲਾ ਲੰਘ ਚੁੱਕਾ ਸੀ ਹੁਣ ਪੰਥ ਇਹਨਾਂ ਨੂੰ  ਹੋਰ ਮੌਕਾ ਨਹੀਂ ਦੇਣਾ ਚਾਹੁੰਦਾ ਸੀ ,ਕਿਉਂਕਿ ਪੰਥ ਇਨ੍ਹਾਂ ਨੂੰ  ਵਾਰ ਵਾਰ ਮੌਕੇ ਦੇ ਚੁੱਕਿਆ ਸੀ ।

 ਪੰਥ ਦੀ ਨੌਜਵਾਨੀ ਨੇ ਅੰਗੜਾਈ ਲਈ ,ਆਪਣੇ ਫਰਜ਼ ਪਛਾਣੇ ਅਤੇ ਸਿਮਰਨਜੀਤ ਸਿੰਘ ਮਾਨ ਪਿੱਛੇ ਚਟਾਨ ਵਾਂਗ ਡੱਟ ਗਏ , ਇਨ੍ਹਾਂ ਦੇ  ਹਰ ਪਖੰਡ ਦਾ ਪਰਦਾਫਾਸ਼ ਕਰਦਿਆਂ ਪੰਥ ਨੇ ਸਿਮਰਨਜੀਤ ਸਿੰਘ ਮਾਨ  ਦੀ ਝੋਲੀ ਜਿੱਤ ਪਾ ਦਿੱਤੀ ।ਹੁਣ ਕੁੱਝ ਬਾਦਲ ਦਲੀਏ ਇਨ੍ਹਾਂ ਤੋਂ ਅਸਤੀਫੇ ਮੰਗ ਰਹੇ ਹਨ ਹੁਣ ਅਸਤੀਫੇ ਲੈ ਕੇ ਕੀ ਕਰੋਗੇ ? ਹੁਣ ਇਹਨਾਂ ਨੂੰ ਆਪਣੇ ਕਾਰੋਬਾਰਾਂ ਵੱਲ ਧਿਆਨ ਦੇਣ ਦਿਓ, ਪਸ਼ਚਾਤਾਪ ਕਰਨ ਦਿਓ ।ਪੰਥ ਪ੍ਰਸਤ ਅਤੇ ਪੰਜਾਬ ਪ੍ਰਸਤ ਨੌਜਵਾਨੀ ਨੂੰ ਅੱਗੇ ਲਾ ਕੇ ਨਵੀਆਂ ਸੰਭਾਵਨਾਵਾਂ ਨੂੰ ਮੌਕਾ ਦਿਓ ਤਾਂਕਿ ਪੰਜਾਬ ਅਤੇ ਪੰਥਪ੍ਰਸਤ ਮਿਲ ਕੇ ਕੌਮੀ ਪਹਿਰੇਦਾਰੀ ਦੀ ਸੇਵਾ ਨਿਭਾ ਸਕਣ ।

       

    ਸੁਖਦੇਵ ਸਿੰਘ " ਭੌਰ