ਡੇਰਾ ਮੁਖੀ ਦੀ ਰਿਹਾਈ ‘ਤੇ ਫ਼ੈਸਲਾ 9 ਜਨਵਰੀ ਨੂੰ ਬੀ.ਜੇ.ਪੀ ਤੇ ਆਪ ਦੀ ਮੀਟਿੰਗ ਤੋਂ ਬਾਅਦ ਹੋ ਗਿਆ ਸੀ : ਅਕਾਲ ਯੂਥ

ਡੇਰਾ ਮੁਖੀ ਦੀ ਰਿਹਾਈ ‘ਤੇ ਫ਼ੈਸਲਾ 9 ਜਨਵਰੀ ਨੂੰ ਬੀ.ਜੇ.ਪੀ ਤੇ ਆਪ ਦੀ ਮੀਟਿੰਗ ਤੋਂ ਬਾਅਦ ਹੋ ਗਿਆ ਸੀ : ਅਕਾਲ ਯੂਥ

ਇੱਕ ਬਲਾਤਕਾਰੀ ਦੀ ਰਿਹਾਈ ਹੋ ਸਕਦੀ ਹੈ ਪਰ ਬੰਦੀ ਸਿੰਘਾਂ ਦੀ ਨਹੀ ??: ਜਸਵਿੰਦਰ ਸਿੰਘ ਰਾਜਪੁਰਾ

ਅੰਮ੍ਰਿਤਸਰ ਟਾਈਮਜ਼

ਪਟਿਆਲਾ: (ਜਸਵਿੰਦਰ ਸਿੰਘ ਰਾਜਪੁਰਾ): ਬਿਤੇ ਦਿਨੀ ਕੇਂਦਰ ਦੀ  ਬੀ.ਜੇ.ਪੀ ਦੀ ਸਰਕਾਰ ਅਤੇ ਦਿੱਲੀ  ਦੀ ਆਮ ਅਦਮੀ ਪਾਰਟੀ ਵੱਲੋਂ  ਡੇਰਾ ਮੁਖੀ ਦੀ ਰਿਹਾਈ ਬਾਰੇ ਅਹਿਮ ਕਾਰਜ਼ਗੁਜਾਰੀ ਸਾਹਮਣੇ ਆਈ ਹੈਕਿਉਕਿ ਡੇਰਾ ਵੱਲੋਂ   ਦਸੰਬਰ 2021 ਨੂੰ ਡੇਰਾ ਸਲਾਬਤਪੁਰਾ ਵੱਖੇ ਵੱਡਾ ਇੱਕਠ ਕਰਨ ਦਾ ਦਾਵਾ ਕੀਤਾ ਗਿਆ ਸੀ ਅਤੇ ਸਿੱਧੇ ਤੌਰ ਤੇ ਰਾਜਨੀਤਿਕ ਪਾਰਟੀਆਂ  ਨੂੰ ਇਸ਼ਾਰਾ ਕੀਤਾ ਗਿਆ ਸੀ ਕਿ ਜਿਹੜਾ੍ ਡੇਰਾ ਮੁਖੀ ਨੂੰ ਰਿਹਾਅ ਕਰਵਾਊ ਅਸੀ ਓਸ ਨੂੰ ਵੋਟ ਪਾਵਾਗੇ । ਇਸ ਦੇ ਚਲਦੇ  9 ਜਨਵਰੀ 2022 ਨੂੰ ਡੇਰਾ ਸਲਾਬਤਪੁਰਾ ਬਠਿੰਡਾ ਵਿੱਖੇ ਡੇਰੇ ਵੱਲੋਂ ਲਗਭੱਗ  2 ਲੱਖ ਤੋਂ ਵੱਧ ਡੇਰਾ ਪੇ੍ਮੀਆਂ  ਦਾ ਇੱਕਠ ਕੀਤਾ ਗਿਆ ਸੀ ,ਜਿਸ ਨੂੰ ਡੇਰੇ ਵੱਲੋਂ 24 ਲੱਖ ਦਾ ਇੱਕਠ ਦਾ ਝੂੱਠ ਬੋਲ ਕੇ ਪ੍ਰਚਾਰਿਆ ਗਿਆ ਸੀ ਉਸੇ ਹੀ ਦਿਨ ਸਮਾਪਤੀ ਤੋਂ ਬਾਅਦ ਡੇਰਾ ਮੁਖੀ ਦੀ ਪੈਰੋਲ ਸਬੰਧੀ ਮੀਟਿੰਗ ਹੋਈ ਜਿਸ ਵਿੱਚ ਬੀ.ਜੇ.ਪੀ ਦਾ ਸਾਬਕਾ ਮੰਤਰੀ ਸਰਜੀਤ ਕੁਮਾਰ ਜੀਆਨੀ, ਸੁਨੀਤਾ ਗਰਗ ਅਤੇ ਹਰਜੀਤ ਗਰੇਵਾਲ ਮੌਜੂਦ ਸਨ , ਇਸੇ ਮੀਟਿੰਗ ਵਿੱਚ ਆਮ ਅਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਵੀ ਮੌਜੂਦ ਸਨ , ਜਿਹਨਾ੍ਂ  ਡੇਰੇ ਦੇ ਵੱਡੇ ਹੋਏ ਇੱਕਠ ਤੋਂ ਬਆਦ ਡੇਰਾ ਮੁਖੀ ਨੂੰ ਪੈਰੋਲ ਦੇਣ ਦਾ ਫੈਂਸਲਾ ਕਰ ਲਿਆ ਸੀਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਮੰਤਰੀ ਵਿਜਯਇੰਦਰ ਸਿੰਘ  ਵੱਲੋਂ ਕੁੱਝ ਸਿੱਟਾਂ ਦੇ ਸਮਝੋਤੇ ਤੋਂ ਬਾਅਦ ਉਹਨਾ੍ਂ ਨੇ ਵੀ ਸਹਿਮਤੀ ਦੇ ਦਿੱਤੀ ਗਈ  ਅਤੇ ਅਕਾਲ ਦਲ ਨਾਲ ਇਹਨਾ੍ਂ ਸਭ ਤੋਂ ਬਾਅਦ ਸਹਿਮਤੀ ਬਣੀ ਸੀ  ਇਹਾਨਾ੍ਂ ਗੱਲਾਂ ਦਾ ਪ੍ਗਟਾਵਾ ਅਕਾਲ ਯੂਥ ਦੇ ਆਗੂ ਭਾਈ ਜਸਵਿੰਦਰ ਸਿੰਘ ਰਾਜਪੁਰਾ ,ਭਾਈ ਸਤਵੰਤ ਸਿੰਘ ਖਾਲਸਾ ,ਬਾਪੂ ਗੁਰਚਰਨ ਸਿੰਘ ,ਐਡਵੋਕੇਟ ਦਿਲਸ਼ੇਰ ਸਿੰਘ , ਐਡਵੋਕੇਟ ਰਮਦੀਪ ਸਿੰਘ ਗਿੱਲ ,ਡਾ. ਮੱਖਣ ਸਿੰਘ  ਵੱਲੋਂ ਸਾਂਝੇ ਰੂਪ ਚ ਕੀਤਾ ਗਿਆ ਉਹਨਾ੍ਂ ਕਿਹਾ ਕਿ ਇਹਨਾ੍ਂ ਚਾਰੋ ਪਾਰਟੀਆਂ ਦਾ ਸਿੱਖ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ ਕਿਉਕਿ ਜਿਹੜੇ ਬੰਦੀ ਸਿੰਘ ਉਮਰ ਕੈਦ ਤੋਂ ਵੀ ਵੱਧ ਸਜ਼ਾ ਭੁਗਤ ਚੁਕੇ ਹਨ ਉਹਨਾ੍ਂ ਦੀ ਰਿਹਾਈ ਨਹੀ ਕੀਤੀ ਅਤੇ ਇੱਕ ਬਲਾਤਕਾਰੀ ਬਾਬੇ ਨੂੰ ਵੋਟਾ ਲੈਣ ਖਾਤਰ  ਪੈਰੋਲ ਦੇ ਦਿੱਤੀ ਗਈ ਹੈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ, ਇਸ ਮੌਕੇ ਤੇ  ਭਾਈ ਗੁਰਦਿੱਤ ਸਿੰਘ ,ਭਾਈ ਸੁਖਵਿੰਦਰ ਸਿੰਘ  ਸੰਗਰੂਰ , ਭਾਈ ਹਰਵਿੰਦਰ ਸਿੰਘ ਸਿਰਸਾ ਆਦਿ ਵੱਡੀ ਗਿਣਤੀ ਚ ਨੌਜਵਾਕ ਮੌਜੂਦ ਸਨ